ਪਤਨੀ ਤੋਂ ਨਹੀਂ ਭਰਦਾ ਸੀ ਮਨ, ਪਤੀ ਲੈ ਆਇਆ ਨਵੀਂ ਦੁਲਹਨ, ਕੀਤਾ ਅਜਿਹਾ ਕਾਂਡ ਨਿਕਲ ਗਈਆਂ ਚੀਕਾਂ
Saturday, Apr 05, 2025 - 12:27 AM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਆਪਣੀ 8 ਮਹੀਨੇ ਦੀ ਮਾਸੂਮ ਧੀ ਦੀ ਮੌਤ ਨੂੰ ਲੈ ਕੇ ਇਨਸਾਫ਼ ਦੀ ਫ਼ਰਿਆਦ ਕਰ ਰਹੀ ਹੈ। ਉਸ ਦਾ ਇਲਜ਼ਾਮ ਹੈ ਕਿ ਉਸ ਦੇ ਪਤੀ ਨੇ ਦੂਸਰਾ ਵਿਆਹ ਕਰਨ ਤੋਂ ਬਾਅਦ ਉਸ ਦੀ ਧੀ ਦਾ ਕਤਲ ਕਰ ਦਿੱਤਾ। ਇਹ ਵੀ ਦੁੱਖ ਦੀ ਗੱਲ ਹੈ ਕਿ ਪੁਲਸ ਨੇ ਸ਼ੁਰੂ ਵਿੱਚ ਉਸਦੀ ਸ਼ਿਕਾਇਤ ਵੀ ਨਹੀਂ ਸੁਣੀ। ਹੁਣ ਆਈਜੀ ਪੱਧਰ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਫਤਿਹਗੰਜ ਵੈਸਟ ਦੇ ਪਿੰਡ ਧੰਤੀਆ ਦੀ ਰਹਿਣ ਵਾਲੀ ਨਾਜ਼ੁਲ ਦਾ ਵਿਆਹ 23 ਫਰਵਰੀ 2022 ਨੂੰ ਸ਼ੇਰਗੜ੍ਹ ਦੇ ਜੁਨੈਦ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਨੂੰ ਜੁਨੈਦ ਦੇ ਚਰਿੱਤਰ 'ਤੇ ਸ਼ੱਕ ਹੋਣ ਲੱਗਾ ਸੀ। ਉਹ ਕਈ ਔਰਤਾਂ ਦੇ ਸੰਪਰਕ ਵਿੱਚ ਸੀ। ਇਸ ਦੇ ਬਾਵਜੂਦ ਨਾਜ਼ੁਲ ਨੇ ਵਿਆਹ ਨੂੰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਹਾਲਾਤ ਵਿਗੜ ਗਏ।
ਇਹ ਵੀ ਪੜ੍ਹੋ : ChatGPT ਨੇ ਬਣਾਏ ਅਸਲੀ ਵਰਗੇ ਦਿਸਣ ਵਾਲੇ ਆਧਾਰ ਤੇ ਪੈਨ ਕਾਰਡ, ਸਾਈਬਰ ਠੱਗੀ ਦਾ ਵਧਿਆ ਖ਼ਤਰਾ
ਪਤੀ ਨੇ ਘਰ ਤੋਂ ਕੱਢਿਆ, ਬੱਚੀ ਨੂੰ ਵੀ ਖੋਹਿਆ
ਕਰੀਬ ਪੰਜ ਮਹੀਨੇ ਪਹਿਲਾਂ ਜੁਨੈਦ ਨੇ ਨਾਜ਼ੁਲ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਦੁੱਖ ਦੀ ਗੱਲ ਇਹ ਸੀ ਕਿ ਉਸ ਨੇ ਉਸ ਦੀ 8 ਮਹੀਨੇ ਦੀ ਬੱਚੀ ਨੂੰ ਵੀ ਖੋਹ ਲਿਆ ਅਤੇ ਉਸ ਨੂੰ ਮਿਲਣ ਵੀ ਨਹੀਂ ਦਿੱਤਾ। ਅਦਾਲਤ ਨੇ ਨਾਜ਼ੁਲ ਨੂੰ ਆਪਣੀ ਬੇਟੀ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਪਰ ਜੁਨੈਦ ਨੇ ਫਿਰ ਵੀ ਉਸ ਨੂੰ ਮਿਲਣ ਨਹੀਂ ਦਿੱਤਾ।
ਤਲਾਕ ਨਹੀਂ, ਫਿਰ ਵੀ ਦੂਜਾ ਵਿਆਹ
ਇਸ ਦੌਰਾਨ ਜੁਨੈਦ ਨੇ ਇਕ ਮਹੀਨਾ ਪਹਿਲਾਂ ਮੁਸਕਾਨ ਨਾਂ ਦੀ ਔਰਤ ਨਾਲ ਵਿਆਹ ਕਰਵਾ ਲਿਆ ਸੀ, ਜਦੋਂਕਿ ਉਸ ਦਾ ਤਲਾਕ ਦਾ ਕੇਸ ਅਜੇ ਅਦਾਲਤ ਵਿਚ ਵਿਚਾਰ ਅਧੀਨ ਹੈ। ਜਦੋਂ ਨਾਜ਼ੁਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਇਸ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲਿਆ।
ਵ੍ਹਟਸਐਪ ਸਟੇਟਸ ਤੋਂ ਪਤਾ ਲੱਗੀ ਬੱਚੀ ਦੀ ਮੌਤ ਦੀ ਖ਼ਬਰ
31 ਮਾਰਚ ਨੂੰ ਨਾਜ਼ੁਲ ਨੇ ਜੁਨੈਦ ਦੇ ਵ੍ਹਟਸਐਪ ਸਟੇਟਸ 'ਤੇ ਦੇਖਿਆ ਕਿ ਉਸ ਦੀ ਬੇਟੀ ਬੀਮਾਰ ਹੈ। ਘਬਰਾ ਕੇ ਮਾਂ ਜਦੋਂ ਹਸਪਤਾਲ ਪਹੁੰਚੀ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਧੀ ਦੀ ਮੌਤ ਹੋ ਚੁੱਕੀ ਹੈ ਅਤੇ ਲਾਸ਼ ਨੂੰ ਦਫ਼ਨਾ ਦਿੱਤਾ ਗਿਆ ਹੈ। ਇਹ ਸੁਣ ਕੇ ਨਾਜ਼ੁਲ ਚੀਕ ਪਈ।
ਇਹ ਵੀ ਪੜ੍ਹੋ : ਹੋਰ ਸਸਤਾ ਹੋਵੇਗਾ ਸੋਨਾ! ਇੰਨੇ ਰੁਪਏ 'ਚ ਖਰੀਦ ਸਕੋਗੇ 10 ਗ੍ਰਾਮ Gold
ਧੀ ਦੇ ਕਤਲ ਦਾ ਦੋਸ਼
ਨਾਜ਼ੁਲ ਦਾ ਦੋਸ਼ ਹੈ ਕਿ ਉਸ ਦੇ ਪਤੀ ਜੁਨੈਦ, ਉਸ ਦੀ ਦੂਜੀ ਪਤਨੀ ਮੁਸਕਾਨ, ਭਰਾ ਅਤੇ ਜੀਜਾ ਨੇ ਮਿਲ ਕੇ ਉਸ ਦੀ ਬੇਟੀ ਦਾ ਕਤਲ ਕੀਤਾ ਹੈ। ਇਸ ਘਟਨਾ ਤੋਂ ਬਾਅਦ ਨਾਜ਼ੂਲ ਨੇ ਆਈਜੀ ਡਾ. ਰਾਕੇਸ਼ ਸਿੰਘ ਨਾਲ ਸੰਪਰਕ ਕਰਕੇ ਇਨਸਾਫ਼ ਦੀ ਫ਼ਰਿਆਦ ਕੀਤੀ।
ਆਈਜੀ ਨੇ ਦਿੱਤੇ ਜਾਂਚ ਦੇ ਆਦੇਸ਼
ਆਈਜੀ ਡਾ. ਰਾਕੇਸ਼ ਸਿੰਘ ਨੇ ਇਸ ਗੰਭੀਰ ਮਾਮਲੇ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8