ਨਹੀਂ ਹੋਣ ਦਿੱਤਾ ਜਾਵੇਗਾ ਹਾਈਵੇਅ ਜਾਮ, ਨਾ ਹੀ ਹੋਵੇਗਾ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ: ਕਰਨਾਲ ਪ੍ਰਸ਼ਾਸਨ

Tuesday, Sep 07, 2021 - 01:29 AM (IST)

ਨਹੀਂ ਹੋਣ ਦਿੱਤਾ ਜਾਵੇਗਾ ਹਾਈਵੇਅ ਜਾਮ, ਨਾ ਹੀ ਹੋਵੇਗਾ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ: ਕਰਨਾਲ ਪ੍ਰਸ਼ਾਸਨ

ਕਰਨਾਲ (ਵਿਕਾਸ ਮੇਹਲਾ) : ਕਰਨਾਲ ਦੇ ਐੱਸ.ਪੀ. ਗੰਗਾਰਾਮ ਪੁਨੀਆ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ  ਨੇ 7 ਸਤੰਬਰ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ ਨੂੰ ਲੈ ਕੇ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਮੁੱਦੇ ਨੂੰ ਲੈ ਕੇ ਮੀਡੀਆ ਤੋਂ ਰੂਬਰੂ ਹੋਏ। ਕਰਨਾਲ ਦੇ ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਹੈ ਕਿ ਜੇਕਰ ਜ਼ਰੂਰੀ ਨਹੀਂ ਹੈ ਤਾਂ ਹਾਈਵੇਅ 'ਤੇ ਨਾ ਜਾਓ, ਹਾਲਾਂਕਿ ਪ੍ਰਸ਼ਾਸਨ ਵੱਲੋਂ ਸਾਵਧਾਨੀ ਦੇ ਮੱਦੇਨਜ਼ਰ ਦਿੱਲੀ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਰੁਟ ਨੂੰ ਡਾਇਵਰਟ ਕਰ ਦਿੱਤਾ ਹੈ। 

ਉਥੇ ਹੀ ਇੰਟਰਨੈੱਟ ਸੇਵਾ ਨੂੰ ਫਿਲਹਾਲ ਅੱਜ ਰਾਤ ਤੋਂ 24 ਘੰਟੇ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਪੁਲਸ ਫੋਰਸ ਦੀਆਂ 40 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ, ਜਿਸ ਵਿੱਚ ਪੁਲਸ ਦੇ ਨਾਲ-ਨਾਲ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਹੋਵੇਗੀ, ਵੱਖ-ਵੱਖ ਜ਼ਿਲ੍ਹੇ ਦੇ 5 ਆਈ.ਪੀ.ਐੱਸ. ਅਤੇ ਪੁਲਸ ਬਲ ਨੂੰ ਵੀ ਸੱਦਿਆ ਗਿਆ ਹੈ।  

ਇਹ ਵੀ ਪੜ੍ਹੋ - ਕਰਨਾਲ ਤੋਂ ਇਲਾਵਾ ਇਨ੍ਹਾਂ ਜ਼ਿਲ੍ਹਿਆਂ ’ਚ ਵੀ ਬੰਦ ਰਹੇਗਾ ਇੰਟਰਨੈੱਟ, ਸਰਕਾਰ ਨੇ ਜਾਰੀ ਕੀਤੇ ਹੁਕਮ

ਪ੍ਰਸ਼ਾਸਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਾ ਹੀ ਹਾਈਵੇਅ ਨੂੰ ਜਾਮ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰਨ ਦਿੱਤਾ ਜਾਵੇਗਾ। ਜੇਕਰ ਕਿਸਾਨ ਸ਼ਾਂਤੀਪੂਰਨ ਇੱਕ ਜਗ੍ਹਾ 'ਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ। ਅਜਿਹੇ ਵਿੱਚ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਵੱਖ-ਵੱਖ ਥਾਂ ਸ਼ਹਿਰ ਵਿੱਚ ਬੈਰਿਕੇਡਿੰਗ, ਡੰਪਰ ਵੀ ਲਗਾਏ ਜਾ ਸਕਦੇ ਹਨ। 

ਇਹ ਵੀ ਪੜ੍ਹੋ - ਕਰਨਾਲ ਮਹਾਪੰਚਾਇਤ: ਡਰੋਨ ਨਾਲ ਹੋਵੇਗੀ ਵੀਡੀਓਗ੍ਰਾਫੀ, RPF ਦੇ 40 ਯੂਨਿਟ ਕੀਤੇ ਜਾਣਗੇ ਤਾਇਨਾਤ

ਕਰਨਾਲ ਜ਼ਿਲ੍ਹਾ ਸਕੱਤਰੇਤ ਸੈਕਟਰ-12 ਵਿੱਚ ਪੈਂਦਾ ਹੈ, ਉੱਥੇ ਕਈ ਪ੍ਰਾਈਵੇਟ ਦਫ਼ਤਰ ਵੀ ਹਨ। ਅਜਿਹੇ ਵਿੱਚ ਪ੍ਰਸ਼ਾਸਨ ਨੇ ਕਿਹਾ ਹੈ ਕਿ ਕਿਸੇ ਨੂੰ ਪ੍ਰੇਸ਼ਾਨੀ ਨਹੀਂ ਹੋਣ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਦਫ਼ਤਰ ਬੰਦ ਰੱਖੇ ਜਾ ਸਕਦੇ ਹਨ। ਪ੍ਰਸ਼ਾਸਨ ਨੇ ਦੱਸਿਆ ਕਿ ਕਿਸਾਨ ਨੇਤਾ ਆਏ ਸਨ ਗੱਲਬਾਤ ਲਈ ਪਰ ਗੱਲਬਾਤ ਵਿੱਚ ਹੱਲ ਨਹੀਂ ਨਿਕਲਿਆ। ਉਥੇ ਹੀ ਧਾਰਾ 144 ਲੱਗੀ ਹੋਈ ਹੈ ਅਜਿਹੇ ਵਿੱਚ ਕੱਲ ਕਰਨਾਲ ਵਿੱਚ ਤਣਾਅ ਰਹਿ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News