ਭਾਰਤ ਦੀ ਇਸ ਨਦੀ ਦਾ ਪਾਣੀ ਨਹੀਂ ਜਾਵੇਗਾ ਪਾਕਿਸਤਾਨ, ਪੰਜਾਬ ਤੇ ਜੰਮੂ ਦੇ ਕਿਸਾਨਾਂ ਨੂੰ ਮਿਲੇਗਾ ਲਾਭ

02/26/2024 1:28:28 PM

ਜੰਮੂ-ਕਸ਼ਮੀਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦਾ ਕੰਮ ਆਖਰਕਾਰ 29 ਸਾਲਾਂ ਬਾਅਦ ਪੂਰਾ ਹੋ ਗਿਆ ਹੈ। ਇਸ ਪ੍ਰਾਜੈਕਟ ਦੀ ਸ਼ੁਰੂਆਤ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੇ 1995 ਵਿਚ ਨੀਂਹ ਪੱਥਰ ਰੱਖ ਕੇ ਕੀਤੀ ਸੀ। ਜਿਸ ਤੋਂ ਬਾਅਦ ਕਈ ਵਾਰ ਕੰਮ ਰੁਕਵਾਇਆ ਅਤੇ ਸ਼ੁਰੂ ਕਰਵਾਇਆ ਗਿਆ। ਪੀ.ਐੱਮ. ਮੋਦੀ ਦੇ ਯਤਨਾਂ ਤੋਂ ਬਾਅਦ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਅਤੇ ਸ਼ਾਹਪੁਰਕੰਡੀ ਪ੍ਰਾਜੈਕਟ ਨੂੰ 2018 ਵਿਚ ਇਕ ਵਾਰ ਫਿਰ ਤੋਂ ਸ਼ੁਰੂ ਕੀਤਾ ਗਿਆ। ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ 'ਤੇ ਕਰੀਬ 2,793 ਕਰੋੜ ਰੁਪਏ ਦੀ ਲਾਗਤ ਆਈ ਹੈ। ਹੁਣ ਇਸ ਝੀਲ ਵਿਚ ਪਾਣੀ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਰ ਸਾਲ ਪਾਕਿਸਤਾਨ ਜਾਣ ਵਾਲੇ ਰਾਵੀ ਦਰਿਆ ਦਾ 12 ਹਜ਼ਾਰ ਕਿਊਸਿਕ ਪਾਣੀ ਹੁਣ ਬੰਦ ਹੋ ਜਾਵੇਗਾ ਅਤੇ ਇਸ ਬਚੇ ਹੋਏ ਪਾਣੀ ਨਾਲ ਜੰਮੂ-ਕਸ਼ਮੀਰ ਅਤੇ ਪੰਜਾਬ ਦੀ 37 ਹਜ਼ਾਰ ਹੈਕਟੇਅਰ ਜ਼ਮੀਨ ਦੀ ਸਿੰਜਾਈ ਹੋਵੇਗੀ ਅਤੇ ਕਿਸਾਨਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲੇਗਾ।

ਇਹ ਵੀ ਪੜ੍ਹੋ : ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ ਡੇਢ ਸਾਲਾ ਬੱਚੀ, ਧੀ ਨੂੰ ਦੇਖ ਬੋਲੀ ਮਾਂ- ਅਜਿਹਾ ਕਿਸੇ ਨਾਲ ਨਾ ਹੋਵੇ

ਇਹ ਰਾਵੀ ਦਰਿਆ ਕਠੂਆ, ਸਾਂਬਾ ਅਤੇ ਖਾਸ ਕਰ ਕੇ ਕੰਡੀ ਖੇਤਰ ਦੇ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰੇਗੀ। ਸ਼ਾਹਪੁਰਕੰਡੀ ਡੈਮ ਦੀ ਝੀਲ ਵਿਚ ਪਾਣੀ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਰਣਜੀਤ ਸਾਗਰ ਡੈਮ ਪ੍ਰਾਜੈਕਟ ਤੋਂ ਪਹਿਲੇ ਦਿਨ 2300 ਕਿਊਸਿਕ ਪਾਣੀ ਛੱਡਿਆ ਗਿਆ ਹੈ। ਰਣਜੀਤ ਸਾਗਰ ਡੈਮ ਪ੍ਰਾਜੈਕਟ ਵਿਚ 14 ਜਨਵਰੀ ਤੋਂ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸ਼ਾਹਪੁਰਕੰਡੀ ਡੈਮ ਦੇ ਪਾਣੀ ਦੇ ਹੇਠਲੇ ਵਾਲਵ ਨੂੰ ਬੀਤੇ ਦਿਨ ਬੰਦ ਕਰਨ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਸ਼ਾਹਪੁਰਕੰਡੀ ਡੈਮ ਦੀ ਝੀਲ ਵਿਚ ਪਾਣੀ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਾਹਪੁਰਕੰਡੀ ਡੈਮ ਰਣਜੀਤ ਸਾਗਰ ਡੈਮ ਤੋਂ 11 ਕਿਲੋਮੀਟਰ ਅਤੇ ਮਾਧੋਪੁਰ ਹਾਈਡਲ ਤੋਂ 8 ਕਿਲੋਮੀਟਰ ਅੱਪਸਟ੍ਰੀਮ 'ਤੇ ਬਣਾਇਆ ਗਿਆ। ਸਟੋਰੇਜ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਇੱਥੇ ਇਕ ਨਕਲੀ ਝੀਲ ਦਾ ਆਕਾਰ ਲੈ ਲਵੇਗੀ ਅਤੇ ਉਸ ਤੋਂ ਬਾਅਦ ਰਾਵੀ-ਤਵੀ ਨਹਿਰ ਰਾਹੀਂ ਖੇਤਾਂ ਨੂੰ ਪਾਣੀ ਪਹੁੰਚਾਇਆ ਜਾਵੇਗਾ। ਇਸ ਨਾਲ ਕਠੂਆ, ਹੀਰਾਨਗਰ ਅਤੇ ਸਾਂਬਾ ਦੀਆਂ ਬੰਜਰ ਹੋ ਰਹੀਆਂ ਜ਼ਮੀਨਾਂ 'ਚ ਪਾਣੀ ਦੀ ਮਾਤਰਾ ਵਧੇਗੀ ਅਤੇ ਖੇਤਾਂ ਵਿਚ ਹਰਿਆਲੀ ਵੀ ਆਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News