ਦੁਨੀਆ ਦੇ ''ਖੁਸ਼ਹਾਲ ਦੇਸ਼ਾਂ'' ਦੀ ਲਿਸਟ ਜਾਰੀ, ਭਾਰਤ ਨੂੰ ਪਿੱਛੇ ਛੱਡ ਪਾਕਿ ਅੱਗੇ

03/21/2019 3:09:46 AM

ਵਾਸ਼ਿੰਗਟਨ - ਸੰਯੁਕਤ ਰਾਸ਼ਟਰ ਗਲੋਬਲ ਖੁਸ਼ਹਾਲੀ ਰਿਪੋਰਟ 'ਚ ਇਸ ਸਾਲ ਭਾਰਤ 140ਵੇਂ ਨੰਬਰ 'ਤੇ ਰਿਹਾ। ਜੋ ਪਿਛਲੇ ਸਾਲ ਦੇ ਮੁਕਾਬਲੇ 7 ਨੰਬਰ ਹੇਠਾਂ ਆਇਆ ਹੈ। ਫਿਨਲੈਂਡ ਲਗਾਤਾਰ ਦੂਜੇ ਸਾਲ ਇਸ ਮਾਮਲੇ 'ਚ ਟਾਪ 'ਤੇ ਰਿਹਾ। ਇਸ ਮਾਮਲੇ 'ਚ ਭਾਰਤ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੀ ਪਿੱਛੜ ਗਿਆ ਹੈ। ਸੰਯੁਕਤ ਰਾਸ਼ਟਰ ਸਥਿਰ ਵਿਕਾਸ ਸਮਾਧਾਨ ਨੈੱਟਵਰਕ ਨੇ ਬੁੱਧਵਾਰ ਨੂੰ ਇਹ ਰਿਪੋਰਟ ਜਾਰੀ ਕੀਤੀ। ਸੰਯੁਕਤ ਰਾਸ਼ਟਰ ਮਹਾਸਭਾ ਨੇ 2012 'ਚ 20 ਮਾਰਚ ਨੂੰ ਗਲੋਬਲ ਖੁਸ਼ਹਾਲੀ ਦਿਵਸ ਐਲਾਨ ਕੀਤਾ ਸੀ।

PunjabKesari
ਸੰਯੁਕਤ ਰਾਸ਼ਟਰ ਦੀ ਇਹ ਲਿਸਟ 6 ਕਾਰਕਾਂ 'ਤੇ ਤੈਅ ਕੀਤੀ ਜਾਂਦੀ ਹੈ। ਇਸ 'ਚ ਤਨਖਾਹ, ਸਿਹਤਮੰਦ ਜ਼ਿੰਦਗੀ ਦੀ ਸੰਭਾਵਨਾ, ਸਮਾਜਿਕ ਸਪੋਰਟ, ਆਜ਼ਾਦੀ, ਵਿਸ਼ਵਾਸ ਅਤੇ ਉਦਾਰਤਾ ਸ਼ਾਮਲ ਹਨ। ਰਿਪੋਰਟ ਮੁਤਾਬਕ, ਪਿਛਲੇ ਕੁਝ ਸਾਲਾ 'ਚ ਗਲੋਬਲ ਖੁਸ਼ਹਾਲੀ 'ਚ ਗਿਰਾਵਟ ਆਈ ਹੈ, ਜੋ ਜ਼ਿਆਦਾਤਰ ਭਾਰਤ 'ਚ ਲਗਾਤਾਰ ਗਿਰਾਵਟ ਨਾਲ ਵਧੀ ਹੈ। ਭਾਰਤ 2018 'ਚ ਇਸ ਮਾਮਲੇ 'ਚ 133ਵੇਂ ਨੰਬਰ ਸੀ ਜਦਕਿ ਇਸ ਸਾਲ 140ਵੇਂ ਨੰਬਰ 'ਤੇ ਰਿਹਾ। ਸੰਯੁਕਤ ਰਾਸ਼ਟਰ ਦੀ 7ਵੀਂ ਸਾਲਾਨਾ ਗਲੋਬਲ ਖੁਸ਼ਹਾਲੀ ਰਿਪੋਰਟ, ਜੋ ਦੁਨੀਆ ਦੇ 156 ਦੇਸ਼ਾਂ ਨੂੰ ਇਸ ਆਧਾਰ 'ਤੇ ਰੈਂਕ ਕਰਦੀ ਹੈ ਕਿ ਉਸ ਦੇ ਨਾਗਰਿਕ ਖੁਦ ਨੂੰ ਕਿੰਨਾ ਖੁਸ਼ ਮਹਿਸੂਸ ਕਰਦੇ ਹਨ। ਇਸ 'ਚ ਇਸ ਗੱਲ 'ਤੇ ਵੀ ਧਿਆਨ ਦਿੱਤਾ ਜਾਂਦਾ ਹੈ ਕਿ ਚਿੰਤਾ, ਉਦਾਸੀ ਅਤੇ ਗੁੱਸਾ ਸਮੇਤ ਨਕਾਰਾਤਮਕ ਭਾਵਨਾਵਾਂ 'ਚ ਵਾਧਾ ਹੋਇਆ ਹੈ।
ਫਿਨਲੈਂਡ ਨੂੰ ਲਗਤਾਰ ਦੂਜੇ ਸਾਲ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਮੰਨਿਆ ਗਿਆ ਹੈ। ਉਸ ਤੋਂ ਬਾਅਦ ਡੈਨਮਾਰਕ, ਨਾਰਵੇ, ਆਈਸਲੈਂਡ ਅਤੇ ਨੀਦਰਲੈਂਡ ਦਾ ਨੰਬਰ ਹੈ। ਰਿਪੋਰਟ ਮੁਤਾਬਕ ਪਾਕਿਸਤਾਨ 67ਵੇਂ, ਬੰਗਲਾਦੇਸ਼ 125ਵੇਂ ਅਤੇ ਚੀਨ 93ਵੇਂ ਨੰਬਰ 'ਤੇ ਹੈ। ਜੰਗ ਪ੍ਰਭਾਵਿਤ ਦੱਖਣੀ ਸੂਡਾਨ ਦੇ ਲੋਕ ਆਪਣੀ ਜ਼ਿੰਦਗੀ ਤੋਂ ਸਭ ਤੋਂ ਜ਼ਿਆਦਾ ਨਾਖੁਸ਼ ਹਨ, ਇਸ ਤੋਂ ਬਾਅਦ ਮੱਧ ਅਫਰੀਕੀ ਗਣਰਾਜ (155), ਅਫਗਾਨਿਸਤਾਨ (154), ਤੰਜਾਨੀਆ (153) ਅਤੇ ਰਵਾਂਡਾ (152) ਹੈ। ਦੁਨੀਆ ਦੇ ਸਭ ਤੋਂ ਅਮਰੀਕਾ ਦੇਸ਼ਾਂ 'ਚੋਂ ਇਕ ਹੋਣ ਦੇ ਬਾਵਜੂਦ, ਅਮਰੀਕਾ ਖੁਸ਼ਹਾਲੀ ਦੇ ਮਾਮਲੇ 'ਚ 19ਵੇਂ ਨੰਬਰ 'ਤੇ ਹੈ।


Khushdeep Jassi

Content Editor

Related News