ਰੇਗਿਸਤਾਨ 'ਚ ਚਮਤਕਾਰੀ ਤਾਲਾਬ, 800 ਸਾਲਾਂ 'ਚ ਕਦੇ ਨਹੀਂ ਸੁੱਕਿਆ ਇਸ ਦਾ ਪਾਣੀ

Tuesday, Jun 20, 2023 - 01:03 PM (IST)

ਨਾਗੌਰ, (ਇੰਟ.)- ਰਾਜਸਥਾਨ ਦੇ ਪੱਛਮੀ ਹਿੱਸੇ ਵਿਚ ਸਭ ਤੋਂ ਘੱਟ ਬਾਰਿਸ਼ ਹੁੰਦੀ ਹੈ। ਪੁਰਾਣੇ ਸਮੇਂ ਵਿਚ ਤਾਲਾਬ, ਖੂਹ ਅਤੇ ਹੋਰ ਕਈ ਤਰ੍ਹਾਂ ਦੇ ਪਾਣੀ ਇਕੱਠਾ ਕਰਨ ਦੇ ਸਾਧਨ ਬਣਾਏ ਜਾਂਦੇ ਸਨ ਤਾਂ ਜੋ ਬਰਸਾਤੀ ਪਾਣੀ ਦੀ ਬਰਬਾਦੀ ਨਾ ਹੋਵੇ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅੱਜ ਅਸੀਂ ਅਜਿਹੇ ਹੀ ਇਕ ਤਾਲਾਬ ਬਾਰੇ ਦੱਸਣ ਜਾ ਰਹੇ ਹਾਂ, ਜੋ ਸ਼ੁੱਧ ਪਾਣੀ ਲਈ ਜਾਣਿਆ ਜਾਂਦਾ ਹੈ।

ਪਿੰਡ ਜੋਰਾਵਰਪੁਰਾ ਵਿਚ ਬਣਿਆ ਅਜਿਹਾ ਗਿਰਾਵੰਡੀ ਤਾਲਾਬ ਹੈ, ਜੋ ਅੱਜ ਤੱਕ ਕਦੇ ਨਹੀਂ ਸੁੱਕਿਆ। ਇਹ ਤਾਲਾਬ 800 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਇਸ ਨੂੰ ਖੀਂਵਸਰ ਦੇ ਠਾਕੁਰ ਨੇ ਬਣਵਾਇਆ ਸੀ। ਇਹ ਤਾਲਾਬ ਸ਼ੁੱਧ ਪਾਣੀ, ਲੰਬਾਈ, ਚੋੜਾਈ ਅਤੇ ਪੰਜ ਕਿਸਮ ਦੀਆਂ ਬੱਤਖਾਂ ਲਈ ਜਾਣਿਆ ਜਾਂਦਾ ਹੈ।

ਇਸ ਦੇ ਨਾਲ ਹੀ ਪਿੰਡ ਵਾਸੀ ਸੀਤਾਰਾਮ ਨੇ ਦੱਸਿਆ ਕਿ ਤਾਲਾਬ ਦੀ ਡੂੰਘਾਈ ਕਰੀਬ 40 ਫੁੱਟ ਹੈ। ਇਸ ਤਾਲਾਬ ਨੂੰ ਗਿਰਾਵੰਡੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਹ ਤਾਲਾਬ ਆਪਣੇ ਸ਼ੁੱਧ ਪਾਣੀ, ਲੰਬਾਈ ਅਤੇ ਚੌੜਾਈ ਲਈ ਜਾਣਿਆ ਜਾਂਦਾ ਹੈ ਪਰ ਇਸ ਤਾਲਾਬ ਦੀ ਸੁੰਦਰਤਾ ਵਧਾਉਣ ਲਈ ਇਸ ਵਿਚ ਪੰਜ ਕਿਸਮ ਦੀਆਂ ਬੱਤਖਾਂ ਦੇਖਣ ਨੂੰ ਮਿਲਦੀਆਂ ਹਨ।

ਬੱਤਖਾਂ ਦੀ ਗੱਲ ਕਰੀਏ ਤਾਂ ਤਾਲਾਬ ’ਚ ਕਾਲੀਆਂ, ਚਿੱਟੀਆਂ, ਪੀਲੀਆਂ (ਹਲਦੀ ਰੰਗ), ਗੁਗਲੀ (ਹਲਕਾ ਭੂਰਾ) ਅਤੇ ਪਾਲੀ ਬੱਤਖਾਂ ਪਾਈਆਂ ਜਾਂਦੀਆਂ ਹਨ। ਇਸ ਤਾਲਾਬ ਨੂੰ ਪਿੰਡ ਦਾ ਆਕਸੀਜਨ ਹੱਬ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਛੱਪੜ ਦੇ ਆਲੇ-ਦੁਆਲੇ ਹਜ਼ਾਰਾਂ ਰੁੱਖ ਲਗਾਏ ਗਏ ਹਨ, ਜੋ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਕੰਮ ਕਰਦੇ ਹਨ।


Rakesh

Content Editor

Related News