ਅਯੁੱਧਿਆ 'ਚ ਬੋਲੇ PM ਮੋਦੀ- ਪੂਰੀ ਦੁਨੀਆ 22 ਜਨਵਰੀ ਦੇ ਇਤਿਹਾਸ ਪਲ਼ ਦਾ ਕਰ ਰਹੀ ਇੰਤਜ਼ਾਰ

Saturday, Dec 30, 2023 - 04:01 PM (IST)

ਅਯੁੱਧਿਆ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਯੁੱਧਿਆ ਦੀ ਪ੍ਰਾਚੀਨ ਸ਼ਾਨ ਅਤੇ ਵਿਕਾਸ ਕਾਰਜਾਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਵਿਕਾਸ ਅਤੇ ਵਿਰਾਸਤ ਦੀ ਸਾਂਝੀ ਸ਼ਕਤੀ ਭਾਰਤ ਨੂੰ 21ਵੀਂ ਸਦੀ ਵਿਚ ਸਭ ਤੋਂ ਅੱਗੇ ਲੈ ਜਾਵੇਗੀ। ਅਯੁੱਧਿਆ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,''ਅੱਜ ਪੂਰੀ ਦੁਨੀਆ 22 ਜਨਵਰੀ (ਨਵੇਂ ਬਣੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ) ਦੇ ਇਤਿਹਾਸਕ ਪਲ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਅਜਿਹੇ 'ਚ ਅਯੁੱਧਿਆ ਦੇ ਲੋਕਾਂ 'ਚ ਇਹ ਉਤਸ਼ਾਹ ਅਤੇ ਉਤਸ਼ਾਹ ਬਹੁਤ ਸੁਭਾਵਿਕ ਹੈ।'' ਅਯੁੱਧਿਆ 'ਚ ਆਪਣੇ ਸਵਾਗਤ ਅਤੇ ਰੋਡ ਸ਼ੋਅ 'ਤੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ,''ਭਾਰਤ ਦੀ ਮਿੱਟੀ ਦੇ ਕਣ-ਕਣ ਅਤੇ ਭਾਰਤ ਦੇ ਜਨ-ਜਨ ਦਾ ਮੈਂ ਪੁਜਾਰੀ ਹਾਂ ਅਤੇ ਮੈਂ ਵੀ ਤੁਹਾਡੀ ਤਰ੍ਹਾਂ ਓਨਾ ਹੀ ਉਤਸੁਕ ਹਾਂ। ਸਾਡਾ ਸਾਰਿਆਂ ਦਾ ਇਹ ਉਤਸ਼ਾਹ ਅਤੇ ਜੋਸ਼ ਅਯੁੱਧਿਆ ਦੀਆਂ ਸੜਕਾਂ 'ਤੇ ਵੀ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਸੀ।'' ਉਨ੍ਹਾਂ ਕਿਹਾ ਕਿ ਇਕ ਸਮਾਂ ਸੀ, ਜਦੋਂ ਇੱਥੇ ਅਯੁੱਧਿਆ 'ਚ ਰਾਮਲਲਾ ਟੈਂਟ 'ਚ ਵਿਰਾਜਮਾਨ ਸਨ। ਅੱਜ ਪੱਕਾ ਘਰ ਸਿਰਫ਼ ਰਾਮਲਲਾ ਨੂੰ ਹੀ ਨਹੀਂ ਸਗੋਂ ਪੱਕਾ ਘਰ ਦੇਸ਼ ਦੇ 4 ਕਰੋੜ ਗਰੀਬਾਂ ਨੂੰ ਵੀ ਮਿਲਿਆ ਹੈ।

ਇਹ ਵੀ ਪੜ੍ਹੋ : ਅਯੁੱਧਿਆ ਪਹੁੰਚੇ PM ਮੋਦੀ, ਰੋਡ ਸ਼ੋਅ ਦੌਰਾਨ ਦਿੱਸਿਆ ਲੋਕਾਂ ਦਾ ਭਾਰੀ ਇਕੱਠ

ਪੀ.ਐੱਮ. ਮੋਦੀ ਨੇ 15 ਹਜ਼ਾਰ ਕਰੋੜ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਅਤੇ ਅਯੁੱਧਿਆ ਧਾਮ ਰੇਲਵੇ ਸਟੇਸ਼ ਅਤੇ ਮਹਿਰਿਸ਼ੀ ਵਾਲਮੀਕਿ ਦੇ ਨਾਂ 'ਤੇ ਬਣੇ ਆਧੁਨਿਕ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਆਪਣੇ ਵਲੋਂ ਕੀਤੇ ਗਏ ਉਦਘਾਟਨ ਦੀ ਚਰਚਾ ਕਰਦੇ ਹੋਏ ਕਿਹਾ,''ਇੱਥੇ ਵਿਕਾਸ ਦੀ ਸ਼ਾਨ ਦਿੱਸ ਰਹੀ ਹੈ ਤਾਂ ਕੁਝ ਦਿਨ ਬਾਅਦ ਇੱਥੇ ਵਿਰਾਸਤ ਅਤੇ ਬ੍ਰਹਮਤਾ ਦਿੱਸਣ ਵਾਲੀ ਹੈ।'' ਪੀ.ਐੱਮ. ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹੀ ਵਿਕਾਸ ਅਤੇ ਵਿਰਾਸਤ ਦੀ ਸਾਂਝੀ ਤਾਕਤ 21ਵੀਂ ਸਦੀ 'ਚ ਭਾਰਤ ਨੂੰ ਸਭ ਤੋਂ ਅੱਗੇ ਲਿਜਾਏਗੀ।'' ਉਨ੍ਹਾਂ ਨੇ ਲੋਕਾਂ ਤੋਂ 14 ਜਨਵਰੀ ਤੋਂ 22 ਜਨਵਰੀ ਤੱਕ ਸਵੱਛਤਾ ਮੁਹਿੰਮ ਚਲਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਮਕਰ ਸੰਕ੍ਰਾਂਤੀ ਦੇ ਦਿਨ ਤੋਂ ਸਵੱਛਤਾ ਦੀ ਇਕ ਵੱਡੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ,''ਮੈਂ 140 ਕਰੋੜ ਦੇਸ਼ ਵਾਸੀਆਂ ਨੂੰ ਅਯੁੱਧਿਆ ਦੀ ਇਸ ਪਵਿੱਤਰ ਭੂਮੀ ਤੋਂ ਪ੍ਰਾਰਥਨਾ ਕਰ ਰਿਹਾ ਹਾਂ, ਪ੍ਰਭੂ ਰਾਮ ਦੀ ਨਗਰੀ ਤੋਂ ਪ੍ਰਾਰਥਨਾ ਕਰ ਰਿਹਾ ਹਾਂ ਕਿ ਤੁਸੀਂ 22 ਜਨਵਰੀ ਨੂੰ ਜਦੋਂ ਅਯੁੱਧਿਆ 'ਚ ਪ੍ਰਭੂ ਰਾਮ ਵਿਰਾਜਮਾਨ ਹੋਣ ਤਾਂ ਆਪਣੇ ਘਰਾਂ 'ਚ ਵੀ ਸ਼੍ਰੀਰਾਮ ਜੋਤੀ ਜਗਾਓ, ਦੀਵਾਲੀ ਮਨਾਓ। ਸ਼ਾਮ ਪੂਰੇ ਹਿੰਦੁਸਤਾਨ 'ਚ ਜਗਮਗ ਜਗਮਗ ਹੋਣੀ ਚਾਹੀਦੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News