ਜਹਾਜ਼ ’ਚ ਸੀ 1.25 ਲੱਖ ਲੀਟਰ ਤੇਲ : ਸ਼ਾਹ

Thursday, Jun 12, 2025 - 11:11 PM (IST)

ਜਹਾਜ਼ ’ਚ ਸੀ 1.25 ਲੱਖ ਲੀਟਰ ਤੇਲ : ਸ਼ਾਹ

ਨੈਸ਼ਨਲ ਡੈਸਕ- ਜਹਾਜ਼ ਹਾਦਸੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਤੋਂ ਅਹਿਮਦਾਬਾਦ ਆਏ ਅਤੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਵਿਚ 1.25 ਲੱਖ ਲੀਟਰ ਤੇਲ ਸੀ, ਇਸ ਲਈ ਕਿਸੇ ਨੂੰ ਵੀ ਬਚਣ ਦਾ ਮੌਕਾ ਨਹੀਂ ਮਿਲਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਜਹਾਜ਼ ਹਾਦਸੇ ’ਤੇ ਕੇਂਦਰੀ ਮੰਤਰੀਆਂ ਰਾਮ ਮੋਹਨ ਨਾਇਡੂ, ਕਿੰਜਰਾਪੂ, ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਹੋਰਾਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਤੋਂ ਬਾਅਦ ਅਮਿਤ ਸ਼ਾਹ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਇਕ ਯਾਤਰੀ ਬਚ ਗਿਆ ਹੈ, ਮੈਂ ਉਸਨੂੰ ਮਿਲਿਆ ਹਾਂ। ਅਮਿਤ ਸ਼ਾਹ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਡੀ. ਐੱਨ. ਏ. ਟੈਸਟ ਤੋਂ ਬਾਅਦ ਹੀ ਕੀਤੀ ਜਾਵੇਗੀ, ਜਿਸ ਲਈ ਨਮੂਨੇ ਲਏ ਗਏ ਹਨ।


author

Hardeep Kumar

Content Editor

Related News