ਨਾ ''ਲਵਲੀ'' ਕਵਰ ਡਰਾਈਵ ਸੀ ਤੇ ਨਾ ਹੀ ਕੋਈ ''ਆਤਿਸ਼ੀ'' ਪਾਰੀ : ਗੌਤਮ ਗੰਭੀਰ

05/24/2019 1:03:58 AM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਜਿੱਤ ਦੇ ਨਾਲ ਰਾਜਨੀਤੀਕ ਸਫਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਈਸਟ ਦਿੱਲੀ ਤੋਂ ਗੌਤਮ ਗੰਭੀਰ ਨੇ ਆਮ ਆਦਮੀ ਪਾਰਟੀ ਦੀ ਆਤਿਸ਼ੀ ਤੇ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਨੂੰ ਬੁਰੀ ਤਰ੍ਹਾਂ ਹਰਾਇਆ। ਗੰਭੀਰ ਨੇ ਸ਼ੁਰੂਆਤੀ ਸਮੇਂ 'ਚ ਬੜ੍ਹਤ ਬਣਾ ਲਈ ਸੀ। ਸ਼ਾਮ ਨੂੰ 6:50 ਵਜੇ ਤਕ ਗੰਭੀਰ 390391 ਵੋਟਾਂ ਨਾਲ ਬੜ੍ਹਤ ਬਣਾਈ। ਗੰਭੀਰ ਨੇ ਕ੍ਰਿਕਟਟਿੰਗ ਸਟਾਈਲ 'ਚ ਟਵੀਟ ਕਰ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਲੋਕਾਂ ਦੇ ਜਨਾਦੇਸ਼ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਗੰਭੀਰ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ 'ਤੇ ਵੀ ਨਿਸ਼ਾਨਾ ਵਿੰਨਿਆ।


ਗੰਭੀਰ ਨੇ ਟਵਿਟਰ 'ਤੇ ਲਿਖਿਆ 'ਨਾ ਇਹ ਲਵਲੀ' ਕਵਰ ਡਰਾਈਵ ਸੀ ਤੇ ਨਾ ਹੀ 'ਆਤਿਸ਼ੀ' ਬੱਲੇਬਾਜ਼ੀ। ਇਹ ਸਿਰਫ ਭਾਜਪਾ ਦੀ ਗੰਭੀਰ ਵਿਚਾਰਧਾਰਾ ਸੀ, ਜਿਸ ਦਾ ਲੋਕਾਂ ਨੇ ਸਮਰਥਨ ਕੀਤਾ। ਇਸ ਜਨਾਦੇਸ਼ ਦੇ ਲਈ ਭਾਰਤੀ ਜਨਤਾ ਪਾਰਟੀ ਤੇ ਦਿੱਲੀ ਭਾਜਪਾ ਦੇ ਸਾਰੇ ਲੋਕਾਂ ਦਾ ਧੰਨਵਾਦ। ਅਸੀਂ ਲੋਕਾਂ ਦੀ ਪਸੰਦ ਨੂੰ ਬੇਕਾਰ ਨਹੀਂ ਜਾਣ ਦੇਵਾਂਗੇ।


ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨਿਆ ਤੇ ਕਿਹਾ ਇਸ ਚੋਣ 'ਚ ਅਰਵਿੰਦ ਕੇਜਰੀਵਾਲ ਨੇ ਆਪਣਾ ਜਮੀਰ ਤੇ ਵਿਸ਼ਵਾਸ ਗੁਆ ਦਿੱਤਾ। 8 ਮਹੀਨੇ 'ਚ ਆਪਣੀ ਸੀਟ ਛੱਡ ਦੇਵੇਗਾ। ਜਿੰਨ੍ਹਾ ਚਿੱਕੜ ਆਪ ਨੇ ਦਿੱਲੀ 'ਚ ਫੈਲਾਇਆ ਹੈ, ਉਨ੍ਹਾ ਹੀ 'ਕਮਲ' ਦਿੱਲੀ 'ਚ ਖਿਲੇਗਾ।


Gurdeep Singh

Content Editor

Related News