ਇਲਾਜ ਲਈ ਭਾਰਤ ਆਉਣ ਵਾਲੇ ਵਿਦੇਸ਼ੀ ਮਰੀਜ਼ਾਂ ਲਈ ਵੀਜ਼ਾ ਪ੍ਰਕਿਰਿਆ ਹੋਵੇਗੀ ਸਰਲ, ਜਾਣੋ ਕਿਵੇਂ
Friday, Jun 24, 2022 - 01:18 PM (IST)
ਨਵੀਂ ਦਿੱਲੀ- ਇਲਾਜ ਲਈ ਭਾਰਤ ਆਉਣ ਵਾਲੇ ਵਿਦੇਸ਼ੀ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਵੀਜ਼ਾ ਪ੍ਰਕਿਰਿਆ ਸਰਲ ਹੋਵੇਗੀ। ਕੇਂਦਰੀ ਸਿਹਤ ਮੰਤਰਾਲਾ ਦੀ ਕਈ ਮੰਤਰਾਲਿਆਂ ਨਾਲ ਮਿਲ ਕੇ ਬਣਾਈ ਯੋਜਨਾ ਦਾ ਟੀਚਾ 5 ਸਾਲ 'ਚ ਦੇਸ਼ 'ਚ ਮੈਡੀਕਲ ਟੂਰਿਜ਼ਮ ਨੂੰ 13 ਅਰਬ ਡਾਲਰ (ਇਕ ਲੱਖ ਕਰੋੜ ਰੁਪਏ) ਕਰਨਾ ਹੈ। ਕੇਂਦਰ ਨੇ ਪਹਿਲੇ ਫੇਜ਼ 'ਚ ਅੰਮ੍ਰਿਤਸਰ, ਦਿੱਲੀ, ਗੁਰੂਗ੍ਰਾਮ, ਅਹਿਮਦਾਬਾਦ, ਮੁੰਬਈ, ਪੁਣੇ, ਚੰਡੀਗੜ੍ਹ ਸਮੇਤ 17 ਸ਼ਹਿਰ ਸ਼ਾਮਲ ਹਨ। ਉਨ੍ਹਾਂ ਸ਼ਹਿਰਾਂ ਦੇ 37 ਨਿੱਜੀ ਹਸਪਤਾਲ ਚੁਣੇ ਗਏ ਹਨ, ਜਿੱਥੇ ਪਹਿਲਾਂ ਤੋਂ ਵਿਦੇਸ਼ੀ ਪਹੁੰਚ ਰਹੇ ਹਨ।
12 ਸੂਬਿਆਂ 'ਚ ਕੋਆਰਡੀਨੇਟ ਨਿਯੁਕਤ ਹੋਣਗੇ। ਵਿਦੇਸ਼ ਮੰਤਰਾਲਾ ਦੇ ਅਫ਼ਸਰ ਵੀਜ਼ਾ ਸੰਬੰਧੀ ਮਸਲਿਆਂ ਨੂੰ ਜਲਦ ਸੁਲਝਾਉਣਗੇ। ਦਿੱਲੀ, ਪੰਜਾਬ, ਗੁਜਰਾਤ, ਤਾਮਿਲਨਾਡੂ, ਕਰਨਾਟਕ, ਹਰਿਆਣਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਆਸਾਮ ਦੇ 37 ਹਸਪਤਾਲ ਚੁਣੇ ਗਏ ਹਨ। ਭਾਰਤ ਦੀ ਰਵਾਇਤੀ ਮੈਡੀਕਲ ਪ੍ਰਣਾਲੀ ਨੂੰ ਉਤਸ਼ਾਹ ਦੇਣ ਲਈ ਵਿਦੇਸ਼ੀ ਮਰੀਜ਼ਾਂ ਨੂੰ ਪਹਿਲਾ ਵਿਕਲਪ ਆਯੂਸ਼ ਪ੍ਰਣਾਲੀ ਨਾਲ ਇਲਾਜ ਦਾ ਦਿੱਤਾ ਜਾਵੇਗਾ। ਉੱਥੇ ਹੀ ਹਾਰਟ ਸਰਜਰੀ, ਆਰਗਨ (ਅੰਗ) ਟਰਾਂਸਪਲਾਂਟ, ਕੁੱਲ੍ਹਾ ਅਤੇ ਗੋਢੇ ਦਾ ਟਰਾਂਸਪਲਾਂਟ ਵਰਗੇ ਇਲਾਜ 'ਤੇ ਫੋਕਸ ਵਧਾਇਆ ਜਾਵੇਗਾ, ਕਿਉਂਕਿ ਹੁਣ ਇਨ੍ਹਾਂ ਸੇਵਾਵਾਂ ਲਈ ਜ਼ਿਆਦਾ ਵਿਦੇਸ਼ੀ ਮਰੀਜ਼ ਭਾਰਤ ਆ ਰਹੇ ਹਨ।