ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਐਲਾਨ, MSP ਨੂੰ ਲੈ ਕੇ ਦੇਸ਼ ਭਰ ’ਚ ਹੋਵੇਗਾ ਵੱਡਾ ਅੰਦੋਲਨ

Tuesday, Sep 27, 2022 - 09:40 AM (IST)

ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਐਲਾਨ, MSP ਨੂੰ ਲੈ ਕੇ ਦੇਸ਼ ਭਰ ’ਚ ਹੋਵੇਗਾ ਵੱਡਾ ਅੰਦੋਲਨ

ਰੋਹਤਕ (ਦੀਪਕ)- ਐੱਮ.ਐੱਸ.ਪੀ. ਦੇ ਮੁੱਦੇ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਯੁਵਾ ਸੰਮੇਲਨ ਦਾ ਆਯੋਜਨ ਸੋਮਵਾਰ ਨੂੰ ਜਾਟ ਭਵਨ ਵਿਚ ਕੀਤਾ ਗਿਆ, ਜਿਸ ਵਿਚ ਸੂਬੇ ਭਰ ਦੇ ਨੌਜਵਾਨਾਂ ਅਤੇ ਨੇਤਾਵਾਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਐੱਮ.ਐੱਸ.ਪੀ. ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਮੁੜ ਵੱਡਾ ਅੰਦੋਲਨ ਕਰਨ ਦਾ ਐਲਾਨ ਕੀਤਾ। ਹਾਲਾਂਕਿ ਅਜੇ ਅੰਦੋਲਨ ਲਈ ਕੋਈ ਤਾਰੀਖ਼ ਤੈਅ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਗਲਤ ਜਾਣਕਾਰੀ ਦੇਣ ਵਾਲੇ 10 ਯੂ-ਟਿਊਬ ਚੈਨਲਾਂ 'ਤੇ ਕੇਂਦਰ ਦੀ ਵੱਡੀ ਕਾਰਵਾਈ, ਕੀਤੇ ਗਏ ਬਲਾਕ

ਟਿਕੈਤ ਨੇ ਕਿਹਾ ਕਿ ਹੁਣ ਸੰਗਠਨ ਨੂੰ ਮਜ਼ਬੂਤੀ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਜਦੋਂ ਲੜਾਈ ਲੜੀ ਜਾਂਦੀ ਹੈ ਤਾਂ ਉਸ ਸਮੇਂ ਫ਼ੌਜ ਮਜ਼ਬੂਤ ਚਾਹੀਦੀ ਹੈ। ਇਸ ਲਈ ਪਹਿਲਾਂ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਖ਼ਾਸ ਕਰ ਕੇ ਯੂਥ ’ਤੇ ਫੋਕਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਵੀ ਸੜਕ ਦੇ ਨਾਲ ਲੱਗਦੀ ਜ਼ਮੀਨ ਹੈ, ਉਸ ਨੂੰ ਵਪਾਰੀ ਖਰੀਦ ਰਿਹਾ ਹੈ। ਇਹ ਕਿਸਾਨ ਦੇ ਨਾਲ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਯੂਥ ਖੇਤ ’ਤੇ ਵੀ ਨਜ਼ਰ ਰੱਖੇ ਅਤੇ ਅੰਦੋਲਨ ’ਤੇ ਵੀ। ਉਨ੍ਹਾਂ 3 ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਹੋਏ ਅੰਦੋਲਨ ਅਤੇ ਸਮਝੌਤੇ ’ਤੇ ਕਿਹਾ ਕਿ ਕਿਸਾਨ ਅੰਦੋਲਨ ਦੇ ਕਾਰਨ ਅੱਜ ਸਾਰੇ ਲੋਕਾਂ ਨੇ ਆਪਣੀ ਗੱਲ ਆਪਣੀ ਭਾਸ਼ਾ ਵਿਚ ਸਰਕਾਰਾਂ ਨੂੰ ਕਹਿਣਾ ਸਿੱਖ ਲਿਆ ਹੈ। ਦੇਸ਼ ਦਾ ਪੀ.ਐੱਮ. ਅਤੇ ਸੀ.ਐੱਮ. ਕਿਤੇ ਵੀ ਬੋਲੇਗਾ ਤਾਂ ਕਿਸਾਨ ਦਾ ਨਾਂ ਜ਼ਰੂਰ ਲਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News