ਜੰਮੂ-ਕਸ਼ਮੀਰ ''ਚ 5 ਅਗਸਤ ਤੋਂ ਪਹਿਲਾਂ ਹੋ ਸਕਦੈ ਵੱਡਾ ਹਮਲਾ, ਪਾਕਿ ਨੇ ਰਚੀ ਸਾਜ਼ਿਸ਼

Friday, Jul 10, 2020 - 07:57 PM (IST)

ਜੰਮੂ-ਕਸ਼ਮੀਰ ''ਚ 5 ਅਗਸਤ ਤੋਂ ਪਹਿਲਾਂ ਹੋ ਸਕਦੈ ਵੱਡਾ ਹਮਲਾ, ਪਾਕਿ ਨੇ ਰਚੀ ਸਾਜ਼ਿਸ਼

ਜੰਮੂ (ਇੰਟ) : ਜੰਮੂ-ਕਸ਼ਮੀਰ 'ਚ 5 ਅਗਸਤ ਤੋਂ ਪਹਿਲਾਂ ਵੱਡਾ ਹਮਲਾ ਹੋ ਸਕਦਾ ਹੈ। ਇਸ ਦੀ ਯੋਜਨਾ ਪਾਕਿ ਨੇ ਬਣਾਈ ਹੈ। ਉਥੇ ਹੀ ਵਿਆਪਕ ਹਿੰਸਾ ਦਾ ਵੀ ਸ਼ੱਕ ਜ਼ਾਹਿਰ ਕੀਤਾ ਗਿਆ ਹੈ। ਜਾਣਕਾਰ ਸੂਤਰਾਂ ਦੇ ਅਨੁਸਾਰ ਸੁਰੱਖਿਆ ਬਲਾਂ ਨੂੰ ਅਜਿਹੀਆਂ ਸੂਚਨਾਵਾਂ ਮਿਲਣ ਤੋਂ ਬਾਅਦ ਵਿਸ਼ੇਸ਼ ਸਾਵਧਾਨੀ ਬਰਤਣ ਦੀ ਹਿਦਾਇਤ ਦਿੱਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਧਾਰਾ 370 ਹੱਟਣ ਦੇ 1 ਸਾਲ ਪੂਰੇ ਹੋਣ 'ਤੇ ਇਹ ਸਾਜ਼ਿਸ਼ ਸਰਹੱਦ ਪਾਰ ਤੋਂ ਪਾਕਿ ਨੇ ਰਚੀ ਹੈ। ਇਸ ਦੇ ਅਨੁਸਾਰ ਨੇਤਾਵਾਂ, ਪੰਚਾਇਤ ਮੈਬਰਾਂ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।


author

Inder Prajapati

Content Editor

Related News