ਮਸ਼ਹੂਰ ਅਦਾਕਾਰਾ ਦਾ ਖੁਲਾਸਾ, ਪਤੀ ਕਰਦਾ ਸੀ ਜਿਨਸੀ ਸ਼ੋਸ਼ਣ

Thursday, Jul 10, 2025 - 02:52 PM (IST)

ਮਸ਼ਹੂਰ ਅਦਾਕਾਰਾ ਦਾ ਖੁਲਾਸਾ, ਪਤੀ ਕਰਦਾ ਸੀ ਜਿਨਸੀ ਸ਼ੋਸ਼ਣ

ਐਂਟਰਟੇਨਮੈਂਟ ਡੈਸਕ- ਇੰਡਸਟਰੀ 'ਚ ਆਏ ਦਿਨ ਕੋਈ ਨਾ ਕੋਈ ਹਲਚਲ ਹੋਈ ਰਹਿੰਦੀ ਹੈ। ਮਸ਼ਹੂਰ ਅਦਾਕਾਰਾ ਸ਼ਿਵਾਨੀ ਗੋਸਾਈ ਜਿਨ੍ਹਾਂ ਨੇ 'ਕਹਾਣੀ ਘਰ ਘਰ ਕੀ' ਅਤੇ 'ਕਸੌਟੀ ਜ਼ਿੰਦਗੀ ਕੀ' ਵਰਗੇ ਸ਼ੋਅ ਵਿੱਚ ਕੰਮ ਕਰਕੇ ਪ੍ਰਸਿੱਧੀ ਹਾਸਲ ਕੀਤੀ ਹੈ, ਨੇ ਹਾਲ ਹੀ ਵਿੱਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ ਹਨ। ਅਦਾਕਾਰਾ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਦੋ ਵਿਆਹ ਹੋਏ ਸਨ ਅਤੇ ਦੋਵੇਂ ਟੁੱਟ ਗਏ ਸਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਵਿਆਹ ਦਾ ਤਜਰਬਾ ਉਨ੍ਹਾਂ ਦੇ ਲਈ ਬਹੁਤ ਮਾੜਾ ਰਿਹਾ ਹੈ। ਸ਼ਿਵਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਵਿਆਹ ਸਿਰਫ਼ 17 ਸਾਲ ਦੀ ਉਮਰ ਵਿੱਚ ਹੋਇਆ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਅਦਾਕਾਰਾ ਨੇ 2011 ਵਿੱਚ ਰਾਜੀਵ ਗਾਂਧੀ ਨਾਲ ਦੁਬਾਰਾ ਵਿਆਹ ਕੀਤਾ, ਜਿਸ ਨਾਲ ਉਹ ਫੇਸਬੁੱਕ ਰਾਹੀਂ ਮਿਲੀ ਸੀ।
ਕੁਝ ਹਫ਼ਤਿਆਂ ਵਿੱਚ ਤਲਾਕ ਹੋ ਗਿਆ
ਸ਼ਿਵਾਨੀ ਨੇ ਸਿਰਫ਼ 2 ਮਹੀਨਿਆਂ ਦੇ ਅੰਦਰ ਰਾਜੀਵ ਨਾਲ ਵਿਆਹ ਕੀਤਾ ਅਤੇ ਕੁਝ ਹਫ਼ਤਿਆਂ ਬਾਅਦ ਤਲਾਕ ਹੋ ਗਿਆ। ਇਕ ਟੀਵੀ ਚੈਨਲ ਨਾਲ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ ਕਿ ਵਿਆਹ ਕਰਨਾ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਜਦੋਂ ਮੈਂ ਉਸ ਵਿਅਕਤੀ ਨੂੰ ਮਿਲੀ, ਤਾਂ ਮੈਨੂੰ ਲੱਗਾ ਕਿ ਮੇਰੇ ਨਾਲ ਪਹਿਲਾਂ ਜੋ ਵੀ ਹੋਇਆ ਸੀ, ਉਹ ਚੰਗਾ ਹੀ ਸੀ।
ਰਾਜੀਵ ਨੇ ਮੈਨੂੰ ਆਪਣੇ ਸ਼ਬਦਾਂ ਅਤੇ ਵਿਵਹਾਰ ਤੋਂ ਪ੍ਰਭਾਵਿਤ ਕੀਤਾ, ਪਰ ਵਿਆਹ ਤੋਂ ਬਾਅਦ ਸਭ ਕੁਝ ਬਿਲਕੁਲ ਵੱਖਰਾ ਸੀ। ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਦੂਜੇ ਪਤੀ ਨੇ ਪਹਿਲਾਂ ਜੋ ਕੁਝ ਕਿਹਾ ਸੀ ਉਹ ਸਿਰਫ਼ ਝੂਠ ਸੀ। ਮੈਂ ਉਨ੍ਹਾਂ ਨੂੰ ਆਪਣੇ ਪਹਿਲੇ ਵਿਆਹ ਬਾਰੇ ਦੱਸਿਆ ਸੀ ਪਰ ਉਹ ਮੇਰੇ ਤੋਂ ਸਭ ਕੁਝ ਲੁਕਾਉਂਦਾ ਰਿਹਾ, ਜਿਸ ਕਾਰਨ ਮੈਂ ਬਿਮਾਰ ਹੋ ਗਈ।
ਵਿਆਹ ਦੇ ਇੱਕ ਮਹੀਨੇ ਬਾਅਦ ਘਰ ਛੱਡ ਦਿੱਤਾ
ਸ਼ਿਵਾਨੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਕਿਸੇ ਨੂੰ ਵੀ ਇਕੱਲਾ ਨਹੀਂ ਮਿਲਣ ਦਿੰਦਾ ਸੀ, ਉਹ ਉਸਦੇ ਕਿਰਦਾਰ ਬਾਰੇ ਗੰਦੀਆਂ ਗੱਲਾਂ ਕਰਦਾ ਸੀ। ਅਦਾਕਾਰਾ ਨੇ ਦੱਸਿਆ ਕਿ ਉਹ ਇਹ ਸਭ ਬਰਦਾਸ਼ਤ ਨਹੀਂ ਕਰ ਸਕਦੀ ਸੀ ਅਤੇ ਵਿਆਹ ਦੇ ਇੱਕ ਮਹੀਨੇ ਬਾਅਦ ਘਰ ਛੱਡ ਕੇ ਚਲੀ ਗਈ। ਖੁਸ਼ਕਿਸਮਤੀ ਨਾਲ ਉਨ੍ਹਾਂ ਨੂੰ ਟੀਵੀ ਸ਼ੋਅ ਆਉਣੇ ਸ਼ੁਰੂ ਹੋ ਗਏ ਅਤੇ ਉਹ ਇਸ ਵਿੱਚ ਰੁੱਝ ਗਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ  ਪਤੀ ਕੋਲ ਪੈਸੇ ਨਹੀਂ ਹਨ।
ਹਨੀਮੂਨ 'ਤੇ ਨਹੀਂ ਲੈ ਕੇ ਗਿਆ
ਲੈਣਦਾਰ ਪੈਸੇ ਲੈਣ ਲਈ ਦਰਵਾਜ਼ੇ 'ਤੇ ਆਉਂਦਾ ਸੀ, ਪਹਿਲਾਂ ਉਨ੍ਹਾਂ ਨੇ ਮੇਰੇ ਗਹਿਣੇ ਮੰਗੇ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਮੇਰੀ ਕਾਰ ਵੀ ਗਿਰਵੀ ਰੱਖ ਦਿੱਤੀ। ਉਨ੍ਹਾਂ ਨੇ ਮੈਨੂੰ ਹਨੀਮੂਨ 'ਤੇ ਵੀ ਨਹੀਂ ਲਿਜਾਇਆ ਅਤੇ ਮੇਰਾ ਜਿਨਸੀ ਸ਼ੋਸ਼ਣ ਵੀ ਕੀਤਾ। ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦਾ ਪਤੀ ਉਸਦਾ ਫੋਨ ਚੈੱਕ ਕਰਦਾ ਸੀ, ਉਨ੍ਹਾਂ ਦੇ ਆਉਣ-ਜਾਣ 'ਤੇ ਨਜ਼ਰ ਰੱਖਦਾ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਚੌਕੀਦਾਰ ਨੂੰ ਪੈਸੇ ਵੀ ਦਿੱਤੇ ਅਤੇ ਸਾਰਿਆਂ ਦੇ ਸਾਹਮਣੇ ਮੈਨੂੰ ਕੁੱਟਿਆ ਵੀ।


author

Aarti dhillon

Content Editor

Related News