ਕੱਲ੍ਹ 12 ਘੰਟੇ ਤੱਕ ਨਹੀਂ ਆਏਗਾ ਪਾਣੀ

Thursday, Sep 19, 2024 - 05:41 PM (IST)

ਕੱਲ੍ਹ 12 ਘੰਟੇ ਤੱਕ ਨਹੀਂ ਆਏਗਾ ਪਾਣੀ

ਨਵੀਂ ਦਿੱਲੀ (ਭਾਸ਼ਾ)- ਸ਼ੁੱਕਰਵਾਰ (20 ਸਤੰਬਰ) ਨੂੰ 12 ਘੰਟੇ ਤੱਕ ਪਾਣੀ ਦੀ ਸਪਲਾਈ ਨਹੀਂ ਹੋਵੇਗੀ। ਮੁਰੰਮਤ ਦੀ ਵਜ੍ਹਾ ਕਾਰਨ ਸਪਲਾਈ ਬੰਦ ਰਹੇਗੀ। ਦਿੱਲੀ ਜਲ ਬੋਰਡ ਨੇ ਕਿਹਾ ਕਿ ਸਾਂਭ-ਸੰਭਾਲ ਕਾਰਨ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ 'ਚ 12 ਘੰਟੇ ਤੱਕ ਪਾਣੀ ਦੀ ਸਪਲਾਈ ਨਹੀਂ ਹੋਵੇਗੀ। ਦਿੱਲੀ ਜਲ ਬੋਰਡ ਵਲੋਂ ਜਾਰੀ ਬਿਆਨ ਅਨੁਸਾਰ ਪ੍ਰਭਾਵਿਤ ਖੇਤਰਾਂ 'ਚ ਸਿਵਲ ਲਾਈਨਜ਼,  ਹਿੰਦੂ ਰਾਵ ਹਸਪਤਾਲ, ਕਮਲਾ ਨਗਰ, ਸ਼ਕਤੀ ਨਗਰ, ਕਰੋਲ ਬਾਗ, ਪਹਾੜਗੰਜ, ਪੁਰਾਣਾ ਅਤੇ ਨਵਾਂ ਰਾਜੇਂਦਰ ਨਗਰ, ਪਟੇਲ ਨਗਰ (ਪੂਰਬ ਅਤੇ ਪੱਛਮ), ਬਲਜੀਤ ਨਗਰ, ਪ੍ਰੇਮ ਨਗਰ, ਇੰਦਰਪੁਰੀ, ਛਾਉਣੀ ਖੇਤਰਾਂ ਦੇ ਕੁਝ ਹਿੱਸੇ ਅਤੇ ਐੱਨ.ਡੀ.ਐੱਮ.ਸੀ. ਅਤੇ ਦੱਖਣ ਦਿੱਲੀ ਦੇ ਨੇੜੇ-ਤੇੜੇ ਦੇ ਖੇਤਰ ਸ਼ਾਮਲ ਹਨ।

ਬਿਆਨ ਅਨੁਸਾਰ,''ਡਾ. ਅੰਬੇਡਕਰ ਰਾਸ਼ਟਰੀ ਸਮਾਰਕ, ਸਿਵਲ ਲਾਈਨਜ਼ ਦੇ ਕੰਪਲੈਕਸ 'ਚ ਚੰਦਰਾਵਲ ਵਾਟਰ ਵਰਕਰਜ਼ ਤੋਂ ਨਿਕਲਣ ਵਾਲੀ 500 ਮਿਲੀਮੀਟਰ ਵਿਆਸ ਵਾਲੀ ਰਾਈਜਿੰਗ ਮੇਨ 'ਚ ਲੀਕੇਜ਼ ਦੀ ਮੁਰੰਮਦ ਕਾਰਨ ਚੰਦਰਾਵਲ ਵਾਟਰ ਵਰਕਰ ਦੇ ਬੰਦ ਰਹਿਣ ਕਾਰਨ 20 ਸਤੰਬਰ ਦੁਪਹਿਰ 11 ਵਜੇ ਤੋਂ 12 ਘੰਟੇ ਤੱਕ ਚੰਦਰਾਵਲ ਵਾਟਰ  ਵਰਕਰ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।'' ਬਿਆਨ 'ਚ ਕਿਹਾ ਗਿਆ ਹੈ ਕਿ ਮੁਰੰਮਤ ਕੰਮ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਰੁਕੀ ਰਹੇਗੀ ਅਤੇ ਇਸ ਲਈ ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਨੂੰ ਪਾਣੀ ਦੇ ਸਹੀ ਉਪਯੋਗ ਦੀ ਸਲਾਹ ਦਿੱਤੀ ਜਾਂਦੀ ਹੈ। ਬਿਆਨ ਅਨੁਸਾਰ, ਦਿੱਲੀ ਜਲ ਬੋਰਡ ਦੇ ਹੈਲਪਲਾਈਨ ਨੰਬਰ ਜਾਂ ਕੇਂਦਰੀ ਕੰਟਰੋਲ ਰੂਮ ਤੋਂ ਮਦਦ ਦੀ ਮੰਗ ਕਰ ਕੇ ਪਾਣੀ ਦੇ ਟੈਂਕਰ ਉਪਲੱਬਧ ਕਰਵਾਏ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News