ਯੂ. ਪੀ. ''ਚ ਟਲਿਆ ਵੱਡਾ ਹਾਦਸਾ, ਟੁੱਟੀ ਮਿਲੀ ਰੇਲ ਦੀ ਪਟੜੀ

12/09/2017 10:31:03 AM

ਬਰੇਲੀ— ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ 'ਚ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਉੱਤਰ ਰੇਲਵੇ ਦੇ ਸਟੇਸ਼ਨ ਨਗਰੀਆ ਸਾਦਾਤ ਦੇ ਨੇੜੇ ਰੇਲ ਪਟੜੀ ਟੁੱਟੀ ਮਿਲਣ ਕਾਰਨ ਰੇਲ ਮਹਿਕਮੇ 'ਚ ਭੜਥੂ ਪੈ ਗਿਆ। ਉਧਰ ਰੇਲ ਟ੍ਰੈਕ ਦੇ ਟੁੱਟੇ ਹੋਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਰੇਲਵੇ ਦੇ ਅਧਿਕਾਰੀਆਂ ਨੇ ਰੇਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ। 
ਦੱਸ ਦੇਈਏ ਕਿ 100 ਨੰਬਰ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਪਰੋਕਤ ਰੇਲਵੇ ਸਟੇਸ਼ਨ ਦੇ ਨੇੜੇ ਰੇਲ ਟ੍ਰੈਕ ਟੁੱਟਾ ਹੋਇਆ ਹੈ, ਜਿਸ ਦੇ ਮਗਰੋਂ ਲਖਨਊ ਤੋਂ ਮੀਰਗੰਜ ਪੁਲਸ ਨੂੰ ਤੱਤਕਾਲ ਸੂਚਨਾ ਦਿੱਤੀ ਗਈ। ਮੌਕੇ 'ਤੇ ਮੀਰਗੰਜ ਥਾਣੇ ਦੇ ਇੰਚਾਰਜ ਇੰਸਪੈਕਟਰ ਬਲਬੀਰ ਸਿੰਘ ਨੇ ਸਟੇਸ਼ਨ ਮਾਸਟਰ ਨੂੰ ਸੂਚਨਾ ਦੇ ਕੇ ਦਿੱਲੀ ਵੱਲ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦਾ ਸੰਚਾਲਨ ਰੁਕਵਾ ਦਿੱਤਾ। 
ਖਬਰ ਲਿਖੇ ਜਾਣ ਤਕ ਟੁੱਟੇ ਹੋਏ ਟ੍ਰੈਕ ਦੀ ਮੁਰੰਮਤ ਕੀਤੀ ਜਾ ਰਹੀ ਸੀ। ਉਧਰ ਮੌਕੇ 'ਤੇ ਪਹੁੰਚੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਮੁਰੰਮਤ ਹੋ ਜਾਣ ਮਗਰੋਂ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਸਫਰ ਕਰ ਰਹੇ ਗੱਡੀ ਦੇ ਮੁਸਾਫਰ ਪ੍ਰੇਸ਼ਾਨ ਦਿਸੇ। ਰੇਲਵੇ ਦੇ ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।


Related News