ਲਾਪਤਾ ਜਹਾਜ਼ ਦਾ ਮਲਬਾ ਮਿਲਿਆ, ਪਾਇਲਟ ਦਾ ਕੋਈ ਸੁਰਾਗ ਨਹੀਂ

Friday, Jul 18, 2025 - 03:13 PM (IST)

ਲਾਪਤਾ ਜਹਾਜ਼ ਦਾ ਮਲਬਾ ਮਿਲਿਆ, ਪਾਇਲਟ ਦਾ ਕੋਈ ਸੁਰਾਗ ਨਹੀਂ

ਸਿਡਨੀ (ਵਾਰਤਾ)- ਪੂਰਬੀ ਆਸਟ੍ਰੇਲੀਆ ਵਿੱਚ ਇੱਕ ਲਾਪਤਾ ਜਹਾਜ਼ ਦਾ ਮਲਬਾ ਮਿਲਿਆ ਹੈ ਪਰ ਇਸਦੇ ਪਾਇਲਟ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ। ਸੁਪਰਡੈਂਟ ਐਂਡਰਿਊ ਸਪਿਲੀਏਟ ਨੇ ਕਿਹਾ ਕਿ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਜਹਾਜ਼ ਨੂੰ 74 ਸਾਲਾ ਡੇਵਿਡ ਸਟੀਫਨਜ਼ ਚਲਾ ਰਹੇ ਸਨ। ਉਨ੍ਹਾਂ ਤੋਂ ਇਲਾਵਾ ਜਹਾਜ਼ ਵਿੱਚ ਕੋਈ ਹੋਰ ਨਹੀਂ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਵਿਅਕਤੀ ਨੇ ਹਾਈਜੈਕ ਕਰ ਲਿਆ ਜਹਾਜ਼ ਤੇ ਫਿਰ....

ਉਨ੍ਹਾਂ ਨੇ ਸਿਡਨੀ ਦੇ ਦੱਖਣ ਵਿੱਚ ਇੱਕ ਸਥਾਨਕ ਹਵਾਈ ਅੱਡੇ ਲਈ ਉਡਾਣ ਭਰੀ ਸੀ ਪਰ ਜਦੋਂ ਉਹ ਉੱਥੇ ਨਹੀਂ ਪਹੁੰਚੇ ਤਾਂ ਖੋਜ ਮੁਹਿੰਮ ਸ਼ੁਰੂ ਕੀਤੀ ਗਈ। ਇਸ ਹਲਕੇ ਜਹਾਜ਼ ਦੀ ਖੋਜ ਮੁਹਿੰਮ ਮੰਗਲਵਾਰ ਤੋਂ ਚੱਲ ਰਹੀ ਸੀ। ਨਿਊ ਸਾਊਥ ਵੇਲਜ਼ ਪੁਲਸ ਨੇ ਕਿਹਾ ਕਿ ਇਸ ਸਿੰਗਲ-ਇੰਜਣ 1966 ਮਾਡਲ ਬੀਚਕ੍ਰਾਫਟ ਡੇਬੋਨੇਅਰ 35-S33 ਜਹਾਜ਼ ਦਾ ਮਲਬਾ ਵੀਰਵਾਰ ਸ਼ਾਮ ਲਗਭਗ 4 ਵਜੇ ਇੱਕ ਸਰਚ ਹੈਲੀਕਾਪਟਰ ਦੁਆਰਾ ਲੱਭਿਆ ਗਿਆ। ਇਹ ਇਲਾਕਾ ਪਹਾੜਾਂ ਨਾਲ ਘਿਰਿਆ ਹੋਇਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਪਾਇਲਟ ਦੇ ਬਚਣ ਦੀ ਸੰਭਾਵਨਾ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News