ਬੈਂਕ ਖਾਤੇ ਖੋਲ੍ਹਣ ਲਈ ਧਰਮ ਦੱਸਣ ਦੀ ਜ਼ਰੂਰਤ ਨਹੀਂ : ਵਿੱਤ ਮੰਤਰਾਲਾ

Sunday, Dec 22, 2019 - 12:02 AM (IST)

ਬੈਂਕ ਖਾਤੇ ਖੋਲ੍ਹਣ ਲਈ ਧਰਮ ਦੱਸਣ ਦੀ ਜ਼ਰੂਰਤ ਨਹੀਂ : ਵਿੱਤ ਮੰਤਰਾਲਾ

ਨਵੀਂ ਦਿੱਲੀ — ਭਾਰਤੀ ਨਾਗਰਿਕਾਂ ਨੂੰ ਬੈਂਕ ਖਾਤੇ ਖੋਲ੍ਹਣ ਜਾਂ ਕੇ.ਵਾਈ.ਸੀ. ਲਈ ਆਪਣਾ ਧਰਮ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ। ਬੈਂਕਾਂ ਵੱਲੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ ਇਸ ਬਾਰੇ ਅਜਿਹੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਗੱਲ ਕਹੀ ਗਈ ਹੈ। ਵਿੱਤ ਸਕੱਤਰ ਰਾਜੀਵ ਕੁਮਾਰ ਨੇ ਇਸ ਬਾਰੇ ਇਹ ਸਪੱਸ਼ਟ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨੂੰ ਲੈ ਕੇ ਝੂਠ ਫੈਲਿਆ ਜਾ ਰਿਹਾ ਹੈ ਅਤੇ ਇਸ 'ਤੇ ਧਿਆਨ ਨਾ ਦਿਓ।

ਵਿੱਤ ਸਕੱਤਰ ਨੂੰ ਟਵਿਟ ਕਰਕੇ ਇਹ ਸਪੱਸ਼ਟ ਕਰਨਾ ਪਿਆ ਕਿਉਂਕਿ ਹਾਲ ਹੀ 'ਚ ਅਜਿਹੀਂ ਖਬਰਾਂ ਤੇਜੀ ਨਾਲ ਫੈਲ ਰਹੀਆਂ ਹਨ ਕਿ ਬੈਂਕ ਨੋਅ ਯੂਅਰ ਕਸਟਮਰ (ਕੇ.ਵਾਈ.ਸੀ.) 'ਚ ਅਜਿਹਾ ਮੈਂਸ਼ਨ ਕਰ ਸਕਦੇ ਹਨ ਜਿਸ 'ਚ ਬੈਂਕ ਦੇ ਕਸਟਮਰ ਨੂੰ ਆਪਣੇ ਧਰਮ ਦਾ ਜ਼ਿਕਰ ਕਰਨਾ ਪਵੇਗਾ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ, 'ਕਿਸੇ ਵੀ ਨਾਗਰਿਕ ਨੂੰ ਆਪਣਾ ਬੈਂਕ ਖਾਤਾ ਖੋਲ੍ਹਣ ਜਾਂ ਪੁਰਾਣੇ ਲਈ ਜਾਂ ਕੇ.ਵਾਈ.ਸੀ. ਲਈ ਆਪਣੇ ਧਰਮ ਦਾ ਖੁਲਾਸਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜਨਤਾ ਨੂੰ ਅਜਿਹੀਆਂ ਅਫਵਾਹਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਹੈ।'

 


author

Inder Prajapati

Content Editor

Related News