ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ''ਚ ਇਕ ਬਗੀਚਾ ਅਜਿਹਾ ਵੀ, ਜਿਸ ਦਾ ਮਨਾਇਆ ਜਾਂਦਾ ਹੈ ਜਨਮ ਦਿਨ

Monday, Mar 07, 2022 - 03:57 PM (IST)

ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ''ਚ ਇਕ ਬਗੀਚਾ ਅਜਿਹਾ ਵੀ, ਜਿਸ ਦਾ ਮਨਾਇਆ ਜਾਂਦਾ ਹੈ ਜਨਮ ਦਿਨ

ਇੰਦੌਰ (ਭਾਸ਼ਾ)- ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ਇੰਦੌਰ 'ਚ ਹਰਿਆਲੀ ਵਧਾਉਣ ਦੇ ਪ੍ਰਤੀ ਨਾਗਰਿਕਾਂ ਦੀ ਰੁਚੀ ਜਗਾਉਣ ਲਈ ਇਕ ਜਨਤਕ ਬਗੀਚੇ ਦਾ ਜਨਮ ਦਿਨ ਮਨਾਉਣ ਦੀ ਅਨੋਖੀ ਪਹਿਲ ਸ਼ੁਰੂ ਕੀਤੀ ਗਈ ਹੈ। ਇੰਦੌਰ ਨਗਰ ਨਿਗਮ (ਆਈ.ਐੱਮ.ਸੀ.) ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਧਨਵੰਤਰੀ ਨਗਰ ਦੇ ਜਨਤਕ ਬਗੀਚੇ 'ਅਟਲ ਉਦਯਾਨ' ਦਾ ਜਨਮ ਦਿਨ ਐਤਵਾਰ ਰਾਤ ਮਨਾਇਆ ਗਿਆ, ਜਿਸ 'ਚ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ 'ਚ ਖੇਤਰੀ ਨਾਗਰਿਕਾਂ ਨੇ ਬਗੀਚੇ ਦੇ ਰੂਪ ਵਾਲਾ ਕੇਕ ਕੱਟ ਕੇ ਜਸ਼ਨ ਮਨਾਇਆ। ਉਨ੍ਹਾਂ ਦੱਸਿਆ ਕਿ 5 ਹਜ਼ਾਰ ਦੀ ਆਬਾਦੀ ਵਾਲੇ ਧਨਵੰਤਰੀ ਨਗਰ 'ਚ 80 ਹਜ਼ਾਰ ਵਰਗ ਫੁੱਟ 'ਚ ਫੈਲੇ ਇਸ ਬਗੀਚੇ ਨੂੰ ਆਈ.ਐੱਮ.ਸੀ. ਅਤੇ ਖੇਤਰੀ ਨਾਗਰਿਕਾਂ ਨੂੰ ਸਾਂਝੀਆਂ ਕੋਸ਼ਿਸ਼ਾਂ ਨਾਲ ਵਿਕਸਿਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : 'ਆਪਰੇਸ਼ਨ ਗੰਗਾ' ਦੇ ਅਧੀਨ ਯੂਕ੍ਰੇਨ 'ਚ ਫਸੇ 15,920 ਤੋਂ ਵਧ ਭਾਰਤੀਆਂ ਨੂੰ ਲਿਆਂਦਾ ਗਿਆ ਵਾਪਸ

ਆਈ.ਐੱਮ.ਸੀ. ਦੇ ਉਦਯਾਨ ਅਧਿਕਾਰੀ ਚੇਤਨ ਪਾਟਿਲ ਨੇ ਦੱਸਿਆ ਕਿ ਸ਼ਹਿਰੀ ਬਾਡੀ ਫਿਲਹਾਲ 850 ਜਨਤਕ ਬਗੀਚਿਆਂ ਦੀ ਸਾਂਭ-ਸੰਭਾਲ ਕਰ ਰਿਹਾ ਹੈ ਅਤੇ ਇਨ੍ਹਾਂ ਬਗੀਚਿਆਂ ਦੇ ਵਿਕਾਸ ਲਈ ਜਨ ਹਿੱਸੇਦਾਰੀ ਨੂੰ ਲਗਾਤਾਰ ਉਤਸ਼ਾਹ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ,''ਅਸੀਂ ਨਾਗਰਿਕ ਸੰਘਾਂ ਨੂੰ ਜਨਤਕ ਉਦਯਾਨਾਂ ਦੀ ਸਾਂਭ-ਸੰਭਾਲ ਦਾ ਅਧਿਕਾਰ ਸੌਂਪਣ ਦੀ ਯੋਜਨਾ ਵੀ ਬਣਾਈ ਹੈ। ਇਸ ਦੇ ਅਧੀਨ ਉਨ੍ਹਾਂ ਨੂੰ ਆਈ.ਐੱਮ.ਸੀ. ਨੂੰ ਇਕ ਯਕੀਨੀ ਰਕਮ ਚੁਕਾਉਣੀ ਹੋਵੇਗੀ।'' ਦੱਸਣਯੋਗ ਹੈ ਕਿ '3 ਆਰ' (ਰਿਡਿਊਜ਼, ਰੀਯੂਜ਼ ਅਤੇ ਰੀਸਾਈਕਲ) ਦੇ ਸਵੱਛਤਾ ਮਾਡਲ ਨੂੰ ਕੁਸ਼ਲਤਾ ਨਾਲ ਅਮਲੀਜਾਮਾ ਪਹਿਨਾਉਣ ਕਾਰਨ ਇੰਦੌਰ, ਕੇਂਦਰ ਸਰਕਾਰ ਦੇ ਸਵੱਛ ਸਰਵੇਖਣਾਂ 'ਚ ਲਗਾਤਾਰ 5 ਸਾਲਾਂ ਤੋਂ ਦੇਸ਼ ਭਰ 'ਚ ਅਵੱਲ ਬਣਿਆ ਹੋਇਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News