ਪਤੀ ਦੀ ਬਰਾਤ 'ਚ ਰੱਜ ਕੇ ਨੱਚੀ ਪਤਨੀ, ਖ਼ੁਸ਼ੀ-ਖ਼ੁਸ਼ੀ ਘਰ ਲਿਆਈ ਸੌਂਕਣ, ਹੈਰਾਨ ਕਰ ਦੇਵੇਗੀ ਵਜ੍ਹਾ

Friday, Jun 28, 2024 - 12:06 AM (IST)

ਹਜ਼ਾਰੀਬਾਗ- ਝਾਰਖੰਡ ਦੇ ਹਜ਼ਾਰੀਬਾਗ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਆਪਣੇ ਪਤੀ ਦਾ ਖੁਸ਼ੀ-ਖੁਸ਼ੀ ਦੂਜਾ ਵਿਆਹ ਕਰਵਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਔਰਤ ਦੇ ਪੇਕੇ ਵਾਲਿਆਂ ਨੇ ਵੀ ਇਸ ਵਿਆਹ ਲਈ ਸਹਿਮਤੀ ਦੇ ਦਿੱਤੀ। ਪਤਨੀ ਆਪਣੇ ਪਤੀ ਦੀ ਬਰਾਤ 'ਚ ਨੱਚਦੀ ਹੋਈ ਗਈ ਅਤੇ ਖ਼ੁਸ਼ੀ-ਖ਼ੁਸੀ ਆਪਣੀ ਸੌਂਕਣ ਨੂੰ ਘਰ ਲੈ ਕੇ ਆਈ। ਦਰਅਸਲ ਹਜ਼ਾਰੀਬਾਗ ਦੇ ਬਰਹੀ ਬਲਾਕ ਦੇ ਸਬ ਡਿਵੀਜ਼ਨ ਸਥਿਤ ਸ਼ਿਵ ਮੰਦਰ 'ਚ ਇਕ ਪਤਨੀ ਨੇ ਆਪਣੇ ਪਤੀ ਦਾ ਦੂਜਾ ਵਿਆਹ ਕਰਵਾ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਇਸ ਦੀ ਵੀਡੀਓ ਸ਼ੇਅਰ ਕਰ ਦਿੱਤੀ, ਜਿਸ ਤੋਂ ਬਾਅਦ ਇਹ ਘਟਨਾ ਜੰਗਲ ਦੀ ਅੱਗ ਵਾਂਗ ਫੈਲ ਗਈ।

ਇਹ ਵੀ ਪੜ੍ਹੋ- ਸਸਕਾਰ ਤੋਂ ਪਹਿਲਾਂ ਬੰਦਾ ਹੋਇਆ ਜ਼ਿੰਦਾ! ਧਾਹਾਂ ਮਾਰ ਰੋਂਦੇ ਪਰਿਵਾਰ ਤੋਂ ਨਹੀਂ ਸਾਂਭੀ ਜਾ ਰਹੀ ਖੁਸ਼ੀ

ਦਰਅਸਲ, ਜ਼ਿਲ੍ਹੇ ਦੇ ਬਰਕਾਥਾ ਬਲਾਕ ਦੇ ਕੇਂਦੁਆ 3 ਦਾ ਰਹਿਣ ਵਾਲਾ ਦਾਮੋਦਰ ਪਾਸਵਾਨ ਦੂਜਾ ਵਿਆਹ ਕਰਨ ਲਈ ਬੁੱਧਵਾਰ ਨੂੰ ਬਰਹੀ ਦੇ ਸ਼ਿਵ ਮੰਦਰ ਆਇਆ ਸੀ। ਵਿਆਹ 'ਚ ਦਾਮੋਦਰ ਦੀ ਬਰਾਤ ਦੀ ਅਗਵਾਈ ਉਸ ਦੀ ਪਹਿਲੀ ਪਤਨੀ ਅਨੀਤਾ ਦੇਵੀ ਕਰ ਰਹੀ ਸੀ। ਉਥੇ ਹੀ ਉਸ ਦਾ ਦੂਜਾ ਵਿਆਹ ਜ਼ਿਲ੍ਹੇ ਦੇ ਚੌਪਾਰਨ ਬਲਾਕ ਦੇ ਪਿੰਡ ਨਰੇਨਾ ਦੀ ਸੁਮਨ ਦੇਵੀ ਨਾਲ ਹੋ ਰਿਹਾ ਸੀ। ਸੁਮਨ ਦੇਵੀ ਦੇ ਪਹਿਲੇ ਪਤੀ ਦੀ ਮੌਤ ਹੋ ਚੁੱਕੀ ਹੈ। ਸੁਮਨ ਦੇ ਪਹਿਲੇ ਪਤੀ ਤੋਂ ਵੀ ਦੋ ਬੱਚੇ ਹਨ, ਜੋ ਹੁਣ ਆਪਣੇ ਦਾਦਾ-ਦਾਦੀ ਨਾਲ ਰਹਿਣਗੇ। 

ਇਸ ਲਈ ਕਰਵਾਇਆ ਪਤੀ ਦਾ ਦੂਜਾ ਵਿਆਹ

ਦਮੋਦਰ ਪਾਸਵਾਨ ਦੀ ਪਹਿਲੀ ਪਤਨੀ ਅਨੀਤਾ ਦੇਵੀ ਨੇ ਕਿਹਾ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ 3 ਧੀਆਂ ਪੈਦਾ ਹੋਈਆਂ ਪਰ ਕੋਈ ਵੀ ਪੁੱਤਰ ਨਹੀਂ ਹੋਇਆ। ਆਪਣੇ ਵੰਸ਼ ਨੂੰ ਅੱਗੇ ਵਧਾਉਣ ਲਈ ਉਸ ਨੇ ਆਪਣੇ ਪਤੀ ਦਾ ਦੂਜਾ ਵਿਆਹ ਇਕ ਵਿਧਵਾ ਔਰਤ ਨਾਲ ਕਰਵਾ ਦਿੱਤਾ ਹੈ ਤਾਂ ਜੋ ਉਸ ਨੂੰ ਕੋਈ ਪੁੱਤਰ ਪ੍ਰਾਪਤ ਹੋ ਸਕੇ ਅਤੇ ਵੰਸ਼ ਅੱਗੇ ਵਧੇ। ਇਸ ਵਿਆਹ ਤੋਂ ਪਰਿਵਾਰ ਦੇ ਸਾਰੇ ਲੋਕ ਖੁਸ਼ ਹਨ। ਅੱਗੇ ਚੱਲ ਕੇ ਅਸੀਂ ਦੋਵੇਂ ਭੈਣਾਂ ਵਾਂਗ ਇਕ ਹੀ ਘਰ 'ਚ ਰਹਾਂਗੀਆਂ। 

ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ! ਫਿਰ ਆ ਗਿਆ ਖ਼ਤਰਨਾਕ ਵਾਇਰਸ, ਦੇਖ ਲਓ ਕਿਤੇ ਤੁਹਾਨੂੰ ਤਾਂ ਨਹੀਂ ਇਹ ਲੱਛਣ

PunjabKesari

ਇਹ ਵੀ ਪੜ੍ਹੋ- ਸਸਤੀ ਹੋ ਗਈ ਸ਼ਰਾਬ, 1 ਜੁਲਾਈ ਤੋਂ ਪਿਅੱਕੜਾਂ ਦੀਆਂ ਲੱਗਣਗੀਆਂ ਮੌਜਾਂ

ਦੋਵਾਂ ਨੂੰ ਦਵਾਂਗਾ ਬਰਾਬਰ ਦਾ ਪਿਆਰ

ਉੱਥੇ ਹੀ ਦਾਮੋਦਰ ਪਾਸਵਾਨ ਦਾ ਕਹਿਣਾ ਹੈ ਕਿ ਉਸ ਦੇ ਵਿਆਹ ਨੂੰ ਹੁਣ ਲਗਭਗ 15 ਸਾਲ ਹੋ ਚੱਲੇ ਹਨ ਪਰ ਇਕ ਹੀ ਪੱਤਰ ਨਹੀਂ ਹੋਇਆ ਜਿਸ ਕਾਰਨ ਸਮਾਜ ਤੋਂ ਲੈ ਕੇ ਪਰਿਵਾਰ 'ਚ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ। ਪਤਨੀ ਅਤੇ ਸਹੁਰੇ ਪਰਿਵਾਰ ਨੇ ਇਕ ਔਰਤ ਲੱਭੀ ਹੈ, ਜਿਸ ਨਾਲ ਵਿਆਹ ਕਰ ਰਿਹਾਂ ਹਾਂ। ਅੱਗੇ ਚੱਲ ਕੇ ਦੋਵਾਂ ਪਤਨੀਆਂ ਨੂੰ ਬਰਾਬਰ ਦਾ ਪਿਆਰ ਦੇਵਾਂਗਾ। ਦੋਵੇਂ ਭੈਣਾਂ ਵਾਂਗ ਇਕੱਠੀਆਂ ਇਕ ਹੀ ਘਰ 'ਚ ਰਹਿਣਗੀਆਂ। ਆਪਸੀ ਵਿਵਾਦ ਨੂੰ ਘਰ 'ਚ ਹੀ ਸੁਲਝਾ ਲਵਾਂਗਾ। ਉਥੇ ਹੀ ਨਵੀਂ ਦੁਲਹਨ ਦਾ ਕਹਿਣਾ ਹੈ ਕਿ ਉਹ ਵੀ ਵਿਆਹ ਤੋਂ ਬੇਹੱਦ ਖੁਸ਼ ਹੈ। 

ਇਹ ਵੀ ਪੜ੍ਹੋ- ਕੇਂਦਰ ਨੇ ਲੈ ਲਏ ਵੱਡੇ ਫੈਸਲੇ, ਆਮ ਬੰਦੇ ਤੋਂ ਲੈ ਕੇ ਵੱਡੇ ਵਪਾਰੀ ਤੱਕ ਵੀ ਹੋਣਗੇ ਪ੍ਰਭਾਵਿਤ


Rakesh

Content Editor

Related News