ਮੌਸਮ ਨੇ ਕਰਵਟ ਬਦਲੀ, ਕਸ਼ਮੀਰ ਤੇ ਹਿਮਾਚਲ ’ਚ ਮੁੜ ਬਰਫਬਾਰੀ

Friday, Feb 10, 2023 - 11:42 AM (IST)

ਮੌਸਮ ਨੇ ਕਰਵਟ ਬਦਲੀ, ਕਸ਼ਮੀਰ ਤੇ ਹਿਮਾਚਲ ’ਚ ਮੁੜ ਬਰਫਬਾਰੀ

ਸ਼੍ਰੀਨਗਰ/ਸ਼ਿਮਲਾ, (ਭਾਸ਼ਾ, ਬਿਊਰੋ)– ਉੱਤਰੀ ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ ’ਚ ਵੀਰਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਈ। ਬਾਕੀ ਘਾਟੀ ’ਚ ਮੀਂਹ ਪਿਆ। ਮੌਸਮ ਦੇ ਇਸ ਬਦਲਾਅ ਕਾਰਨ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਾਰਾਮੂਲਾ ਜ਼ਿਲੇ ਦੇ ਗੁਲਮਰਗ ਸਕੀ ਰਿਜੋਰਟ ’ਚ ਬੁੱਧਵਾਰ ਰਾਤ ਤੋਂ ਬਰਫਬਾਰੀ ਸ਼ੁਰੂ ਹੋ ਗਈ।  ਇੱਥੇ ਸ਼ੁੱਕਰਵਾਰ ਤੋਂ ਖੇਲੋ ਇੰਡੀਆ ਸਰਦ ਰੁੱਤਾਂ ਖੇਡਾਂ ਸ਼ੁਰੂ ਹੋਣੀਆਂ ਹਨ। 

PunjabKesari

ਬਾਂਦੀਪੋਰਾ ਜ਼ਿਲੇ ਦੇ ਗੁਰੇਜ਼ ਸੈਕਟਰ ਅਤੇ ਬਾਰਾਮੂਲਾ, ਕੁਪਵਾੜਾ ਦੇ ਬਾਕੀ ਹਿੱਸਿਆਂ ’ਚ ਵੀਰਵਾਰ ਸਵੇਰੇ ਬਰਫ਼ਬਾਰੀ ਸ਼ੁਰੂ ਹੋਈ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਤੋਂ ਬਰਫ਼ਬਾਰੀ ਹੋਣ ਦੀ ਸੂਚਨਾ ਮਿਲੀ ਹੈ। ਘਾਟੀ ਦੇ ਬਾਕੀ ਹਿੱਸਿਆਂ ’ਚ ‘ਹਲਕੀ’ ਤੋਂ ‘ਦਰਮਿਆਨੀ’ ਬਾਰਿਸ਼ ਹੋਈ, ਜੋ ਤਿੰਨ ਦਿਨਾਂ ਦੀ ਧੁੱਪ ਦੇ ਅੰਤ ਦੇ ਨਾਲ ਠੰਡ ਦੀ ਵਾਪਸੀ ਨੂੰ ਦਰਸਾਉਂਦੀ ਹੈ।

PunjabKesari

ਓਧਰ, ਹਿਮਾਚਲ ਵਿਚ ਬਰਫਬਾਰੀ ਕਾਰਨ ਅਟਲ ਟਨਲ ਰੋਹਤਾਂਗ ਸੈਲਾਨੀਆਂ ਲਈ ਬੰਦ ਹੋ ਗਈ। ਵੀਰਵਾਰ ਸਵੇਰੇ ਹਲਕੀ ਧੁੱਪ ਖਿੜਦੇ ਹੀ ਸੈਲਾਨੀ ਟਨਲ ਵੱਲ ਗਏ ਪਰ ਦੁਪਹਿਰ ਬਾਅਦ ਮੌਸਮ ਨੇ ਕਰਵਟ ਬਦਲੀ ਅਤੇ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ। ਅਟਲ ਟਨਲ ਦੇ ਦੋਵਾਂ ਕਿਨਾਰਿਆਂਸਮੇਤ ਰੋਹਤਾਂਗ, ਕੁੰਜਮ, ਸ਼ਿੰਕੁਲਾ ਅਤੇ ਬਾਰਾਲਾਚਾ ਦੱਰੇ ਵਿਚ ਭਾਰੀ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ। ਬਰਫਬਾਰੀ ਦਾ ਦੌਰ ਸ਼ੁਰੂ ਹੋਣ ਨਾਲ ਅਟਲ ਟਨਲ ਸਮੇਤ ਮਨਾਲੀ ਦੇ ਸਾਰੇ ਉਚਾਈ ਵਾਲੀਆਂਸੈਰ-ਸਪਾਟੇ ਵਾਲੀਆਂਥਾਵਾਂ ਸੈਲਾਨੀਆਂਲਈ ਬੰਦ ਕਰ ਦਿੱਤੀਆਂ ਗਈਆਂ। ਲਾਹੌਲ ਵਾਦੀ ਵਿਚ ਹਲਕੀ ਬਰਫਬਾਰੀ ਹੋਈ ਹੈ, ਜਦਕਿ ਸੂਬੇ ਦੇ ਹੋਰਨਾਂ ਜ਼ਿਲਿਆਂਵਿਚ ਦਿਨ ਭਰ ਬੱਦਲ ਛਾਏ ਰਹੇ ਪਰ ਮੀਂਹ ਅਤੇ ਬਰਫਬਾਰੀ ਨਹੀਂ ਹੋਈ।


author

Rakesh

Content Editor

Related News