2 ਰੁਪਏ ਸਾਲਾਨਾ ਆਮਦਨ ਨਾਲ ਚਲਦਾ ਹੈ ਘਰ ਦਾ ਖਰਚਾ! ਜਾਣੋ ਦੁਨੀਆ ਦੇ ਸਭ ਤੋਂ ਗਰੀਬ ਪਰਿਵਾਰ ਦਾ ਸੱਚ

Monday, Sep 30, 2024 - 09:24 PM (IST)

ਨੈਸ਼ਨਲ ਡੈਸਕ- ਬੁੰਦੇਲਖੰਡ ਦੇ ਸਾਗਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਰਿਵਾਰ ਦੀ ਆਮਦਨ ਸਿਰਫ 2 ਰੁਪਏ ਪ੍ਰਤੀ ਸਾਲ ਹੈ। ਤਹਿਸੀਲਦਾਰ ਦੇ ਦਸਤਖਤਾਂ ਨਾਲ ਜਾਰੀ ਕੀਤਾ ਇਹ ਆਮਦਨ ਸਰਟੀਫਿਕੇਟ ਹੁਣ ਵਾਇਰਲ ਹੋ ਗਿਆ ਹੈ ਅਤੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚਿੱਠੀ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਕਈ ਸਵਾਲ ਚੱਲ ਰਹੇ ਹਨ ਕਿ ਇਹ ਪਰਿਵਾਰ ਦੋ ਰੁਪਏ 'ਚ ਕਿਵੇਂ ਗੁਜ਼ਾਰਾ ਕਰਦਾ ਹੈ, ਆਪਣੇ ਖਰਚੇ ਕਿਵੇਂ ਪੂਰੇ ਕਰਦਾ ਹੈ, ਕਿੱਥੇ ਰਹਿੰਦਾ ਹੈ, ਕਿੱਥੇ ਜਾਂਦਾ ਹੈ, ਕੀ ਕਰਦਾ ਹੈ?

ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਇਹ ਆਮਦਨ ਸਰਟੀਫਿਕੇਟ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਵਾਇਰਲ ਫੋਟੋ ਦੇ ਨਾਲ ਕੈਪਸ਼ਨ ਦਿੱਤਾ ਗਿਆ ਹੈ ਕਿ… ਇਹ ਸੱਜਣ ਦੁਨੀਆ ਦਾ ਸਭ ਤੋਂ ਗਰੀਬ ਆਦਮੀ ਹੈ ਕਿਉਂਕਿ ਇਸਦੀ ਆਮਦਨ ਸਿਰਫ ਦੋ ਰੁਪਏ ਹੈ। ਇਹ ਆਮਦਨ ਸਰਟੀਫਿਕੇਟ ਬਾਂਦਾ ਤਹਿਸੀਲ ਦੇ ਪਿੰਡ ਘੋਘਰਾ ਦੇ ਬਲਰਾਮ ਚੱਧਰ ਦਾ ਹੈ। ਇਹ ਆਮਦਨ ਸਰਟੀਫਿਕੇਟ ਜਨਵਰੀ 2024 ਵਿੱਚ ਬਣਾਇਆ ਗਿਆ ਸੀ ਪਰ ਅੱਜ ਅਚਾਨਕ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

ਜਾਂਚ 'ਚ ਸਾਹਮਣੇ ਆਇਆ ਸੱਚ

ਜਦੋਂ ਇਸ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਤਿੱਜੂ ਚੱਧਰ ਦਾ ਪਰਿਵਾਰ ਘੋਘਰਾ ਪਿੰਡ 'ਚ ਰਹਿੰਦਾ ਹੈ। ਤਿੱਜੂ ਦੇ ਪਰਿਵਾਰ ਵਿੱਚ ਦੋ ਪੁੱਤਰ ਅਤੇ ਇੱਕ ਧੀ ਸਮੇਤ ਪੰਜ ਲੋਕ ਹਨ। ਮਾੜੀ ਆਰਥਿਕ ਹਾਲਤ ਕਾਰਨ ਸਾਰਾ ਪਰਿਵਾਰ ਮਜ਼ਦੂਰੀ ਕਰਦਾ ਹੈ। ਬਲਰਾਮ ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ ਹੈ, ਜੋ 12ਵੀਂ ਜਮਾਤ ਵਿੱਚ ਪੜ੍ਹਦਾ ਹੈ। ਵਜ਼ੀਫ਼ਾ ਲੈਣ ਲਈ ਬਲਰਾਮ ਨੇ ਇਹ ਆਮਦਨ ਸਰਟੀਫਿਕੇਟ ਬਣਵਾ ਲਿਆ ਸੀ ਪਰ ਜਦੋਂ ਵਜ਼ੀਫ਼ਾ ਨਾ ਆਇਆ ਤਾਂ ਉਸ ਨੇ ਅਧਿਆਪਕਾਂ ਨਾਲ ਗੱਲ ਕੀਤੀ। ਇਸ ਤੋਂ ਬਾਅਦ ਜਦੋਂ ਅਧਿਆਪਕਾਂ ਨੇ ਦੇਖਿਆ ਤਾਂ ਪਤਾ ਲੱਗਾ ਕਿ ਸਰਟੀਫ਼ਿਕੇਟ ਵਿੱਚ ਦਰਜ ਆਮਦਨ ਗਲਤ ਸੀ।

ਬਲਰਾਮ ਨੇ ਦੱਸਿਆ ਕਿ ਉਸ ਨੇ ਇਹ ਆਮਦਨ ਸਰਟੀਫਿਕੇਟ ਸੀ.ਐੱਸ.ਸੀ. ਸੈਂਟਰ ਤੋਂ ਬਣਵਾ ਕੇ ਲਿਆ ਸੀ, ਜਿੱਥੇ ਉਸ ਨੇ 40,000 ਰੁਪਏ ਦੀ ਆਮਦਨ ਦੱਸੀ ਸੀ ਪਰ ਉਥੇ 2 ਰੁਪਏ ਲਿਖ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਸਰਟੀਫਿਕੇਟ 'ਤੇ ਦਸਤਖਤ ਕਰਕੇ ਇਸ ਨੂੰ ਜਾਰੀ ਕਰਨ ਵਾਲੇ ਮੁਲਾਜ਼ਮਾਂ ਅਤੇ ਤਹਿਸੀਲਦਾਰ ਨੇ ਵੀ ਕੋਈ ਧਿਆਨ ਨਹੀਂ ਦਿੱਤਾ।

PunjabKesari

ਰੱਦ ਹੋ ਚੁੱਕਾ ਹੈ ਸਰਟੀਫਿਕੇਟ

ਆਮਦਨ ਸਰਟੀਫਿਕੇਟ ਜਾਰੀ ਕਰਨ ਵਾਲੇ ਤਹਿਸੀਲਦਾਰ ਦਾ ਤਬਾਦਲਾ ਦੂਜੇ ਬਲਾਕ ਵਿੱਚ ਕਰ ਦਿੱਤਾ ਗਿਆ ਹੈ। ਜਦੋਂ ਉਸਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ… 2 ਰੁਪਏ ਦਾ ਆਮਦਨ ਸਰਟੀਫਿਕੇਟ ਰੱਦ ਕਰ ਦਿੱਤਾ ਗਿਆ ਹੈ। ਪਰਿਵਾਰ ਕੋਲ 40,000 ਰੁਪਏ ਦਾ ਆਮਦਨ ਸਰਟੀਫਿਕੇਟ ਹੈ। ਉਹ ਵੀ ਕੱਲ੍ਹ ਨੂੰ ਨਵਾਂ ਸਰਟੀਫਿਕੇਟ ਲੈ ਕੇ ਮੈਨੂੰ ਮਿਲਣ ਆ ਰਿਹਾ ਹੈ।


Rakesh

Content Editor

Related News