WHO ਦਾ ਤਕਨੀਕੀ ਸਲਾਹਕਾਰ ਸਮੂਹ ਕੋਵੈਕਸੀਨ ਦੇ ਐਮਰਜੈਂਸੀ ਵਰਤੋਂ ਲਈ ਕਰੇਗਾ ਬੈਠਕ

Monday, Oct 18, 2021 - 12:49 AM (IST)

WHO ਦਾ ਤਕਨੀਕੀ ਸਲਾਹਕਾਰ ਸਮੂਹ ਕੋਵੈਕਸੀਨ ਦੇ ਐਮਰਜੈਂਸੀ ਵਰਤੋਂ ਲਈ ਕਰੇਗਾ ਬੈਠਕ

ਹੈਦਰਾਬਾਦ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦਾ ਤਕਨੀਕੀ ਸਲਾਹਕਾਰ ਸਮੂਹ 26 ਅਕਤੂਬਰ ਨੂੰ ਭਾਰਤ ਬਾਇਓਨਟੈੱਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਦੇ ਐਮਰਜੈਂਸੀ ਵਰਤੋਂ 'ਤੇ ਵਿਚਾਰ ਕਰਨ ਲਈ ਬੈਠਕ ਕਰੇਗਾ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਵਿਗਿਆਨਕ ਸੌਮਯਾ ਸਵਾਮੀਨਾਥਨ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਟਿਊਨੀਸ਼ੀਆ : ਕਿਸ਼ਤੀ ਡੁੱਬਣ ਕਾਰਨ 2 ਪ੍ਰਵਾਸੀਆਂ ਦੀ ਮੌਤ ਤੇ 21 ਲਾਪਤਾ

ਸਵਾਮੀਨਾਥਨ ਨੇ ਟਵੀਟ ਕੀਤਾ 'ਤਕਨੀਕੀ ਸਲਾਹਕਾਰ ਸਮੂਹ ਦੀ ਕੋਵੈਕਸੀਨ ਦੇ ਐਮਰਜੈਂਸੀ ਵਰਤੋਂ 'ਤੇ ਵਿਚਾਰ ਕਰਨ ਲਈ 26 ਅਕਤੂਬਰ ਨੂੰ ਬੈਠਕ ਹੋਵੇਗੀ। ਇਸ ਲਈ ਭਾਰਤ ਬਾਇਓਨਟੈੱਕ ਨਾਲ ਮਿਲ ਕੇ ਡਬਲਯੂ.ਐੱਚ.ਓ. ਕੰਮ ਕਰ ਰਿਹਾ ਹੈ। ਸਾਡਾ ਟੀਚਾ ਐਮਰਜੈਂਸੀ ਵਰਤੋਂ ਲਈ ਪ੍ਰਵਾਨਤ ਟੀਕਿਆਂ ਦੀ ਇਕ ਵਿਆਪਕ ਸੂਚੀ ਅਤੇ ਹਰ ਥਾਂ ਤੱਕ ਪਹੁੰਚ ਵਿਸਤਾਰ ਕਰਨਾ ਹੈ।

ਇਹ ਵੀ ਪੜ੍ਹੋ : ਪਾਕਿ 'ਚ ਪਤੀ ਨੇ ਆਪਣੀ ਪਤਨੀ ਤੇ ਦੋ ਧੀਆਂ ਦਾ ਕੀਤਾ ਕਤਲ

ਟੀਕਾਕਰਨ 'ਤੇ ਡਬਲਯੂ.ਐੱਚ.ਓ. ਦੇ ਮਾਹਿਰਾਂ ਦੇ ਰਣਨੀਤਿਕ ਸਲਾਹਕਾਰ ਸਮੂਹ ਨੇ ਹੋਰ ਮੁੱਦਿਆਂ ਤੋਂ ਇਲਾਵਾ ਈ.ਯੂ.ਐੱਲ. (ਐਮਰਜੈਂਸੀ ਵਰਤੋਂ ਸੂਚੀ) ਦੇ ਸੰਬੰਧ 'ਚ ਕੋਵੈਕਸੀਨ 'ਤੇ ਆਪਣੀਆਂ ਸਿਫਾਰਿਸ਼ਾਂ ਕਰਨ ਲਈ 6 ਅਕਤੂਬਰ ਨੂੰ ਇਕ ਬੈਠਕ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਇਕ ਹਫਤੇ 'ਚ ਕੋਵੈਕਸੀਨ ਨੂੰ ਈ.ਯੂ.ਐੱਲ. ਦਾ ਦਰਜਾ ਦੇਣ ਦਾ ਫੈਸਲਾ ਲਵੇਗਾ। ਕੋਵੈਕਸੀਨ ਉਨ੍ਹਾਂ ਤਿੰਨ ਟੀਕਿਆਂ 'ਚੋਂ ਇਕ ਹੈ ਜਿਨ੍ਹਾਂ ਨੂੰ ਭਾਰਤ ਦੀ ਦਵਾਈ ਰੈਗੂਲੇਟਰੀ ਤੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲੀ ਹੈ ਅਤੇ ਇਸ ਦੀ ਵਰਤੋਂ ਰਾਸ਼ਟਰ ਵਿਆਪੀ ਪ੍ਰੋਗਰਾਮ 'ਚ ਕੋਵਿਸ਼ੀਲਡ ਅਤੇ ਸਪੂਤਨਿਕ-ਵੀ ਨਾਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਾਬਕਾ ਰਾਸ਼ਟਰਪਤੀ ਕਲਿੰਟਨ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News