ਦਾਜ ਲਈ ਲੜਕੀ ਨਾਲ ਦਰਿੰਦਗੀ ਦੀਆਂ ਹੋਈਆਂ ਸਾਰੀਆਂ ਹੱਦਾਂ ਪਾਰ, ਹੋਵੇਗਾ ਚੌਥਾ ਅਪਰੇਸ਼ਨ

Saturday, Jun 17, 2017 - 11:43 AM (IST)

ਦਾਜ ਲਈ ਲੜਕੀ ਨਾਲ ਦਰਿੰਦਗੀ ਦੀਆਂ ਹੋਈਆਂ ਸਾਰੀਆਂ ਹੱਦਾਂ ਪਾਰ, ਹੋਵੇਗਾ ਚੌਥਾ ਅਪਰੇਸ਼ਨ

ਆਗਰਾ— ਸਾਡੇ ਦੇਸ਼ 'ਚ ਅਜੇ ਵੀ ਲੜਕੀਆਂ ਨੂੰ ਦਾਜ ਲਈ ਦਿਮਾਗੀ ਅਤੇ ਸਰੀਰਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਹੈ। ਅਜਿਹਾ ਹੀ ਇਕ ਨਵ-ਵਿਹੁਤਾ ਨੂੰ ਸਹੁਰੇ ਪਰਿਵਾਰ ਵਲੋਂ ਸਰੀਰਿਕ ਤੌਰ 'ਤੇ ਟਾਰਚਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਆਗਰਾ ਦੀ ਮਹਿਲਾ ਕਲਪਨਾ (ਬਦਲਿਆ ਹੋਇਆ ਨਾਂ) ਨੂੰ ਦਾਜ 'ਚ 2 ਲੱਖ ਰੁਪਏ ਨਾ ਮਿਲਣ 'ਤੇ ਨਵੀਂ ਵਿਆਹੀ ਲੜਕੀ ਦੀ ਕੁੱਟਮਾਰ ਕੀਤੀ। ਪੀੜਤ ਮਹਿਲਾ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਦੱਸਣਯੋਗ ਹੈ ਕਿ ਮਹਿਲਾ ਦੇ ਪ੍ਰਾਈਵੇਟ ਪਾਰਟ 'ਚ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ। ਉਸ ਦੇ 3 ਅਪਰੇਸ਼ਨ ਹੋ ਚੁੱਕੇ ਅਤੇ 2 ਅਪ੍ਰੈਸ਼ਨ ਹੋਣੇ ਅਜੇ ਬਾਕੀ ਹਨ। ਪੁਲਸ ਨੇ ਦੋਸ਼ੀ ਪਤੀ ਅਤੇ ਸਹੁਰੇ ਪਰਿਵਾਰ ਦੇ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰੀ ਦੀ ਗੱਲ ਕੀਤੀ ਹੈ। 
ਦੱਸਣਾ ਚਾਹੁੰਦੇ ਹਾਂ ਕਿ ਇਹ ਮਾਮਲਾ ਆਗਰਾ ਦੇ ਤਾਜਗੰਜ ਥਾਣਾ ਖੇਤਰ ਦਾ ਹੈ। ਲੋਹਾਮੰਡੀ ਦੇ ਨੌਬਸਤਾ ਦੀ ਰਹਿਣ ਵਾਲੀ ਕਲਪਨਾ ਦਾ ਵਿਆਹ 23 ਅਪ੍ਰੈਲ, 2016 ਨੂੰ ਤਾਜਗੰਜ ਦੇ ਕਮਲ ਕੁਸ਼ਵਾਹ ਨਾ ਹੋਇਆ ਸੀ। ਪੀੜਤ ਲੜਕੀ ਕਲਪਨਾ ਨੇ ਆਪਣੇ ਬਿਆਨ 'ਚ ਦੱਸਿਆ ਕਿ ਦਾਜ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ ਦੇ ਬਾਵਜੂਦ ਕਮਲ ਅਤੇ ਉਸ ਦੇ ਸਹੁਰੇ ਪਰਿਵਾਰ ਵਾਲੇ ਵਿਆਹ ਤੋਂ ਬਾਅਦ ਹੀ ਉਸ ਤੋਂ 2 ਲੱਖ ਦੀ ਮੰਗ ਕਰਨ ਲੱਗੇ ਅਤੇ ਮਨਾ ਕਰਨ 'ਤੇ ਬੇਰਹਮੀ ਨਾਲ ਕੁੱਟਦੇ ਰਹਿੰਦੇ ਸਨ। ਇਸ ਤੋਂ ਤੰਗ ਆ ਕੇ ਉਸ ਨੇ ਇਕ ਦਿਨ ਪੁਲਸ ਦੇ ਸਹਾਰਾ ਲਿਆ, ਜਦੋਂ ਥਾਣੇ ਜਾਣ ਦੀ ਗੱਲ ਸਹੁਰੇ ਨੂੰ ਪਤਾ ਲੱਗੀ ਤਾਂ ਉਸ ਨੇ ਗੁੱਸੇ ਭੜਕਿਆ ਅਤੇ ਕਿਹਾ ਕਿ ਪਤੀ ਕਮਲ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੇ ਬੇਟੇ ਹੋ ਤਾਂ ਇਸ ਨੂੰ ਮਾਰ ਦੇਵੋ। ਇਸ ਤੋਂ ਬਾਅਦ ਦਿਉਰ ਰਾਜੇਸ਼ ਨੇ ਕਲਪਨਾ ਦੇ ਹੱਥ ਬੰਨ ਦਿੱਤੇ ਅਤੇ ਕਮਲ ਨਾਲ ਮਿਲ ਕੇ ਉਸ ਸਮੇਂ ਤੱਕ ਕੁੱਟਦੇ ਰਹੇ ਜਦੋਂ ਤੱਕ ਅੱਧਮਰੀ ਹਾਲਤ 'ਚ ਬੇਹੋਸ਼ ਨਹੀਂ ਹੋਈ। ਪੀੜਤਾ ਨੇ ਦੱਸਿਆ ਕਿ ਪਤੀ ਕਮਲ ਵਲੋਂ ਪ੍ਰਾਈਵੇਟ ਭਾਗ 'ਤੇ ਲਕੜੀ ਦੇ ਡੰਡੇ ਨਾਲ ਵਾਰ-ਵਾਰ ਵਾਰ ਕਰਨ 'ਤੇ ਬਲੀਡਿੰਗ ਹੋਣ ਲੱਗੀ।
ਧੀ ਦੀ ਹਾਲਤ ਦੇਖ ਮਾਂ ਦੇ ਹੋਏ ਰੋਂਗਟੇ ਖੜ੍ਹੇ
ਕਲਪਨਾ ਦੀ ਮਾਂ ਨੇ ਦੱਸਿਆ ਕਿ ਥਾਣੇ ਜਾਣ ਵਾਲੀ ਗੱਲ ਪਤਾ ਲੱਗੀ ਤਾਂ ਉਹ ਉਸੇ ਦਿਨ ਧੀ ਹਾਲਤ ਦੇਖਣ ਲਈ ਸਹੁਰੇ ਪਰਿਵਾਰ ਪਹੁੰਚੀ, ਪਰ ਧੀ ਦੀ ਹਾਲਾਤ ਦੇਖ ਕੇ ਉਸ ਦੀ ਚੀਕ ਨਿਕਲ ਗਈ। ਪਰਿਵਾਰ ਦੇ ਮੈਂਬਰਾਂ ਸਮੇਤ ਉਹ ਧੀ ਨਾਲ ਤਾਜਗੰਜ ਦੇ ਥਾਣੇ ਪਹੁੰਚੀ। ਇੱਥੇ ਪੁਲਸ ਨੇ ਕਲਪਨਾ ਨੂੰ ਤਰੁੰਤ ਐੈੱਸ. ਐੱਨ. ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਕਲਪਨਾ ਦੀ ਅੱਧਮਰੀ ਹਾਲਤ 'ਚ ਦੇਖ ਕੇ ਡਾਕਟਰਾਂ ਨੇ ਤਰੁੰਤ ਉਸ ਦਾ ਆਪਰੇਸ਼ਨ ਕੀਤਾ ਕਿਉਂਕਿ ਉਸ ਦੀਂ ਬਲੀਡਿੰਗ ਨਹੀਂ ਰੁੱਕ ਰਹੀ ਸੀ।


Related News