ਇਹ ਹਨ ਦੁਨੀਆ ਦੀਆਂ 5 ਸਭ ਤੋਂ ਮਹਿੰਗੀਆਂ ਜਾਇਦਾਦਾਂ

02/18/2020 1:28:07 AM

ਵਾਸ਼ਿੰਗਟਨ/ਟੋਰਾਂਟੋ - ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਜੈੱਫ ਬੇਜੋਸ ਫਿਰ ਤੋਂ ਚਰਚਾ ਵਿਚ ਹਨ। ਤਮਾਮ ਅੰਤਰਰਾਸ਼ਟਰੀ ਮੀਡੀਆ ਸਮੂਹਾਂ ਦੀ ਰਿਪੋਰਟਸ ਮੁਤਾਬਕ ਬੇਜੋਸ ਨੇ ਅਮਰੀਕਾ ਦੇ ਲਾਸ ਏਜੰਲਸ ਵਿਚ ਸਭ ਤੋਂ ਮਹਿੰਗੀ ਰਿਹਾਇਸ਼ੀ ਜਾਇਦਾਦ ਖਰੀਦੀ ਹੈ। ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ ਬੇਜੋਸ ਨੇ ਵਾਰਨਰ ਅਸਟੇਟ ਨਾਂ ਦੀ ਇਹ ਜਾਇਦਾਦ 165 ਮਿਲੀਅਨ ਡਾਲਰ (ਕਰੀਬ 1,177 ਕਰੋਡ਼ ਰੁਪਏ) ਵਿਚ ਖਰੀਦੀ ਹੈ। ਆਓ ਜਾਣਦੇ ਹਾਂ ਵਾਰਨਰ ਅਸਟੇਟ ਸਮੇਤ ਦੁਨੀਆ ਦੀਆਂ ਕੁਝ ਬੇਹੱਦ ਮਹਿੰਗੀਆਂ ਜਾਇਦਾਦਾਂ ਬਾਰੇ--

1. ਵਾਰਨਰ ਅਸਟੇਟ, ਕੈਲੀਫੋਰਨੀਆ (ਅਮਰੀਕਾ)
- ਲਾਸ ਏਜੰਲਸ ਦੇ ਬਿਵਰਲੀ ਹਿਲਸ ਵਿਚ 9 ਏਕਡ਼ ਵਿਚ ਬਣੀ ਇਸ ਜਾਇਦਾਦ ਨੂੰ ਜੈਕ ਵਾਰਨਰ ਅਸਟੇਟ ਵੀ ਆਖਿਆ ਜਾਂਦਾ ਹੈ। ਇਸ ਨੂੰ 1930 ਦੇ ਦਹਾਕੇ ਵਿਚ ਐਂਟਰਟੇਨਮੈਂਟ ਕੰਪਨੀ ਵਾਰਨਰ ਬ੍ਰਦਰਸ ਦੇ ਸਹਿ-ਮਾਵ ਜੈਕ ਐਲ ਵਾਰਨਰ ਲਈ ਡਿਜ਼ਾਈਨ ਕੀਤਾ ਗਿਆ ਸੀ। ਆਰਟੀਟੈਕਚਰਲ ਡਾਈਜੈਸਟ ਦੀ ਰਿਪੋਰਟ ਮੁਤਾਬਕ ਵਾਰਨਰ ਅਸਟੇਟ 13,600 ਸਕੁਆਇਰ ਫੁੱਟ ਜ਼ਮੀਨ 'ਤੇ ਜਾਰਜੀਅਨ ਸ਼ੈਲੀ ਵਿਚ ਬਣਿਆ ਬੰਗਲਾ ਹੈ। ਇਸ ਵਿਚ 2 ਗੈਸਟ ਹਾਊਸ, ਨਰਸਰੀ, 3 ਹਾਟ ਹਾਊਸ, ਟੈਨਿਸ ਕੋਰਟ, ਸਵਿਮਿੰਗ ਪੂਲ, ਗੋਲਫ ਕੋਰਸ ਅਤੇ ਮੋਟਰ ਕੋਰਟ ਹਨ। ਨਾਲ ਹੀ, ਇਸ ਦਾ ਆਪਣਾ ਸਰਵਿਸ ਗਰਾਜ਼ ਅਤੇ ਗੈਸ ਪੰਪ ਵੀ ਹੈ। ਫੋਬਰਸ ਮੈਗਜ਼ੀਨ ਮੁਤਾਬਕ ਬੇਜੋਸ ਦੀ ਕੁਲ ਜਾਇਦਾਦ 130.7 ਬਿਲੀਅਨ ਡਾਲਰ ਮਤਲਬ 92 ਖਰਬ ਰੁਪਏ ਤੋਂ ਜ਼ਿਆਦਾ ਹੈ। ਇਸ ਹਿਸਾਬ ਨਾਲ ਉਨ੍ਹਾਂ ਨੇ ਵਾਰਨਰ ਅਸਟੇਟ ਖਰੀਦਣ ਲਈ ਆਪਣੀ ਕੁਲ ਜਾਇਦਾਦ ਦਾ 0.126 ਫੀਸਦੀ ਖਰਚ ਕੀਤਾ ਹੈ।

2. ਐਂਟੀਲੀਆ, ਮੁੰਬਈ (ਭਾਰਤ)
- ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਨੂੰ 2014 ਵਿਚ ਫੋਬਰਸ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਘਰ ਦੱਸਿਆ ਸੀ। ਹਾਲਂਕਿ ਮੁਕੇਸ਼ ਅੰਬਾਨੀ ਨੇ ਇਸ ਨੂੰ ਕਿਸੇ ਤੋਂ ਖਰੀਦਿਆ ਨਹੀਂ, ਬਲਕਿ ਖੁਦ ਬਣਵਾਇਆ ਸੀ। ਫੋਬਰਸ ਨੇ ਇਸ ਦੀ ਲਾਗਤ 1 ਬਿਲੀਅਨ ਡਾਲਰ ਤੋਂ ਜ਼ਿਆਦਾ ਮਤਲਬ ਕਰੀਬ 71 ਅਰਬ ਡਾਲਰ ਰੁਪਏ ਤੋਂ ਜ਼ਿਆਦਾ ਦੱਸੀ ਸੀ।

4 ਲੱਖ ਸਕੁਆਇਰ ਫੁੱਟ ਜ਼ਮੀਨ 'ਤੇ ਬਣੀ 27 ਮੰਜ਼ਿਲ ਇਸ ਇਮਾਰਤ ਦਾ ਨਾਂ ਐਟਲਾਂਟਿਕ ਦੇ ਕਾਲਪਨਿਕ ਟਾਪੂ ਐਂਟੀਲੀਆ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਇਮਾਰਤ ਵਿਚ 6 ਅੰਡਰਗ੍ਰਾਊਂਡ ਦੀ ਪਾਰਕਿੰਗ, 3 ਹੈਲੀਪੈਡ, ਹੈਲਥ ਕਲੱਬ, ਸਵਿਮਿੰਗ ਪੂਲ, ਡਾਂਸ ਸਟੂਡੀਓ, ਸਿਨੇਮਾ ਹਾਲ, ਬਗੀਚਾ ਅਤੇ ਮੰਦਰ ਹੈ। 11 ਲਿਫਟਾਂ ਵਾਲੀ ਇਸ ਇਮਾਰਤ ਨੂੰ ਚਲਾਉਣ ਲਈ ਕਰੀਬ 600 ਕਰਮਚਾਰੀ ਦੀ ਜ਼ਰੂਰਤ ਹੁੰਦੀ ਹੈ।

3. ਵਿਲਾ ਲਿਓਪੋਲਡਾ, ਫਰਾਂਸ
- ਵਿਲਾ ਲਾ ਲਿਓਪੋਲਡਾ ਫਰਾਂਸ ਅਤੇ ਇਟਲੀ ਦੀ ਸੀਮਾ 'ਤੇ ਬਣੇ ਕਾਮਿਊਨ ਵਿਲਫ੍ਰੈਂਚ-ਸਰ-ਮੇਰ ਵਿਚ ਬਣਿਆ ਹੈ। ਮੀਡੀਆ ਰਿਪੋਰਟਸ ਦੱਸਦੀ ਹੈ ਕਿ ਬੈਲਜ਼ੀਅਨ ਰਾਜ਼ਾ ਲਿਓਪੋਲਡ-2 ਨੇ ਆਪਣੀਆਂ ਰਾਣੀਆਂ ਲਈ ਨਦੀ-ਨਹਿਰਾਂ ਦੇ ਕੰਢੇ ਕਈ ਘਰ ਬਣਵਾਏ ਸਨ। ਵਿਲਾ ਲਿਓਪੋਲਡਾ ਵੀ ਉਨ੍ਹਾਂ ਵਿਚੋਂ ਇਕ ਸੀ ਪਰ ਇਸ ਦਾ ਮੌਜੂਦਾ ਸਵਰੂਪ 1931 ਵਿਚ ਅਸਲ ਵਿਚ ਆਇਆ ਸੀ।

ਸਾਲ 2008 ਵਿਚ ਇਸ ਵਿਲਾ ਦੀ ਕੀਮਤ 750 ਮਿਲੀਅਨ ਅਮਰੀਕੀ ਡਾਲਰ (ਕਰੀਬ 53 ਅਰਬ ਰੁਪਏ) ਦਰਜ ਕੀਤੀ ਗਈ ਸੀ। 2008 ਵਿਚ ਰੂਸੀ ਅਰਬਪਤੀ ਮਿਕਾਇਲ ਪੋਰਕੋਵ ਨੇ ਇਸ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਪਰ ਡੀਲ ਪੂਰੀ ਨਾ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ 50 ਮਿਲੀਅਨ ਯੂਰੋ ਮਤਲਬ ਕਰੀਬ 3 ਅਰਬ ਰੁਪਏ ਤੋਂ ਹੱਥ ਧੋਣਾ ਪਿਆ। 18 ਏਕਡ਼ ਜ਼ਮੀਨ 'ਤੇ ਬਣੇ ਇਸ ਵਿਲਾ ਦੇ ਹੁਣ ਤੱਕ ਜਾਨੀ ਅਤੇ ਮਰੇਲਾ ਐਨਿਯਲੀ, ਆਈਜ਼ਕ ਅਤੇ ਡੋਰੋਥੀ ਕਿਲਮ, ਐਡਮੰਡ ਅਤੇ ਲਿਲੀ ਸਰਫਾ ਜਿਹੇ ਨਾਮੀ ਮਾਲਕ ਰਹੇ ਚੁੱਕੇ ਹਨ। ਇਸ ਵਿਚ 2 ਗੈਸਟ ਹਾਊਸ, 19 ਬੈੱਡਰੂਮ, ਵੱਡਾ ਸਵਿਮਿੰਗ ਪੂਲ, ਸਿਨੇਮਾ ਹਾਲ ਅਤੇ ਕਈ ਕਿਚਨ ਹਨ।

4. ਵਿਟਨਹਸਰਟ, ਲੰਡਨ (ਇੰਗਲੈਂਡ)
- ਵਿਟਨਹਸਰਟ ਲੰਡਨ ਦਾ ਸਭ ਤੋਂ ਵੱਡਾ ਰਿਹਾਇਸ਼ੀ ਘਰ ਹੈ, ਜੋ ਬਕਿੰਘਮ ਪੈਲੇਸ ਤੋਂ ਥੋਡ਼ਾ ਹੀ ਛੋਟਾ ਹੈ। ਫੋਬਰਸ ਮੁਤਾਬਕ 5 ਏਕਡ਼ ਦੀ ਇਸ ਜਾਇਦਾਦ ਦਾ ਸਾਲ 1970 ਤੋਂ 2008 ਵਿਚਾਲੇ ਕੋਈ ਸਥਾਈ ਮਾਲਕ ਨਹੀਂ ਰਿਹਾ। ਇਸ ਦੌਰਾਨ ਇਸ ਦੀ ਹਾਲਤ ਕਾਫੀ ਖਰਾਬ ਸੀ ਅਤੇ ਇਸ ਨੂੰ ਡਿਗਾਉਣ ਦੀ ਮੰਗ ਚੁੱਕੀ ਗਈ। ਸਾਲ 2008 ਤੱਕ ਇਸ ਜਾਇਦਾਦ ਸ਼ੂਟਿੰਗ ਤੋਂ ਇਲਾਵਾ ਕੁਝ ਖਾਸ ਨਹੀਂ ਹੁੰਦਾ ਸੀ। ਫਿਰ 2008 ਵਿਚ ਇਕ ਗੁਮਨਾਮ ਸ਼ਖਸ ਨੇ ਇਸ ਨੂੰ 3.8 ਅਰਬ ਰੁਪਏ ਵਿਚ ਖਰੀਦ ਲਿਆ। ਫੋਬਰਸ ਮੁਤਾਬਕ ਜੂਨ, 2010 ਵਿਚ ਇਸ ਨੂੰ ਡਿਗਾ ਕੇ ਇਸ ਦੀ ਥਾਂ 65 ਕਮਰੇ, 25 ਬੈੱਡਰੂਮ ਅਤੇ 12 ਬਾਥਰੂਮ ਦੀ ਇਕ ਇਮਾਰਤ ਬਣਾਉਣ ਦਾ ਫੈਸਲਾ ਕੀਤਾ ਗਿਆ।

ਮਈ 2015 ਵਿਚ ਇਕ ਮੀਡੀਆ ਰਿਪੋਰਟ ਵਿਚ ਬਿ੍ਰਟਿਸ਼ ਲੇਖਕ ਐਡ ਸੀਜ਼ਰ ਵੱਲੋਂ ਵਿਟਨਹਸਰਟ ਦੇ ਮਾਲਕ ਨੂੰ ਪਛਾਣਨ ਦੇ ਦਾਅਵੇ ਦਾ ਜ਼ਿਕਰ ਕੀਤਾ ਗਿਆ। ਐਡ ਮੁਤਾਬਕ ਰੂਸ ਦੇ ਤਬਕੇ 28ਵੇਂ ਦੇ ਸਭ ਤੋਂ ਅਮੀਰ ਸ਼ਖਸ ਆਂਦਰੇ ਗੁਰਯੇਵ ਨੇ ਵਿਟਨਹਸਰਟ ਨੂੰ ਖਰੀਦਿਆ ਸੀ। ਇਸ ਰਿਪੋਰਟ ਵਿਚ ਇਸ ਜਾਇਦਾਦ ਦੀ ਕੀਮਤ 27 ਅਰਬ ਰੁਪਏ ਦਰਜ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ।

5. ਓਡੀਅਨ ਟਾਵਰ ਪੇਂਟਹਾਊਸ, ਮਾਨਟੇ ਕਾਰਲੋ (ਮੋਨਾਕੋ)
- ਯੂਰਪੀ ਦੇਸ਼ ਮੋਨਾਕੋ ਵਿਚ ਬਣੀ ਇਸ ਇਮਾਰਤ ਦਾ ਨਾਂ ਟੂਰ ਓਡੀਅਨ ਹੈ। ਫੋਬਰਸ ਮੁਤਾਬਕ 49 ਮੰਜ਼ਿਲ ਦੀ ਇਸ ਇਮਾਰਤ ਦੇ ਉਪਰਲੇ 5 ਫਲੋਰ ਪੇਂਟਹਾਊਸ ਦੇ ਤੌਰ 'ਤੇ ਡਿਵੈਲਪ ਕੀਤੇ ਗਏ ਹਨ। 45 ਤੋਂ 49ਵੀਂ ਮੰਜ਼ਿਲਾ 'ਤੇ ਬਣਿਆ ਇਹ ਪੇਂਟਹਾਊਸ 31,500 ਸਕੁਆਇਰ ਫੁੱਟ ਦਾ ਹੈ। ਇਸ ਅਪਾਰਮੈਂਟ ਵਿਚ ਛੱਤ 'ਤੇ ਸਵਿਮਿੰਗ ਪੂਲ ਬਣਾਇਆ ਗਿਆ ਹੈ। ਪੂਲ ਦੀ ਉਪਰੀ ਮੰਜ਼ਿਲ 'ਤੇ ਡਾਂਸ ਫਲੋਰ ਹੈ, ਜਿਥੋਂ ਸ਼ੁਰੂ ਹੋਣ ਵਾਲੀ ਵਾਟਰ ਸਲਾਈਡ ਸਿੱਧੇ ਪੂਲ ਤੱਕ ਆਉਂਦੀ ਹੈ। ਸਾਲ 2016 ਵਿਚ ਫੋਬਰਸ ਦੀ ਇਕ ਰਿਪੋਰਟ ਵਿਚ ਇਸ ਜਾਇਦਾਦ ਦੀ ਕੀਮਤ 23 ਅਰਬ ਰੁਪਏ ਦੱਸੀ ਗਈ ਸੀ।


Khushdeep Jassi

Content Editor

Related News