''ਮੈਂ ਮੁਆਫ਼ੀ ਨਹੀਂ ਮੰਗਾਂਗਾ...ਮੈਨੂੰ ਕੋਈ ਪਛਤਾਵਾ ਨਹੀਂ...'', ਥੱਪੜ ਕਾਂਡ ਮਗਰੋਂ MlA ਦਾ ਹੈਰਾਨੀਜਨਕ ਬਿਆਨ

Thursday, Jul 10, 2025 - 01:14 PM (IST)

''ਮੈਂ ਮੁਆਫ਼ੀ ਨਹੀਂ ਮੰਗਾਂਗਾ...ਮੈਨੂੰ ਕੋਈ ਪਛਤਾਵਾ ਨਹੀਂ...'', ਥੱਪੜ ਕਾਂਡ ਮਗਰੋਂ MlA ਦਾ ਹੈਰਾਨੀਜਨਕ ਬਿਆਨ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਬੁਲਢਾਣਾ ਤੋਂ ਸ਼ਿਵ ਸੈਨਾ (ਸ਼ਿੰਦੇ ਧੜੇ) ਦੇ ਵਿਧਾਇਕ ਸੰਜੇ ਗਾਇਕਵਾੜ ਵੱਲੋਂ ਕੰਟੀਨ ਸਟਾਫ ਨੂੰ ਮਾੜਾ ਖਾਣਾ ਪਰੋਸਣ ਲਈ ਕੁੱਟਣ ਦਾ ਮਾਮਲਾ ਤੇਜ਼ ਹੁੰਦਾ ਜਾ ਰਿਹਾ ਹੈ। ਜਿੱਥੇ ਵਿਰੋਧੀ ਪਾਰਟੀਆਂ ਇਸ ਘਟਨਾ 'ਤੇ ਗਾਇਕਵਾੜ 'ਤੇ ਹਮਲਾ ਕਰ ਰਹੀਆਂ ਹਨ, ਉੱਥੇ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਇਸ ਵਿਵਹਾਰ ਦੀ ਸਖ਼ਤ ਨਿੰਦਾ ਕੀਤੀ ਹੈ, ਇਸਨੂੰ 'ਅਸਵੀਕਾਰਨਯੋਗ' ਦੱਸਿਆ ਹੈ। ਇਸ ਸਭ ਦੇ ਬਾਵਜੂਦ ਵਿਧਾਇਕ ਸੰਜੇ ਗਾਇਕਵਾੜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮੁਆਫ਼ੀ ਨਹੀਂ ਮੰਗਣਗੇ।

ਇਹ ਵੀ ਪੜ੍ਹੋ - ਇਨ੍ਹਾਂ ਕਰਮਚਾਰੀਆਂ ਨੂੰ ਮਿਲੇ Work From Home ਦੇ ਹੁਕਮ, ਪ੍ਰਸ਼ਾਸਨ ਨੇ ਜਾਰੀ ਕੀਤੀਆਂ ਹਦਾਇਤਾਂ

ਮੈਂ ਮੁਆਫ਼ੀ ਨਹੀਂ ਮੰਗਾਂਗਾ : ਵਿਧਾਇਕ ਸੰਜੇ ਗਾਇਕਵਾੜ
ਕੰਟੀਨ ਸਟਾਫ ਨੂੰ ਥੱਪੜ ਮਾਰਨ ਦੀ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਧਾਇਕ ਸੰਜੇ ਗਾਇਕਵਾੜ ਨੇ ਕਿਹਾ, "ਮੈਂ ਮੁਆਫ਼ੀ ਨਹੀਂ ਮੰਗਾਂਗਾ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਜੋ ਵੀ ਕਿਹਾ ਉਹ ਉਨ੍ਹਾਂ ਦਾ ਫਰਜ਼ ਹੈ। ਮੈਂ ਉਨ੍ਹਾਂ ਦੇ ਸ਼ਬਦਾਂ ਦਾ ਸਤਿਕਾਰ ਕਰਦਾ ਹਾਂ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋਟਲ ਦੀ ਜਾਂਚ ਹੋਣੀ ਚਾਹੀਦੀ ਹੈ। ਮੈਨੂੰ ਕੋਈ ਪਛਤਾਵਾ ਨਹੀਂ ਹੈ। ਮੈਂ ਜ਼ਹਿਰ ਖਾਣ ਹੀ ਵਾਲਾ ਸੀ। ਦੂਸਰੇ ਇਹ ਨਹੀਂ ਸਮਝ ਸਕਦੇ, ਇਸ ਲਈ ਮੈਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ।" ਗਾਇਕਵਾੜ ਦੇ ਇਸ ਬਿਆਨ ਨੇ ਵਿਵਾਦ ਹੋਰ ਡੂੰਘਾ ਹੋ ਗਿਆ। 

ਇਹ ਵੀ ਪੜ੍ਹੋ - Aadhaar Card ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ...

CM ਫੜਨਵੀਸ ਨੇ ਕੀਤੀ ਸਖ਼ਤ ਨਿੰਦਾ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਵੱਲੋਂ ਇੱਕ ਕੰਟੀਨ ਕਰਮਚਾਰੀ ਨਾਲ ਕੁੱਟਮਾਰ ਕਰਨ ਦੀ ਘਟਨਾ ਸਬੰਧੀ ਵਿਧਾਨ ਪ੍ਰੀਸ਼ਦ ਵਿੱਚ ਬਿਆਨ ਦਿੱਤਾ। ਉਨ੍ਹਾਂ ਨੇ ਹਮਲੇ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ "ਅਜਿਹਾ ਵਿਵਹਾਰ ਅਸਵੀਕਾਰਨਯੋਗ ਹੈ ਅਤੇ ਕਿਸੇ ਲਈ ਵੀ ਸਤਿਕਾਰਯੋਗ ਨਹੀਂ ਹੈ।" ਮੁੱਖ ਮੰਤਰੀ ਫੜਨਵੀਸ ਨੇ ਇਹ ਵੀ ਕਿਹਾ ਕਿ ਵਿਧਾਇਕ ਵਜੋਂ ਗਾਇਕਵਾੜ ਦੀਆਂ ਕਾਰਵਾਈਆਂ ਨੇ ਸਾਰੇ ਵਿਧਾਇਕਾਂ ਦੀ ਸਾਖ ਨੂੰ ਢਾਹ ਲਗਾਈ ਹੈ। ਉਨ੍ਹਾਂ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਤੇ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਵਿਧਾਇਕ ਵਿਰੁੱਧ ਕਾਰਵਾਈ ਕਰਨ ਦਾ ਫ਼ੈਸਲਾ ਲੈਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ - ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਸਕੂਲਾਂ 'ਚ ਛੁੱਟੀ ਜਾਂ...

ਕੀ ਹੈ ਪੂਰਾ ਮਾਮਲਾ
ਦਰਅਸਲ, ਕੁੱਟਮਾਰ ਦੀ ਇਹ ਘਟਨਾ ਆਕਾਸ਼ਵਾਣੀ ਵਿਧਾਇਕ ਹੋਸਟਲ ਵਿੱਚ ਵਾਪਰੀ ਹੈ। ਵਿਧਾਇਕ ਸੰਜੇ ਗਾਇਕਵਾੜ ਨੇ ਕੰਟੀਨ ਵਿੱਚ ਖਾਣਾ ਮੰਗਵਾਇਆ ਸੀ। ਦੋਸ਼ ਹੈ ਕਿ ਉਨ੍ਹਾਂ ਨੂੰ ਪਰੋਸਿਆ ਗਿਆ ਖਾਣਾ ਬਹੁਤ ਘਟੀਆ ਗੁਣਵੱਤਾ ਦਾ ਸੀ। ਰਿਪੋਰਟ ਦੇ ਅਨੁਸਾਰ ਘਟਨਾ ਤੋਂ ਬਾਅਦ ਵਿਧਾਇਕ ਨੇ ਖੁਦ ਮੰਨਿਆ ਕਿ ਉਨ੍ਹਾਂ ਨੂੰ ਪਰੋਸਿਆ ਗਿਆ ਖਾਣਾ ਘਟੀਆ ਗੁਣਵੱਤਾ ਦਾ ਸੀ, ਜਿਸ ਤੋਂ ਬਾਅਦ ਇਹ ਵਿਵਾਦ ਹੋਇਆ।

ਇਹ ਵੀ ਪੜ੍ਹੋ - ਕਿਹੋ ਜਿਹੀ ਮਾਂ! 45 ਦਿਨਾਂ ਦੇ ਜਵਾਕ ਨੂੰ ਉਬਲਦੇ ਪਾਣੀ 'ਚ ਪਾ ਕਰ 'ਤਾ ਕਤਲ, ਕੰਬ ਗਿਆ ਪੂਰਾ ਇਲਾਕਾ

ਕੰਟੀਨ 'ਤੇ ਹੋਈ ਕਾਰਵਾਈ, ਲਾਇਸੈਂਸ ਰੱਦ
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਇਸ ਪੂਰੇ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਹੈ। FDA ਨੇ ਆਕਾਸ਼ਵਾਣੀ ਐਮਐਲਏ ਕੰਟੀਨ ਚਲਾਉਣ ਵਾਲੀ ਕੰਪਨੀ ਅਜੰਤਾ ਕੈਟਰਰਜ਼ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕੰਟੀਨ ਤੋਂ ਖਾਣੇ ਦੇ ਨਮੂਨੇ ਵੀ ਲਏ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਪਨੀਰ, ਸ਼ੈਜ਼ਵਾਨ ਚਟਨੀ, ਤੇਲ ਅਤੇ ਤੂਰ ਦੀ ਦਾਲ ਦੇ ਨਮੂਨੇ ਲਏ ਗਏ ਹਨ, ਜੋ ਲੈਬ ਵਿੱਚ ਭੇਜੇ ਜਾਣਗੇ ਅਤੇ ਰਿਪੋਰਟ 14 ਦਿਨਾਂ ਵਿੱਚ ਆਵੇਗੀ।

ਇਹ ਵੀ ਪੜ੍ਹੋ - ਬੁਆਏਫ੍ਰੈਂਡ ਨਾਲ ਹੋਟਲ ਪੁੱਜੀ MSc student, ਬੁੱਕ ਕਰਵਾਇਆ ਕਮਰਾ, ਜਦੋਂ ਖੋਲ੍ਹਿਆ ਦਰਵਾਜ਼ਾ ਤਾਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News