ਰਾਫੇਲ ਨੂੰ ਲੈ ਕੇ ਫਰਾਂਸ ਦਾ ਵੱਡਾ ਬਿਆਨ, ਨਹੀਂ ਹੋਵੇਗੀ ਜਹਾਜ਼ਾਂ ਦੀ ਸਪਲਾਈ 'ਚ ਦੇਰੀ

Sunday, May 24, 2020 - 08:03 PM (IST)

ਰਾਫੇਲ ਨੂੰ ਲੈ ਕੇ ਫਰਾਂਸ ਦਾ ਵੱਡਾ ਬਿਆਨ, ਨਹੀਂ ਹੋਵੇਗੀ ਜਹਾਜ਼ਾਂ ਦੀ ਸਪਲਾਈ 'ਚ ਦੇਰੀ

ਨਵੀਂ ਦਿੱਲੀ - ਭਾਰਤ 'ਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨਿਨ ਨੇ ਕਿਹਾ ਕਿ ਭਾਰਤ ਨੂੰ 36 ਰਾਫੇਲ ਲੜਾਕੂ ਜਹਾਜ਼ਾਂ ਦੀ ਸਪਲਾਈ 'ਚ ਦੇਰੀ ਨਹੀਂ ਹੋਵੇਗੀ ਅਤੇ ਜਿਸ ਸਮਾਂ ਸੀਮਾ ਨੂੰ ਤੈਅ ਕੀਤਾ ਗਿਆ ਸੀ ਉਸ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ। ਭਾਰਤ ਨੇ ਫਰਾਂਸ ਦੇ ਨਾਲ ਸਤੰਬਰ 2016 'ਚ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਇਕ ਅੰਤਰ ਸਰਕਾਰੀ ਸਮਝੌਤਾ ਕਰੀਬ 58,000 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਸੀ।

ਲੇਨਿਨ ਨੇ ਦੱਸਿਆ ਕਿ, ''ਰਾਫੇਲ ਜਹਾਜ਼ਾਂ ਦੇ ਇਕਰਾਰਨਾਮੇ ਦੀ ਸਪਲਾਈ ਪ੍ਰੋਗਰਾਮ ਦਾ ਹੁਣ ਤਕ ਬਿਲਕੁਲ ਸਹੀ ਤਰੀਕੇ ਨਾਲ ਸਨਮਾਨ ਕੀਤਾ ਗਿਆ ਹੈ ਅਤੇ ਅਸਲ 'ਚ ਇਕਰਾਰਨਾਮੇ ਮੁਤਾਬਕ ਅਪ੍ਰੈਲ ਦੇ ਅੰਤ 'ਚ ਫਰਾਂਸ 'ਚ ਭਾਰਤੀ ਹਵਾਈ ਫੌਜ ਨੂੰ ਇਕ ਨਵਾਂ ਜਹਾਜ਼ ਵੀ ਸੌਂਪਿਆ ਗਿਆ ਹੈ।'' ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 8 ਅਕਤੂਬਰ ਨੂੰ ਫਰਾਂਸ 'ਚ ਇਕ ਹਵਾਈ ਅੱਡੇ 'ਤੇ ਪਹਿਲਾ ਰਾਫੇਲ ਜੈਟ ਜਹਾਜ਼ ਹਾਸਲ ਕੀਤਾ ਸੀ।

ਰਾਜਦੂਤ ਨੇ ਕਿਹਾ, 'ਅਸੀਂ ਭਾਰਤੀ ਹਵਾਈ ਫੌਜ ਦੀ ਪਹਿਲੇ ਚਾਰ ਜਹਾਜ਼ਾਂ ਨੂੰ ਜਲਦ ਫਰਾਂਸ ਤੋਂ ਭਾਰਤ ਲੈ ਜਾਣ ਦੀ ਵਿਵਸਥਾ ਕਰਨ 'ਚ ਮਦਦ ਕਰ ਰਹੇ ਹਾਂ। ਇਸ ਲਈ ਇਹ ਅੰਜਾਦੇ ਲਦਾਏ ਜਾਣ ਦਾ ਕੋਈ ਕਾਰਣ ਨਹੀਂ ਹੈ ਕਿ ਜਹਾਜ਼ਾਂ ਦੀ ਸਪਲਾਈ ਦੇ ਪ੍ਰੋਗਰਾਮ ਦੀ ਸਮਾਂ ਸੀਮਾ ਦਾ ਪਾਲਣ ਨਹੀਂ ਹੋ ਸਕੇਗਾ।' ਫਰਾਂਸ ਕੋਰੋਨਾ ਵਾਇਰਸ ਸੰਕਰਮਣ ਦੇ ਵਧਦੇ ਮਾਮਲਿਆਂ ਨਾਲ ਜੂਝ ਰਿਹਾ ਹੈ ਅਤੇ ਯੂਰੋਪ ਤੋਂ ਸਭ ਤੋਂ ਪ੍ਰਭਾਵਿਤ ਦੇਸ਼ਾਂ 'ਚੋਂ ਇਕ ਹੈ।


author

Inder Prajapati

Content Editor

Related News