ਕਪਿਲ ਦੇ ਸ਼ੋਅ ''ਚ ਔਰਤਾਂ ਬਾਰੇ ਇਹ ਗੱਲ ਕਹਿ ਬੁਰੇ ਫਸੇ ਕੁਮਾਰ ਵਿਸ਼ਵਾਸ, ਐੱਫ.ਆਈ.ਆਰ. ਦਰਜ
Wednesday, Jul 05, 2017 - 11:32 AM (IST)

ਨਵੀਂ ਦਿੱਲੀ— ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਤੇ ਇਕ ਜੁਲਾਈ ਨੂੰ ਸ਼ਾਇਰ ਰਾਹਤ ਇੰਦੌਰੀ, ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਅਤੇ ਸ਼ਾਇਰਾ ਸ਼ਬੀਨਾ ਅਦੀਬ ਮਹਿਮਾਨ ਦੇ ਤੌਰ 'ਤੇ ਪੁੱਜੇ ਸਨ। ਆਪਣੇ ਇਸ ਸ਼ੋਅ ਨੂੰ ਲੈ ਕੇ ਕਪਿਲ ਇਕ ਵਾਰ ਫਿਰ ਫੱਸਦੇ ਨਜ਼ਰ ਆ ਰਹੇ ਹਨ। ਦਰਅਸਲ ਸ਼ੋਅ 'ਚ ਮਹਿਮਾਨ ਦੇ ਤੌਰ 'ਤੇ ਪੁੱਜੇ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਨੇ ਔਰਤਾਂ 'ਤੇ ਇਕ ਵਿਵਾਦਪੂਰਨ ਟਿੱਪਣੀ ਕੀਤੀ ਸੀ, ਜਿਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਿੱਲੀ ਦੇ ਡਾਬਰੀ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਸ਼ਿਕਾਇਤਕਰਤਾ ਨੇ ਕਿਹਾ ਕਿ ਸ਼ੋਅ 'ਚ ਵਿਸ਼ਵਾਸ ਨੇ ਕਿਹਾ ਸੀ ਕਿ ਜਦੋਂ ਤੁਸੀਂ ਰਾਜਨੀਤੀ 'ਚ ਹੁੰਦੇ ਹੋ ਅਤੇ ਕਾਲੋਨੀ 'ਚ ਜਿਸ ਲੜਕੀ ਨਾਲ ਤੁਹਾਡਾ ਅਫੇਅਰ ਹੁੰਦਾ ਹੈ, ਚੋਣਾਂ ਦੇ ਸਮੇਂ ਉਸ ਦੇ ਪਤੀ ਨੂੰ ਵੀ ਜੀਜਾ ਜੀ ਕਹਿਣਾ ਪੈਂਦਾ ਹੈ। ਵਿਸ਼ਵਾਸ ਨੇ ਇੰਨਾ ਵੀ ਕਿਹਾ ਕਿ ਜੀਜਾ ਜੀ ਵੋਟ ਦੇ ਦੇਣਾ ਸਾਮਾਨ ਤਾਂ ਤੁਸੀਂ ਲੈ ਹੀ ਗਏ ਹੋ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਆਪਣੀ ਬੇਟੀ ਨਾਲ ਇਹ ਸ਼ੋਅ ਦੇਖ ਰਹੀ ਸੀ ਜਿਸ ਤੋਂ ਬਾਅਦ ਉਸ ਦੀ ਬੇਟੀ ਨੇ ਉਸ ਤੋਂ ਪੁੱਛਿਆ ਕਿ ਮੰਮੀ ਕੀ ਅਸੀਂ ਵੀ ਵਿਆਹ ਤੋਂ ਬਾਅਦ ਸਾਮਾਨ ਹੋ ਜਾਵਾਂਗੇ? ਔਰਤਾਂ ਕੀ ਕੋਈ ਵਸਤੂ ਹੁੰਦੀਆਂ ਹਨ? ਇਸ ਟਿੱਪਣੀ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਪਿਛਲੇ ਕਈ ਸਮੇਂ ਤੋਂ ਸੰਕਟ ਦੇ ਬੱਦਲ ਛਾਏ ਹੋਏ ਸਨ, ਪਹਿਲਾਂ ਇਸ ਦੇ ਬੰਦ ਹੋਣ ਦੀਆਂ ਖਬਰਾਂ ਸਨ, ਫਿਰ ਟੀ.ਆਰ.ਪੀ. 'ਚ ਗਿਰਾਵਟ ਸਾਹਮਣੇ ਆਈ ਪਰ ਭਾਰਤੀ ਸ਼ਰਮਾ ਦੇ ਸ਼ੋਅ ਨਾਲ ਜੁੜਨ 'ਚ ਇਸ 'ਚ ਕਾਫੀ ਸੁਧਾਰ ਹੋਇਆ ਹੈ। ਇੰਨਾ ਹੀ ਨਹੀਂ ਕਪਿਲ ਦਾ ਦੋਸਤ ਚੰਦਨ ਪ੍ਰਭਾਕਰ ਵੀ ਸ਼ੋਅ 'ਚ ਵਾਪਸ ਆ ਗਿਆ ਹੈ। ਐਕਟਰ ਸੁਨੀਲ ਗਰੋਵਰ ਨਾਲ ਝਗੜੇ ਤੋਂ ਬਾਅਦ ਕਪਿਲ ਦਾ ਸ਼ੋਅ ਵਿਵਾਦਾਂ 'ਚ ਬਣਿਆ ਹੋਇਆ ਸੀ।