ਥਰਡ ਜੈਂਡਰ ਬਣੀ ਸਰਪੰਚ, ਜਿੱਤ ਮਗਰੋਂ ਸੋਨੂੰ ਨੇ ਕਿਹਾ- ਜਨਤਾ ਦੀ ਇੱਛਾ ਮੁਤਾਬਕ ਕਰਾਂਗੇ ਵਿਕਾਸ
Friday, Feb 21, 2025 - 05:27 PM (IST)

ਮਨੇਂਦਰਗੜ੍ਹ- ਛੱਤੀਸਗੜ੍ਹ 'ਚ ਚੱਲ ਰਹੀਆਂ ਤਿੰਨ-ਪੱਧਰੀ ਪੰਚਾਇਤ ਚੋਣਾਂ 'ਚ ਮਨੇਂਦਰਗੜ੍ਹ ਜ਼ਿਲ੍ਹਾ ਪੰਚਾਇਤ ਦੀ ਗ੍ਰਾਮ ਪੰਚਾਇਤ ਚਨਵਾਰੀਡਾਂੜ ਤੋਂ ਥਰਡ ਜੈਂਡਰ ਸੋਨੂੰ ਓਰਾਉਂ ਨੇ ਸਰਪੰਚ ਦੇ ਅਹੁਦੇ 'ਤੇ ਜਿੱਤ ਹਾਸਲ ਕੀਤੀ ਹੈ। ਸੋਨੂੰ ਨੇ ਸਾਬਕਾ ਸਰਪੰਚ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ। ਨਵੇਂ ਚੁਣੇ ਗਏ ਸਰਪੰਚ ਸੋਨੂੰ ਓਰਾਉਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਜਿੱਤ ਨਹੀਂ ਸਗੋਂ ਗ੍ਰਾਮ ਪੰਚਾਇਤ ਦੀ ਜਨਤਾ ਦੀ ਜਿੱਤ ਹੈ। ਉਹ ਚਨਵਾਰੀਡਾਂੜ ਪੰਚਾਇਤ ਨੂੰ ਸੁੰਦਰ ਅਤੇ ਵਿਕਸਿਤ ਬਣਾਏਗੀ।
ਸੋਨੂ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਯਤਨ ਕੀਤੇ ਜਾਣਗੇ। ਸਰਕਾਰ ਵੱਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ। ਪੰਚਾਇਤ ਵਾਸੀਆਂ ਦੀ ਇੱਛਾ ਅਨੁਸਾਰ ਵਿਕਾਸ ਕਾਰਜ ਕਰਵਾਏ ਜਾਣਗੇ। ਸੁੰਦਰ, ਵਿਕਸਿਤ ਅਤੇ ਆਦਰਸ਼ ਪੰਚਾਇਤ ਬਣਾਉਣ ਲਈ ਵੀ ਕੰਮ ਕੀਤਾ ਜਾਵੇਗਾ।