ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ''ਮਸੂਰੀ ਫੁੱਲ'' ਹੈ, ਲੋਕਾਂ ਦੇ ਸ਼ਹਿਰ ''ਚ ਪ੍ਰਵੇਸ਼ ''ਤੇ ਲੱਗੀ ਰੋਕ

Friday, Dec 31, 2021 - 06:36 PM (IST)

ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ''ਮਸੂਰੀ ਫੁੱਲ'' ਹੈ, ਲੋਕਾਂ ਦੇ ਸ਼ਹਿਰ ''ਚ ਪ੍ਰਵੇਸ਼ ''ਤੇ ਲੱਗੀ ਰੋਕ

ਉਤਰਾਖੰਡ- ਨਵੇਂ ਸਾਲ ਦਾ ਸੁਆਗਤ ਜੇਕਰ ਤੁਸੀਂ ਮਸੂਰੀ 'ਚ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਵਿਚਾਰ ਛੱਡ ਦੇਣਾ ਚਾਹੀਦਾ, ਕਿਉਂਕਿ 'ਮਸੂਰੀ ਫੁੱਲ' ਹੈ। ਭਾਰੀ ਗਿਣਤੀ 'ਚ ਪਹਿਲਾਂ ਹੀ ਸੈਲਾਨੀ ਉੱਥੇ ਪਹੁੰਚ ਚੁਕੇ ਹਨ। ਕੋਰੋਨਾ ਅਤੇ ਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਨਵੇਂ ਸਾਲ ਦੇ ਸੁਆਗਤ 'ਚ ਭਾਰੀ ਗਿਣਤੀ 'ਚ ਸੈਲਾਨੀਆਂ ਨੂੰ ਆਉਂਦੇ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਵਲੋਂ ਤਿਆਰੀਆਂ ਤੇਜ਼ ਕੀਤੀਆਂ ਗਈਆਂ ਹਨ। ਨਾਲ ਹੀ ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਮਸੂਰੀ ਅਤੇ ਦੇਹਰਾਦੂਨ 'ਚ ਹੋਟਲਾਂ ਦੀ ਬੁਕਿੰਗ ਕਰਵਾ ਰੱਖੀ ਹੈ, ਉਨ੍ਹਾਂ ਲਈ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਜ਼ਰੂਰੀ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ 'ਸਮਝੌਤੇ' ਵਾਲੇ ਬਿਆਨ 'ਤੇ ਭੜਕੇ ਮਨਜਿੰਦਰ ਸਿਰਸਾ, ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ

ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਨਹੀਂ ਲੈਣ ਵਾਲਿਆਂ ਨੂੰ ਮਸੂਰੀ ਅਤੇ ਉਤਰਾਖੰਡ 'ਚ ਨਵੇਂ ਸਾਲ ਦੇ ਜਸ਼ਨ ਲਈ ਪ੍ਰਵੇਸ਼ ਨਹੀਂ ਮਿਲੇਗਾ। ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਦੇਹਰਾਦੂਨ ਪੁਲਸ ਸੜਕਾਂ 'ਤੇ ਦਿੱਸ ਰਹੀ ਹੈ। ਮਸੂਰੀ 'ਚ ਸਖ਼ਤੀ ਸਾਫ਼ ਦਿੱਸ ਰਹੀ ਹੈ। ਕੋਰੋਨਾ ਨਿਯਮਾਂ ਨੂੰ ਤੋੜਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਵੀ ਤਿਆਰੀ ਹੈ। ਪੁਲਸ ਨੇ ਇਸ ਨੂੰ ਲੈ ਕੇ 'ਮਸੂਰੀ ਫੁੱਲ' ਹੈ ਦਾ ਬੋਰਡ ਪਹਿਲਾਂ ਹੀ ਲਗਾ ਦਿੱਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News