ਪੱ. ਬੰਗਾਲ 'ਚ ਕੋਈ 'ਪੋਰਿਬੋਰਤਨ' ਨਹੀਂ ਹੋਵੇਗਾ, ਪਰ ਦਿੱਲੀ 'ਚ ਜ਼ਰੂਰ ਹੋ ਜਾਵੇਗਾ - ਮਮਤਾ
Sunday, Mar 07, 2021 - 11:48 PM (IST)
ਸਿਲੀਗੁੜੀ (ਯੂ. ਐੱਨ. ਆਈ.) - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੁੱਲ੍ਹ ਕੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸੂਬੇ ਵਿਚ ਕੋਈ ਪੋਰਿਬੋਰਤਨ (ਤਬਦੀਲੀ) ਨਹੀਂ ਹੋਵੇਗਾ ਪਰ ਦਿੱਲੀ ਵਿਚ ਇਹ ਜ਼ਰੂਰ ਹੋ ਜਾਵੇਗਾ।
ਇਹ ਖ਼ਬਰ ਪੜ੍ਹੋ- ਚੀਨੀ ਉਪ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ, ਕਹੀ ਇਹ ਗੱਲ
ਬੈਨਰਜੀ ਨੇ ਇਥੇ ਐੱਲ. ਪੀ. ਜੀ. ਦੀਆਂ ਵੱਧਦੀਆਂ ਕੀਮਤਾਂ ਖਿਲਾਫ ਕੱਢੇ ਗਏ ਮਾਰਚ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਖੇਲਾ ਹੋਬੇ, ਮੈਂ ਉਨ੍ਹਾਂ ਨਾਲ ਇਕ-ਇਕ ਕਰ ਕੇ ਲੜਾਈ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਇਥੇ ਵਿਕਾਸ ਲਈ ਨਹੀਂ ਆਉਂਦੇ, ਉਹ ਆਪਣੇ ਕੰਮ ਦਾ ਪ੍ਰਚਾਰ ਕਰਨ ਆਉਂਦੇ ਹਨ। ਇਸ ਪ੍ਰਚਾਰ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਤਾਂ ਜਵਾਬ ਦੇਣਾ ਚਾਹੀਦਾ ਹੈ ਕਿ ਆਖਿਰਕਾਰ ਇਨ੍ਹਾਂ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਕਿਉਂ ਹੋ ਰਿਹਾ ਹੈ? ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਵਿਚ ਐੱਲ. ਪੀ. ਜੀ. ਸਿਲੰਡਰ ਦੀ ਕੀਮਤ 845 ਹੈ ਜਦਕਿ ਮਈ 2020 ਵਿਚ ਇਸ ਦੀ ਕੀਮਤ 584.50, ਦਸੰਬਰ 2020 ਵਿਚ 720 ਅਤੇ ਫਰਵਰੀ 2021 ਵਿਚ 795 ਰੁਪਏ ਸੀ। ਇਹ ਆਮ ਆਦਮੀ 'ਤੇ ਅੱਤਿਆਚਾਰ ਨਹੀਂ ਹੈ ਤਾਂ ਹੋਰ ਕੀ ਹੈ? ਮੋਦੀ ਕਹਿੰਦੇ ਹਨ ਕਿ ਬੰਗਾਲ ਵਿਚ ਔਰਤਾਂ ਦੀ ਕੋਈ ਸੁਰੱਖਿਆ ਨਹੀਂ ਹੈ ਪਰ ਤੁਸੀਂ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰਨਾਂ ਸੂਬਿਆਂ ਵਿਚ ਦੇਖੋ। ਉਨ੍ਹਾਂ ਦੇ ਮੁਕਾਬਲੇ ਬੰਗਾਲ ਵਿਚ ਔਰਤਾਂ ਬਿਲਕੁਲ ਸੁਰੱਖਿਅਤ ਹਨ। ਭਾਜਪਾ ਕਹਿੰਦੀ ਹੈ ਕਿ ਉਹ ਪੱਛਮੀ ਬੰਗਾਲ ਨੂੰ 'ਸੋਨਾਰ ਬਾਂਗਲਾ' ਬਣਾ ਦੇਵੇਗੀ ਪਰ ਉਹ ਕੇਂਦਰ ਵਿਚ ਕੋਈ ਕੰਮ ਕਰਨ ਦੇ ਯੋਗ ਨਹੀਂ ਹੈ। ਮੈਂ ਅਜਿਹਾ ਕੋਈ ਪ੍ਰਧਾਨ ਮੰਤਰੀ ਨਹੀਂ ਦੇਖਿਆ ਜੋ ਹਰ ਥਾਂ ਝੂਠ ਬੋਲਦਾ ਹੈ। ਮੋਦੀ ਕੁਝ ਨਹੀਂ ਜਾਣਦੇ ਹਨ, ਸਿਰਫ ਝੂਠ ਬੋਲਣਾ ਜਾਣਦੇ ਹਨ। ਉਹ ਟੈਲੀਪ੍ਰਾਮਟਰ 'ਤੇ ਬੰਗਲਾ ਭਾਸ਼ਾ ਵਿਚ ਆਪਣੇ ਭਾਸ਼ਣ ਪੜ੍ਹਦੇ ਹਨ। ਗੁਜਰਾਤੀ ਭਾਸ਼ਾ ਵਿਚ ਬੰਗਾਲੀ ਨਾਅਰੇ ਲਿੱਖਦੇ ਹਨ। ਇਸ ਯਾਤਰਾ ਵਿਚ 50 ਹਜ਼ਾਰ ਤੋਂ ਵੱਧ ਮਹਿਲਾਵਾਂ ਨੇ ਹਿੱਸਾ ਲਿਆ।
ਇਹ ਖ਼ਬਰ ਪੜ੍ਹੋ- ਉਮਰ ਅਬਦੁੱਲਾ ਨੇ ਸ਼ੁਭੇਂਦੂ ਅਧਿਕਾਰੀ ਦੀ ਕਸ਼ਮੀਰ ਸਬੰਧੀ ਟਿੱਪਣੀ ਦੀ ਕੀਤੀ ਆਲੋਚਨਾ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।