ਚੋਰਾਂ ਨੇ ਕਾਂਗਰਸ ਨੇਤਾ ਦੇ ਘਰ ਨੂੰ ਬਣਾਇਆ ਨਿਸ਼ਾਨਾ, ਗਹਿਣੇ ਅਤੇ ਨਕਦੀ ਦੀ ਕੀਤੀ ਚੋਰੀ

Friday, Aug 04, 2017 - 06:11 PM (IST)

ਹਮੀਰਪੁਰ— ਹਿਮਾਚਲ ਦੇ ਹਮੀਰਪੁਰ ਦੇ ਭੋਰੰਜ ਦੀਆਂ ਉਪ-ਚੌਣਾਂ 'ਚ ਕਾਂਗਰਸ ਉਮੀਦਵਾਰ ਰਹੀ ਪ੍ਰਮਿਲਾ ਦੇਵੀ ਦੇ ਘਰ 'ਚੋਂ ਗਹਿਣਿਆਂ ਅਤੇ ਨਕਦੀ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਮੁਤਾਬਕ, ਕਾਂਗਰਸੀ ਇਹ ਨੇਤਾ ਆਪਣੇ ਸਿਹਤ ਚੈੱਕਅੱਪ ਕਰਵਾਉਣ ਲਈ ਚੰਡੀਗੜ੍ਹ ਗਈ ਹੋਈ ਸੀ ਅਤੇ ਘਰ 'ਚ ਪਰਿਵਾਰ ਦਾ ਕੋਈ ਵੀ ਮੈਂਬਰ ਮੌਜ਼ੂਦ ਨਹੀਂ ਸੀ। ਜਿਸ ਕਰਕੇ ਖਾਲੀ ਘਰ ਹੋਣ 'ਤੇ ਪਿੱਛੇ ਚੋਰਾਂ ਨੇ ਆਪਣੇ ਕੰਮ ਨੂੰ ਅੰਜਾਮ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ 28 ਜੁਲਾਈ ਨੂੰ ਉਹ ਚੈੱਕਅੱਪ ਕਰਵਾਉਣ ਤੋਂ ਬਾਅਦ ਵਾਪਸ ਆਏ ਤਾਂ ਰਸਤੇ 'ਚ ਸੁਹਾਰੀ ਪਿੰਡ 'ਚ ਆਪਣੀ ਭੈਣ ਦੇ ਘਰ ਰੁੱਕ ਗਈ। 31 ਜੁਲਾਈ ਨੂੰ ਜਦੋਂ ਘਰ ਪਹੁੰਚੀ ਤਾਂ ਦੇਖਿਆ ਕਿ ਉਪਰਲੀ ਮੰਜਿਲ ਦੇ ਕਮਰੇ ਦਾ ਦਰਵਾਜਾ ਖੁੱਲਿਆ ਹੋਇਆ ਸੀ।
ਪੁਲਸ ਨੇ ਕੇਸ ਕੀਤਾ ਦਰਜ
ਕਮਰੇ ਦੇ ਅੰਦਰ ਜਾ ਕੇ ਦੇਖਿਆ ਤਾਂ ਟਰੰਕ ਦਾ ਕੁੰਡਾਂ ਟੁੱਟਿਆ ਹੋਇਆ ਸੀ ਅਤੇ ਸਮਾਨ ਖਿੱਲਰਿਆ ਹੋਇਆ ਸੀ। ਕਮਰੇ 'ਚ ਰੱਖੇ ਲੱਗਭਗ 11 ਤੋਲੇ ਸੋਨੇ ਦੇ ਗਹਿਣੇ ਅਤੇ 1500 ਹਜ਼ਾਰ ਰੁਪਏ ਦੀ ਨਕਦੀ ਮੌਕੇ 'ਤੋਂ ਗਾਇਬ ਹੋ ਗਈ। ਨਾਲ ਹੀ ਕਮਰੇ 'ਚ ਊਨੀ ਕੰਬਲ ਸਮੇਤ ਹੋਰ ਸਮੱਗਰੀ ਵੀ ਚੋਰੀ ਸੀ। ਪੁਲਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।


Related News