ਸਾਲ ਬਦਲਿਆ ਹੈ, ਹਾਲ ਵੀ ਬਦਲੋ- ਹੁਣ ਬੋਲਣਾ ਹੋਵੇਗਾ : ਰਾਹੁਲ ਗਾਂਧੀ

Sunday, Jan 02, 2022 - 04:39 PM (IST)

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ 'ਚ ਔਰਤਾਂ ਦਾ ਅਪਮਾਨ ਹੋ ਰਿਹਾ ਹੈ ਅਤੇ ਸਮਾਜਿਕ ਸਦਭਾਵਨਾ ਦੀ ਬੁਨਿਆਦ ਕਮਜ਼ੋਰ ਪੈ ਰਹੀ ਹੈ, ਇਸ ਲਈ ਸਾਰਿਆਂ ਨੂੰ ਮਿਲ ਕੇ ਇਸ ਵਿਰੁੱਧ ਆਵਾਜ਼ ਚੁਕਣੀ ਹੋਵੇਗੀ। ਰਾਹੁਲ ਨੇ ਕਿਹਾ ਕਿ ਸਾਲ ਬਦਲਣ ਨਾਲ ਕੁਝ ਨਹੀਂ ਹੁੰਦਾ ਹੈ, ਤਬਦੀਲੀ ਲਈ ਹਾਲਾਤ ਬਦਲਣੇ ਜ਼ਰੂਰੀ ਹਨ। 

PunjabKesari

ਉਨ੍ਹਾਂ ਦਾ ਕਹਿਣਾ ਹੈ ਕਿ ਤਬਦੀਲੀ ਉਦੋਂ ਆਏਗੀ, ਜਦੋਂ ਸਰਕਾਰ ਆਪਣੀਆਂ ਨੀਤੀਆਂ ਅਤੇ ਆਪਣੀ ਸੋਚ 'ਚ ਤਬਦੀਲੀ ਲਿਆਏਗੀ। ਉਨ੍ਹਾਂ ਕਿਹਾ,''ਔਰਤਾਂ ਦਾ ਅਪਮਾਨ ਅਤੇ ਫਿਰਕੂ ਨਫ਼ਰਤ ਉਦੋਂ ਬੰਦ ਹੋਣਗੇ, ਜਦੋਂ ਅਸੀਂ ਸਾਰੇ ਇਕ ਆਵਾਜ਼ 'ਚ ਇਸ ਵਿਰੁੱਧ ਖੜ੍ਹੇ ਹੋਵਾਂਗੇ। ਸਾਲ ਬਦਲਿਆ ਹੈ, ਹਾਲ ਵੀ ਬਦਲੋ, ਹੁਣ ਬੋਲਣਾ ਹੋਵੇਗਾ।''

ਇਹ ਵੀ ਪੜ੍ਹੋ : ਚੀਨ ਦੇ ਡਰ ਕਾਰਨ ਚੁੱਪ ਹੋ ਜਾਂਦੇ ਹਨ PM ਮੋਦੀ : ਕਾਂਗਰਸ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News