ਡਾਕਟਰ ਦੀ ਲਾਪਰਵਾਹੀ ਨੂੰ ਸਾਬਤ ਕਰਨ ਲਈ ਉਚਿਤ ਸਬੂਤ ਹੋਣੇ ਚਾਹੀਦੇ ਹਨ: ਸੁਪਰੀਮ ਕੋਰਟ
Wednesday, Sep 08, 2021 - 03:53 AM (IST)
![ਡਾਕਟਰ ਦੀ ਲਾਪਰਵਾਹੀ ਨੂੰ ਸਾਬਤ ਕਰਨ ਲਈ ਉਚਿਤ ਸਬੂਤ ਹੋਣੇ ਚਾਹੀਦੇ ਹਨ: ਸੁਪਰੀਮ ਕੋਰਟ](https://static.jagbani.com/multimedia/2021_9image_03_52_471896692doctor.jpg)
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਕੋਈ ਮਰੀਜ਼ ਆਪਰੇਸ਼ਨ ਦੌਰਾਨ ਨਹੀਂ ਬੱਚ ਪਾਉਂਦਾ ਹੈ ਤਾਂ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਮੈਡੀਕਲ ਪ੍ਰੋਫੈਸ਼ਨਲ ਦੀ ਲਾਪਰਵਾਹੀ ਨਾਲ ਮੌਤ ਹੋਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮੈਡੀਕਲ ਲਾਪਰਵਾਹੀ ਸਾਬਤ ਕਰਨ ਲਈ ਉਚਿਤ ਮੈਡੀਕਲ ਐਵਿਡੈਂਸ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਕਰਨਾਲ 'ਚ ਦੇਰ ਰਾਤ ਕਿਸਾਨਾਂ ਵਿਚਾਲੇ ਸਮਝੌਤਾ ਕਰਨ ਪਹੁੰਚਿਆ ਪ੍ਰਸ਼ਾਸਨ, ਡੀ.ਸੀ. ਕਰ ਰਹੇ ਨੇ ਗੱਲਬਾਤ
ਸੁਪਰੀਮ ਕੋਰਟ ਦੇ ਜਸਟਿਸ ਹੇਮੰਤ ਗੁਪਤਾ ਦੀ ਅਗਵਾਈ ਵਾਲੀ ਬੈਂਚ ਨੇ ਉਕਤ ਟਿੱਪਣੀ ਕਰਦੇ ਹੋਏ ਨੈਸ਼ਨਲ ਕੰਜ਼ਿਊਮਰ ਫੋਰਮ ਦੇ ਫੈਸਲੇ ਨੂੰ ਖਾਰਿਜ ਕਰ ਦਿੱਤਾ ਜਿਸ ਵਿੱਚ ਫੋਰਮ ਨੇ ਡਾਕਟਰ ਨੂੰ ਮੈਡੀਕਲ ਲਾਪਰਵਾਹੀ ਦਾ ਦੋਸ਼ੀ ਮੰਨਿਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਸਾਰੇ ਕੇਸਾਂ ਵਿੱਚ ਇਲਾਜ ਸਫਲ ਨਹੀਂ ਹੁੰਦਾ ਹੈ। ਸਗੋਂ ਕਈ ਮਾਮਲੇ ਵਿੱਚ ਮਰੀਜ਼ ਸਰਜਰੀ ਦੌਰਾਨ ਦਮ ਤੋੜ ਦਿੰਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਖੁਦ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਮੈਡੀਕਲ ਲਾਪਰਵਾਹੀ ਹੋਈ ਹੈ। ਮੈਡੀਕਲ ਪੇਸ਼ੇਵਰ ਦੀ ਲਾਪਰਵਾਹੀ ਸਾਬਤ ਕਰਨ ਲਈ ਮੈਡੀਕਲ ਐਵਿਡੈਂਸ ਦਾ ਹੋਣਾ ਜ਼ਰੂਰੀ ਹੈ, ਜਾਂ ਫਿਰ ਮੈਡੀਕਲ ਗਵਾਹੀ ਇਹ ਕਹੇ ਕਿ ਲਾਪਰਵਾਹੀ ਹੋਈ ਹੈ ।
ਇਹ ਵੀ ਪੜ੍ਹੋ - ਕਰਨਾਲ ਮੋਰਚਾ 'ਚ ਪਹੁੰਚਾਇਆ ਗਿਆ ਖਾਣਾ, ਕਿਸਾਨਾਂ ਦੀ ਮਦਦ ਕਰਨ ਵਾਲਿਆਂ ਨੇ ਕੀਤੀ ਵਿਵਸਥਾ
ਨੈਸ਼ਨਲ ਕੰਜ਼ਿਊਮਰ ਫੋਰਮ ਦੇ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਇੱਕ ਡਾਕਟਰ ਨੂੰ ਕੰਜ਼ਿਊਮਰ ਫੋਰਮ ਨੇ ਮੈਡੀਕਲ ਲਾਪਰਵਾਹੀ ਦਾ ਦੋਸ਼ੀ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ 17 ਲੱਖ ਰੁਪਏ ਦਾ ਭੁਗਤਾਨ ਕਰੇ ਨਾਲ ਹੀ ਸ਼ਿਕਾਇਤ ਦੀ ਤਾਰੀਖ ਤੋਂ ਲੈ ਕੇ ਹੁਣ ਤੱਕ ਦਾ 9 ਫੀਸਦੀ ਵਿਆਜ ਵੀ ਦੇਵੇ। ਸੁਪਰੀਮ ਕੋਰਟ ਨੇ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਨੈਸ਼ਨਲ ਕੰਜ਼ਿਊਮਰ ਫੋਰਮ ਦੇ ਸਾਹਮਣੇ ਜੋ ਹਲਫਨਾਮਾ ਪੇਸ਼ ਕੀਤਾ ਗਿਆ ਉਸ ਵਿੱਚ ਕੋਈ ਮੈਡੀਕਲ ਐਵਿਡੈਂਸ ਸ਼ਿਕਾਇਤੀ ਨੇ ਪੇਸ਼ ਨਹੀਂ ਕੀਤਾ ਜਿਸ ਨਾਲ ਕਿ ਮੈਡੀਕਲ ਲਾਪਰਵਾਹੀ ਵਿਖੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।