ਇਹ 1 ਮਿੰਟ ਦਾ ਟੈਸਟ ਦੱਸ ਸਕਦੈ ਕਿ ਕਿੰਨਾ ਕੁ ਮਜ਼ਬੂਤ ਹੈ ਤੁਹਾਡਾ ਸਰੀਰ

01/11/2019 12:42:12 AM

ਨਵੀਂ ਦਿੱਲੀ/ਪੈਰਿਸ - ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕੀ ਤੁਹਾਡਾ ਸਰੀਰ ਕਿੰਨਾ ਸਿਹਤਮੰਦ ਹੈ ਅਤੇ ਤੁਸੀਂ ਕਿੰਨੇ ਸਮੇਂ ਤੱਕ ਜ਼ਿਊਂਦੇ ਰਹਿ ਸਕਦੇ ਹੋ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਲਈ ਤੁਹਾਨੂੰ ਇਕ ਸੌਖਾ ਟੈਸਟ ਕਰਨਾ ਹੋਵੇਗਾ। ਜਿਹੜਾ ਕਿ ਇਹ ਸਾਬਤ ਕਰੇਗਾ ਕਿ ਤੁਹਾਡਾ ਸਰੀਰ ਕਿੰਨਾ ਤੁਹਾਡਾ ਕਿੰਨਾ ਸਾਥ ਦੇ ਰਿਹਾ ਹੈ ਅਤੇ ਦਿਲ ਕਿੰਨਾ ਸਿਹਤਮੰਦ ਹੈ। ਇਸ ਦਾ ਪਤਾ ਲਾਉਣ ਲਈ ਤੁਹਾਨੂੰ ਸਿਰਫ ਪੌੜੀਆਂ 'ਤੇ ਚੱੜਣਾ ਹੋਵੇਗਾ।
ਇਕ ਮਿੰਟ 'ਚ ਤੁਸੀਂ ਕਿੰਨੀਆਂ ਪੌੜੀਆਂ ਚੱੜਦੇ ਹੋ, ਇਸ ਤੋਂ ਤੁਸੀਂ ਖੁਦ ਜਾਣ ਸਕਦੇ ਹੋ ਕਿ ਤੁਹਾਡਾ ਸਰੀਰ ਕਿੰਨਾ ਮਜ਼ਬੂਤ ਅਤੇ ਦਿਲ ਕਿੰਨਾ ਸਿਹਤਮੰਦ ਹੈ। ਜੇਕਰ ਤੁਸੀਂ ਜ਼ਿਆਦਾ ਤੇਜ਼ੀ ਨਾਲ ਪੌੜੀਆਂ ਨਹੀਂ ਚੱੜ ਪਾਉਂਦੇ ਤਾਂ ਕੋਈ ਗੱਲ ਨਹੀਂ ਹੌਲੀ-ਹੌਲੀ ਇਸ ਦੀ ਪ੍ਰੈਕਟਿਸ ਕਰੋ। ਇਹ ਤੁਹਾਡੇ ਸਟੈਮਿਨਾ ਨੂੰ ਵਧਾਵੇਗਾ ਅਤੇ ਦਿਲ ਨੂੰ ਮਜ਼ਬੂਤ ਰੱਖਣ 'ਚ ਮਦਦਗਾਰ ਹੋਵੇਗਾ। ਜੇਕਰ ਤੁਸੀਂ ਤੇਜ਼ੀ ਨਾਲ ਪੌੜੀਆਂ ਚੱੜ ਸਕਦੇ ਹੋ ਤਾਂ 1-1 ਪੌੜੀ ਛੱਡ ਕੇ ਚੱੜਣ ਦੀ ਕੋਸ਼ਿਸ਼ ਕਰੋ ਅਤੇ ਇਸ ਤੋਂ ਬਾਅਦ 2-2 ਪੌੜੀਆਂ ਨੂੰ ਛੱਡ ਕੇ।
ਯੂਰਪੀਅਨ ਸੋਸਾਇਟੀ ਆਫ ਕਾਰਡੀਓਲਾਜੀ ਵੱਲੋਂ ਕੀਤੇ ਗਏ ਇਕ ਅਧਿਐਨ 'ਚ ਇਹ ਪਤਾ ਲੱਗਾ ਹੈ ਕਿ ਕੁਝ ਐਕਸਰਸਾਈਜ ਤੋਂ ਪਤਾ ਕਰ ਸਕਦੇ ਹਾਂ ਕਿ ਦਿਲ ਦੀਆਂ ਬੀਮਾਰੀਆਂ, ਤਣਾਅ ਅਤੇ ਕੈਂਸਰ ਨਾਲ ਕਿਸੇ ਵਿਅਕਤੀ ਦੀ ਮੌਤ ਹੋਣ ਦਾ ਖਤਰਾ ਕਿੰਨਾ ਹੈ।


Related News