ਗ਼ੈਰ-ਜ਼ਰੂਰੀ ਹਵਾਈ ਖ਼ਰਚੇ ਰੋਕਣ ਲਈ ਹਦਾਇਤਾਂ ਜਾਰੀ, 21 ਦਿਨ ਪਹਿਲਾਂ ਟਿਕਟ ਬੁੱਕ ਕਰਨ ਮੁਲਾਜ਼ਮ

06/19/2022 6:25:16 PM

ਨਵੀਂ ਦਿੱਲੀ — ਗੈਰ-ਜ਼ਰੂਰੀ ਖਰਚਿਆਂ 'ਚ ਕਟੌਤੀ ਕਰਨ ਦੇ ਕਦਮ ਤਹਿਤ ਵਿੱਤ ਮੰਤਰਾਲੇ ਨੇ ਸਰਕਾਰੀ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਹ ਜਿਸ ਯਾਤਰਾ ਦੀ ਸ਼੍ਰੇਣੀ ਦੇ ਹੱਕਦਾਰ ਹਨ ਉਨ੍ਹਾਂ ਵਿਕਲਪਾਂ ਵਿਚੋਂ 'ਸਭ ਤੋਂ ਸਸਤਾ ਕਿਰਾਇਆ' ਚੁਣਨ ਅਤੇ ਟੂਰ ਅਤੇ ਐੱਲ.ਟੀ.ਸੀ. ਲਈ ਹਵਾਈ ਯਾਤਰਾ ਦੀਆਂ ਟਿਕਟਾਂ ਦੀ ਬੁਕਿੰਗ ਘੱਟੋ-ਘੱਟ ਤਿੰਨ ਹਫ਼ਤੇ ਪਹਿਲਾਂ ਕਰਵਾਉਣ। ਖਰਚਾ ਵਿਭਾਗ ਵੱਲੋਂ ਜਾਰੀ ਦਫਤਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਯਾਤਰਾ ਦੇ ਹਰੇਕ ਪੜਾਅ ਲਈ ਸਿਰਫ ਇੱਕ ਹੀ ਟਿਕਟ ਬੁੱਕ ਕਰਨੀ ਚਾਹੀਦੀ ਹੈ ਅਤੇ ਯਾਤਰਾ ਯੋਜਨਾ ਨੂੰ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਜਾਰੀ ਰਹਿਣ ਦੌਰਾਨ ਵੀ ਬੁਕਿੰਗ ਕੀਤੀ ਜਾ ਸਕਦੀ ਹੈ ਪਰ 'ਬੇਲੋੜੀਆਂ ਟਿਕਟਾਂ' ਨੂੰ ਰੱਦ ਕਰਨ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ :  RBI ਗਵਰਨਰ ਦੀ ਸਖ਼ਤੀ, ਕਰਜ਼ੇ ਦੀ ਵਸੂਲੀ ਲਈ ਗਾਹਕਾਂ ਨੂੰ ਪਰੇਸ਼ਾਨ ਕਰਨਾ ਬਰਦਾਸ਼ਤ ਨਹੀਂ

ਵਰਤਮਾਨ ਵਿੱਚ, ਸਰਕਾਰੀ ਕਰਮਚਾਰੀ ਸਿਰਫ ਤਿੰਨ ਅਧਿਕਾਰਤ ਟਰੈਵਲ ਏਜੰਟਾਂ ਤੋਂ ਹਵਾਈ ਟਿਕਟਾਂ ਖਰੀਦ ਸਕਦੇ ਹਨ, ਜਿਸ ਵਿੱਚ ਬਾਮਰ ਲਾਰੀ ਐਂਡ ਕੰਪਨੀ, ਅਸ਼ੋਕ ਟਰੈਵਲ ਐਂਡ ਟੂਰਸ ਅਤੇ ਆਈਆਰਸੀਟੀਸੀ ਸ਼ਾਮਲ ਹਨ। ਸਰਕਾਰੀ ਖਰਚੇ 'ਤੇ ਹਵਾਈ ਟਿਕਟਾਂ ਦੀ ਬੁਕਿੰਗ ਨਾਲ ਸਬੰਧਤ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਯਾਤਰਾ ਦੇ 72 ਘੰਟਿਆਂ ਤੋਂ ਘੱਟ ਸਮੇਂ ਦੇ ਅੰਦਰ ਬੁਕਿੰਗ ਕਰਨ, ਯਾਤਰਾ ਦੇ 24 ਘੰਟਿਆਂ ਤੋਂ ਘੱਟ ਸਮੇਂ ਵਿੱਚ ਟਿਕਟ ਰੱਦ ਕਰਨ ਲਈ, ਕਰਮਚਾਰੀ ਨੂੰ ਸਵੈ-ਘੋਸ਼ਿਤ ਸਪੱਸ਼ਟੀਕਰਨ ਦੇਣਾ ਹੋਵੇਗਾ। ਇਸ ਵਿੱਚ ਕਿਹਾ ਗਿਆ ਹੈ "ਕਰਮਚਾਰੀਆਂ ਨੂੰ ਆਪਣੀ ਯਾਤਰਾ ਸ਼੍ਰੇਣੀ ਵਿੱਚ ਉਪਲਬਧ ਸਭ ਤੋਂ ਸਸਤੀਆਂ ਉਡਾਣਾਂ ਦੀ ਚੋਣ ਕਰਨੀ ਚਾਹੀਦੀ ਹੈ"।

ਹਦਾਇਤਾਂ ਅਨੁਸਾਰ ਕਿਸੇ ਵੀ ਇੱਕ ਯਾਤਰਾ ਲਈ ਸਾਰੇ ਕਰਮਚਾਰੀਆਂ ਦੀਆਂ ਟਿਕਟਾਂ ਇੱਕੋ ਟਰੈਵਲ ਏਜੰਟ ਰਾਹੀਂ ਬੁੱਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਬੁਕਿੰਗ ਏਜੰਟਾਂ ਨੂੰ ਕੋਈ ਫੀਸ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਵਿੱਚ ਕਿਹਾ ਗਿਆ ਹੈ, "ਕਰਮਚਾਰੀਆਂ ਨੂੰ ਯਾਤਰਾ ਤੋਂ ਘੱਟੋ-ਘੱਟ 21 ਦਿਨ ਪਹਿਲਾਂ ਟਿਕਟਾਂ ਬੁੱਕ ਕਰਨੀਆਂ ਚਾਹੀਦੀਆਂ ਹਨ ਅਤੇ ਸਭ ਤੋਂ ਵੱਧ ਪ੍ਰਤੀਯੋਗੀ ਕਿਰਾਏ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਖਜ਼ਾਨੇ 'ਤੇ ਬੋਝ ਨੂੰ ਘੱਟ ਕੀਤਾ ਜਾ ਸਕੇ।"

ਇਹ ਵੀ ਪੜ੍ਹੋ : ਕੋਵਿਡ ਨੇਸਲ ਵੈਕਸੀਨ ਫੇਜ਼ 3 ਦੇ ਟਰਾਇਲ ਹੋਏ ਪੂਰੇ, ਜਲਦੀ DGCI ਤੋਂ ਮਿਲ ਸਕਦੀ ਹੈ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News