ਕਰਵਾਚੌਥ ''ਤੇ ਸਾਵਧਾਨ ਰਹਿਣ ਇਨ੍ਹਾਂ ਰਾਸ਼ੀਆਂ ਵਾਲੇ ਲੋਕ! ਨਿੱਕੀ ਜਿਹੀ ਗਲਤੀ ਨਾਲ ਵਿਗੜ ਸਕਦੇ ਨੇ ਰਿਸ਼ਤੇ

10/27/2026 8:26:54 PM

ਵੈੱਬ ਡੈਸਕ: 29 ਅਕਤੂਬਰ ਨੂੰ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾਵੇਗਾ। ਜੋਤਿਸ਼ ਅਨੁਸਾਰ, ਇਸੇ ਦਿਨ ਪਿਆਰ ਅਤੇ ਵਿਆਹੁਤਾ ਸੁਖ ਦਾ ਕਾਰਕ ਮੰਨਿਆ ਜਾਂਦਾ ਸ਼ੁੱਕਰ ਗ੍ਰਹਿ ਉਦੈ ਹੋਣ ਵਾਲਾ ਹੈ। ਸ਼ੁੱਕਰ ਦੀ ਇਸ ਸਥਿਤੀ ਅਤੇ ਹੋਰ ਗ੍ਰਿਹਾਂ ਦੇ ਪ੍ਰਭਾਵ ਕਾਰਨ ਕੁਝ ਰਾਸ਼ੀਆਂ ਦੇ ਲੋਕਾਂ ਨੂੰ ਆਪਣੇ ਰਿਸ਼ਤਿਆਂ ਵਿਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

1. ਮੇਖ ਰਾਸ਼ੀ (Aries): ਜੀਵਨਸਾਥੀ ਨਾਲ ਮਤਭੇਦ ਵਧਣ ਦਾ ਖ਼ਦਸ਼ਾ ਹੈ। ਕਿਸੇ ਵੀ ਮਾਮਲੇ ਵਿਚ ਜਲਦਬਾਜ਼ੀ ਨਾਲ ਫੈਸਲਾ ਨਾ ਲਵੋ ਅਤੇ ਆਪਸੀ ਗੱਲਬਾਤ ਰਾਹੀਂ ਮਸਲੇ ਸੁਲਝਾਉਣ ਦੀ ਕੋਸ਼ਿਸ਼ ਕਰੋ।

2. ਕਰਕ ਰਾਸ਼ੀ (Cancer): ਗੁੱਸੇ ਕਾਰਨ ਘਰ ਦਾ ਮਾਹੌਲ ਤਣਾਅਪੂਰਨ ਹੋ ਸਕਦਾ ਹੈ। ਛੋਟੀਆਂ-ਛੋਟੀਆਂ ਗੱਲਾਂ 'ਤੇ ਬਹਿਸ ਕਰਨ ਤੋਂ ਬਚੋ ਅਤੇ ਪਰਿਵਾਰ ਵਿਚ ਸੰਜਮ ਬਣਾ ਕੇ ਰੱਖੋ।

3. ਸਿੰਘ ਰਾਸ਼ੀ (Leo): ਹੰਕਾਰ ਤੋਂ ਬਚਣਾ ਬਹੁਤ ਜ਼ਰੂਰੀ ਹੋਵੇਗਾ। ਆਪਣੇ ਵਿਆਹੁਤਾ ਜੀਵਨ ਵਿਚ ਸੰਤੁਲਨ ਰੱਖੋ ਅਤੇ ਆਪਣੇ ਸਾਥੀ ਦੀ ਰਾਏ ਨੂੰ ਵੀ ਪੂਰੀ ਅਹਿਮੀਅਤ ਦਿਓ।

4. ਕੰਨਿਆ ਰਾਸ਼ੀ (Virgo): ਰਿਸ਼ਤਿਆਂ ਵਿਚ ਛੋਟੀਆਂ-ਛੋਟੀਆਂ ਕਮੀਆਂ ਕੱਢਣ ਤੋਂ ਪਰਹੇਜ਼ ਕਰੋ। ਗਲਤ ਉਮੀਦਾਂ ਅਤੇ ਵਾਧੂ ਖਰਚਿਆਂ ਕਾਰਨ ਆਪਸੀ ਅਣਬਣ ਹੋ ਸਕਦੀ ਹੈ।

5. ਤੁਲਾ ਰਾਸ਼ੀ (Libra): ਕੰਮ ਵਿਚ ਜ਼ਿਆਦਾ ਰੁਝੇਵਿਆਂ ਕਾਰਨ ਵਿਆਹੁਤਾ ਜੀਵਨ ਪ੍ਰਭਾਵਿਤ ਹੋ ਸਕਦਾ ਹੈ। ਪੁਰਾਣੇ ਮੁੱਦਿਆਂ 'ਤੇ ਗੱਲ ਕਰਦੇ ਸਮੇਂ ਧੀਰਜ ਰੱਖੋ ਅਤੇ ਆਪਣੇ ਸਾਥੀ ਲਈ ਸਮਾਂ ਜ਼ਰੂਰ ਕੱਢੋ।
 


Anmol Tagra

Content Editor Anmol Tagra