ਸਵਾਰੀ ਬਣ ਕੇ ਯਾਤਰੀਆਂ ਦਾ ਸਮਾਨ ਕਰਦੇ ਸੀ ਗਾਇਬ, ਪੁਲਸ ਨੇ ਕੀਤਾ ਗ੍ਰਿਫਤਾਰ

11/24/2017 6:56:42 PM

ਉਤਰ ਪ੍ਰਦੇਸ਼— ਸ਼ਹਿਰ ਦੇ ਦੇਵਰਿਆ ਪੁਲਸ ਨੇ ਅੱਜ ਇਕ ਅਜਿਹੀ ਗੈਂਗ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਯਾਤਰੀ ਬਣ ਕੇ ਬੱਸਾਂ 'ਚ ਸਵਾਰ ਹੋ ਕੇ ਬਾਕੀ ਯਾਤਰੀਆਂ ਤੋਂ ਪੈਸੇ ਲੁੱਟਦੇ ਸਨ। ਇਹ ਬਹੁਤ ਹੀ ਚਲਾਕੀ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਸਨ, ਜਿਸ ਕਰਕੇ ਇਨ੍ਹਾਂ 'ਤੇ ਕਿਸੇ ਨੂੰ ਵੀ ਸ਼ੱਕ ਨਹੀਂ ਹੁੰਦਾ ਸੀ। ਉਥੇ ਹੀ ਅੱਜ ਇਸ ਗੈਂਗ ਦੇ 4 ਮੈਂਬਰ ਪੁਲਸ ਨੇ ਫੜ੍ਹ ਲਏ ਹਨ।
ਜਾਣਕਾਰੀ ਮੁਤਾਬਕ ਸਦਰ ਕੋਤਵਾਲੀ ਪੁਲਸ ਨੇ ਵੀਰਵਾਰ ਨੂੰ ਉਕਤ ਗੈਂਗ ਦੇ ਮੈਂਬਰਾਂ ਨੂੰ ਬੱਸ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ। ਪੁਲਸ ਨੇ ਇਨ੍ਹਾਂ ਕੋਲੋਂ ਕਾਫੀ ਮਾਤਰਾ 'ਚ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਬਰਾਮਦ ਕੀਤੀ ਹੈ।
ਇਥੋਂ ਦੇ ਪੁਲਸ ਇੰਸਪੈਕਟਰ ਨੇ ਦੱਸਿਆ ਕਿ ਪੁਲਸ ਦੇ ਕੋਲ ਹਮੇਸ਼ਾ ਜਨਤਕ ਆਵਾਜਾਈ ਤੋਂ ਯਾਤਰੀਆਂ ਦਾ ਸਮਾਨ ਬੱਸ 'ਚੋਂ ਗਾਇਬ ਹੋਣ ਦੀਆਂ ਸ਼ਿਕਾਇਤਾ ਦਰਜ ਕਰਵਾਈਆਂ ਜਾ ਰਹੀਆਂ ਸਨ। ਪੁਲਸ ਮੁਤਾਬਕ ਗ੍ਰਿਫਤਾਰ ਹੋਏ ਗੈਂਗ ਦੇ ਮੈਂਬਰ ਰਾਮਨਰੇਸ਼, ਸ਼ੇਰ ਸਿੰਘ, ਸੋਨੂੰ ਪ੍ਰਹਿਲਾਦ ਫਰੁਖਾਬਾਦ ਦੇ ਨਿਵਾਸੀ ਹਨ।


Related News