ਹਰ ਸਾਲ 1.25 ਲੱਖ ਤਕ ਅਗਨਵੀਰਾਂ ਨੂੰ ਭਰਤੀ ਕਰੇਗੀ ਸਰਕਾਰ, ਜਾਣੋਂ ਕੀ ਹੈ ਪੂਰੀ ਪ੍ਰਕਿਰਿਆ
Saturday, Jul 26, 2025 - 12:50 PM (IST)

ਨੈਸ਼ਨਲ ਡੈਸਕ : ਦੇਸ਼ ਅੱਜ 26ਵਾਂ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ। ਇਸ ਖਾਸ ਮੌਕੇ 'ਤੇ ਦੇਸ਼ ਭਰ ਦੇ ਲੋਕ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਨਾਇਕਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਦੌਰਾਨ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ 26ਵੇਂ ਕਾਰਗਿਲ ਵਿਜੇ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ 1999 'ਚ ਭਾਰਤੀ ਫੌਜ ਨੇ ਕਾਰਗਿਲ ਦੀਆਂ ਚੋਟੀਆਂ 'ਤੇ ਕਬਜ਼ਾ ਕਰ ਰਹੇ ਪਾਕਿਸਤਾਨੀ ਘੁਸਪੈਠੀਆਂ ਨੂੰ ਮੂੰਹਤੋੜ ਜਵਾਬ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰ੍ਹੇਗੰਢ ਦੀ ਵਧਾਈ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਇਹ ਦਿਨ ਕਾਰਗਿਲ ਦੇ ਪਹਾੜਾਂ ਤੋਂ ਪਾਕਿਸਤਾਨੀ ਘੁਸਪੈਠੀਆਂ ਨੂੰ ਭਜਾਉਣ 'ਚ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸਫ਼ਲਤਾ ਦਾ ਪ੍ਰਤੀਕ ਹੈ। ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਕਾਰਗਿਲ ਵਿਜੇ ਦਿਵਸ 'ਤੇ ਦੇਸ਼ ਵਾਸੀਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਇਹ ਮੌਕਾ ਸਾਨੂੰ ਭਾਰਤ ਮਾਤਾ ਦੇ ਉਨ੍ਹਾਂ ਬਹਾਦਰ ਪੁੱਤਾਂ ਦੀ ਬੇਮਿਸਾਲ ਹਿੰਮਤ ਅਤੇ ਬਹਾਦਰੀ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਦੇ ਸਵੈ-ਮਾਣ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।" ਇਹ ਦਿਨ ਨੌਜਵਾਨਾਂ ਲਈ ਪ੍ਰੇਰਣਾ ਹੈ ਜੋ ਫੌਜੀ ਵਰਦੀ ਪਾ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਵੇਖਦੇ ਹਨ। ਸਰਕਾਰ ਦੀ ਅਗਨੀਪਥ ਯੋਜਨਾ ਰਾਹੀਂ ਹੁਣ ਹਰ ਸਾਲ 45 ਹਜ਼ਾਰ ਤੋਂ 50 ਹਜ਼ਾਰ ਤੱਕ ਅਗਨਵੀਰ ਭਰਤੀ ਕੀਤੇ ਜਾਂਦੇ ਹਨ। ਇਹ ਗਿਣਤੀ ਪੰਜਵੇਂ ਸਾਲ ਤੱਕ 90 ਹਜ਼ਾਰ ਤੇ ਛੇਵੇਂ ਸਾਲ ਤੋਂ 1.25 ਲੱਖ ਤੱਕ ਲਿਆਂਦੀ ਜਾਵੇਗੀ।
ਫੌਜ 'ਚ ਕਰੀਅਰ ਬਣਾਉਣ ਦੇ ਪ੍ਰਮੁੱਖ ਵਿਕਲਪ
12ਵੀਂ ਤੋਂ ਬਾਅਦ:
- NDA (ਨੈਸ਼ਨਲ ਡਿਫੈਂਸ ਅਕੈਡਮੀ)
- PCM ਵਿਸ਼ਿਆਂ ਨਾਲ 12ਵੀਂ ਪਾਸ ਲੜਕੇ-ਲੜਕੀਆਂ
- ਯੂਪੀਐਸਸੀ ਪ੍ਰੀਖਿਆ ਰਾਹੀਂ ਚੋਣ, ਸੰਯੁਕਤ ਟ੍ਰੇਨਿੰਗ ਦੇ ਬਾਅਦ ਸੈਨਾ, ਨੇਵੀ ਜਾਂ ਏਅਰ ਫੋਰਸ 'ਚ ਤਾਇਨਾਤੀ
- ਟੈਕਨੀਕਲ ਐਂਟਰੀ ਸਕੀਮ (TES)
- PCM 'ਚ 60-70% ਅੰਕ ਤੇ JEE (Main) ਕਲੀਅਰ
- ਸਿੱਧਾ SSB ਇੰਟਰਵਿਊ, ਕੋਈ ਲਿਖਤੀ ਪ੍ਰੀਖਿਆ ਨਹੀਂ
- ਅਗਨਿਵੀਰ (SSR/MR)
- SSR ਲਈ 12ਵੀਂ (PCM + English), MR ਲਈ 10ਵੀਂ ਪਾਸ
- ਚੋਣ: ਆਨਲਾਈਨ ਟੈਸਟ, ਫਿਜ਼ੀਕਲ ਤੇ ਮੈਡੀਕਲ ਟੈਸਟ
ਗ੍ਰੈਜੂਏਸ਼ਨ ਤੋਂ ਬਾਅਦ:
- CDS (ਕੰਬਾਇਨਡ ਡਿਫੈਂਸ ਸਰਵਿਸਿਜ਼)
- UPSC ਰਾਹੀਂ ਸਾਲ 'ਚ 2 ਵਾਰੀ ਪ੍ਰੀਖਿਆ
- ਚੋਣ IMA, OTA, ਨਾਵਲ ਤੇ ਏਅਰ ਫੋਰਸ ਅਕੈਡਮੀ ਲਈ
- ਟੈਕਨੀਕਲ ਗ੍ਰੈਜੂਏਟ ਕੋਰਸ (TGC)
- ਇੰਜੀਨੀਅਰਿੰਗ ਗ੍ਰੈਜੂਏਟ ਮੁੰਡਿਆਂ ਲਈ
- ਸਿੱਧਾ SSB ਇੰਟਰਵਿਊ ਰਾਹੀਂ IMA 'ਚ ਦਾਖਲਾ
- NCC Special Entry
- NCC 'C' ਸਰਟੀਫਿਕੇਟ ਹੋਣੀ ਲਾਜ਼ਮੀ
- ਲਿਖਤੀ ਪ੍ਰੀਖਿਆ ਨਹੀਂ, ਸਿੱਧਾ SSB ਇੰਟਰਵਿਊ
- Short Service Commission (SSC)
- 10 ਸਾਲ ਦੀ ਨੌਕਰੀ (ਵਧਾਈ ਜਾ ਸਕਦੀ), OTAs ਵਿੱਚ ਟ੍ਰੇਨਿੰਗ
- Judge Advocate General (JAG)
- LLB 'ਚ ਘੱਟੋ-ਘੱਟ 55% ਅਤੇ ਬਾਰ ਕੌਂਸਲ ਰਜਿਸਟ੍ਰੇਸ਼ਨ
- ਫੌਜ ਦੀ ਲੀਗਲ ਬ੍ਰਾਂਚ 'ਚ ਅਧਿਕਾਰੀ ਬਣਨ ਦਾ ਮੌਕਾ
ਨੌਸੈਨਾ ਤੇ ਏਅਰ ਫੋਰਸ 'ਚ ਦਾਖਲਾ:
- 10+2 B.Tech ਐਂਟਰੀ (ਨੇਵੀ)
- PCM ਵਿੱਚ 70% ਅਤੇ JEE Main ਕਲੀਅਰ
- ਸਿੱਧਾ SSB ਇੰਟਰਵਿਊ
- Indian Navy Entrance Test (INET)
- ਲੌਜਿਸਟਿਕਸ, ਪਾਇਲਟ, ATC, ਐਜੂਕੇਸ਼ਨ ਬ੍ਰਾਂਚ ਲਈ
Air Force CAT
- ਫਲਾਇੰਗ, ਗ੍ਰਾਊਂਡ ਡਿਊਟੀ ਲਈ
- 60% ਨਾਲ Graduation/BE/B.Tech
- CDS, NCC Air Wing Entry (ਏਅਰ ਫੋਰਸ)
- CDS ਰਾਹੀਂ ਪਾਇਲਟ ਬਣਨ ਦਾ ਮੌਕਾ
- NCC ‘C’ ਸੈਰਟੀਫਿਕੇਟ ਰਾਹੀਂ ਸਿੱਧਾ SSB ਇੰਟਰਵਿਊ
ਮਹਿਲਾਵਾਂ ਲਈ ਖਾਸ ਐਂਟਰੀਜ਼:
- SSC (ਟੈਕਨਿਕਲ/ਨਾਨ ਟੈਕ),
- NCC ਸਪੈਸ਼ਲ ਐਂਟਰੀ,
- JAG
- NDA ਰਾਹੀਂ ਹੁਣ ਲੜਕੀਆਂ ਵੀ ਅਧਿਕਾਰੀ ਬਣ ਸਕਦੀਆਂ ਹਨ।
ਫੌਜੀ ਮੈਡੀਕਲ ਅਤੇ ਹੋਰ ਖੇਤਰ:
- ਆਰਮੀ ਮੈਡੀਕਲ ਕੋਰ (MBBS ਡਾਕਟਰਾਂ ਲਈ)
- ਆਰਮੀ ਡੈਂਟਲ ਕੋਰ (BDS/MD ਡਾਕਟਰਾਂ ਲਈ NEET ਲਾਜ਼ਮੀ)
- ਟੇਰੀਟੋਰਿਅਲ ਆਰਮੀ (ਨੌਕਰੀ ਵਾਲਿਆਂ ਲਈ ਪਾਰਟ-ਟਾਈਮ ਸੇਵਾ)
- ਆਰਮੀ ਕੈਡੇਟ ਕਾਲਜ (ਫੌਜ ਵਿੱਚ ਕੰਮ ਕਰ ਰਹੇ ਜਵਾਨਾਂ ਲਈ ਅਧਿਕਾਰੀ ਬਣਨ ਦਾ ਮੌਕਾ)
ਚੋਣ ਦੀ ਪ੍ਰਕਿਰਿਆ:
- ਸਾਰੀਆਂ ਐਂਟਰੀਜ਼ ਲਈ ਲਾਜ਼ਮੀ:
- SSB ਇੰਟਰਵਿਊ (5 ਦਿਨਾਂ ਦੀ ਪ੍ਰਕਿਰਿਆ)
- ਮੈਡੀਕਲ ਜਾਂਚ
- ਅਕੈਡਮੀ ਟਰੇਨਿੰਗ (NDA, OTA, IMA, INA, AFA ਆਦਿ)