ਬੰਦ ਪਏ ਮਕਾਨ ''ਚ ਚੋਰੀ, ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਚੋਰ ਹੋਏ ਰਫੂ-ਚੱਕਰ

Sunday, Apr 30, 2023 - 01:39 PM (IST)

ਬੰਦ ਪਏ ਮਕਾਨ ''ਚ ਚੋਰੀ, ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਚੋਰ ਹੋਏ ਰਫੂ-ਚੱਕਰ

ਅੰਬਾਲਾ- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਆਏ ਦਿਨ ਚੋਰਾਂ ਦਾ ਆਤੰਕ ਵਧਦਾ ਜਾ ਰਿਹਾ ਹੈ। ਅੰਬਾਲਾ ਜ਼ਿਲ੍ਹੇ 'ਚ ਬੰਦ ਪਏ ਮਕਾਨ ਤੋਂ ਸ਼ਾਤਿਰ ਚੋਰ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਏ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਦਹੀਆ ਮਾਜਰਾ ਵਾਸੀ ਕਰਣ ਸਿੰਘ ਨੇ ਦੱਸਿਆ ਕਿ ਉਸ ਦਾ ਬਰਾੜਾ ਵਿਚ ਰਾਈਸ ਮਿੱਲ ਕੋਲ ਮਕਾਨ ਹੈ। ਉਹ ਕੰਮ ਦੇ ਸਿਲਸਿਲੇ ਵਿਚ ਜੰਮੂ ਰਹਿੰਦਾ ਹੈ। ਉਹ ਕੱਲ ਆਪਣੇ ਘਰ ਆਇਆ ਸੀ। ਜਦੋਂ ਉਸ ਨੇ ਆਪਣੇ ਘਰ ਦੀ ਅਲਮਾਰੀ ਵੇਖੀ ਤਾਂ ਸੋਨੇ ਦੀ ਚੈਨ, ਕੜਾ, 3 ਅੰਗੂਠੀਆਂ, ਮੰਗਲਸੂਤਰ ਅਤੇ 70 ਹਜ਼ਾਰ ਦੀ ਨਕਦੀ ਚੋਰਾਂ ਨੇ ਚੋਰੀ ਕਰ ਲਏ। 

ਸ਼ਿਕਾਇਤਕਰਤਾ ਨੂੰ ਸ਼ੱਕ ਹੈ ਕਿ ਉਸ ਦਾ ਗੁਆਂਢੀ ਵਿਕਰਮ ਕੁਮਾਰ ਉਸ ਦੇ ਬੱਚਿਆਂ ਦੀ ਦੋਸਤੀ ਕਾਰਨ ਉਸ ਦੇ ਘਰ ਆਉਂਦਾ-ਜਾਂਦਾ ਰਿਹਾ ਹੈ। ਜਦੋਂ ਉਹ ਜੰਮੂ ਚਲੇ ਜਾਂਦੇ ਹਨ ਤਾਂ ਪਿੱਛੋਂ ਵਿਕਰਮ ਉਨ੍ਹਾਂ ਦਾ ਮਕਾਨ ਵਿਚ ਰਹਿੰਦਾ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।


author

Tanu

Content Editor

Related News