ਪਿੰਡ ''ਚ ਦਾਖਲ ਹੋਏ ਤੇਂਦੁਏ ਨੂੰ ਜੰਗਲਾਤ ਵਿਭਾਗ ਦੀ ਟੀਮ ਨੇ ਇੰਝ ਕੀਤਾ ਕਾਬੂ
Thursday, Jul 13, 2017 - 11:31 PM (IST)
ਰਾਮਪੁਰ— ਸ਼ਿਮਲਾ ਜ਼ਿਲੇ ਦੇ ਰਾਮਪੁਰ 'ਚ ਲੋਕਾਂ ਨੇ ਤੇਂਦੁਏ ਦੇ ਖੌਫ 'ਤੋਂ ਚੈਨ ਦਾ ਸਾਹ ਲਿਆ ਹੈ। ਇਥੇ ਕਮਲਾਓ ਪਿੰਡ 'ਚ ਜੰਗਲਾਤ ਵਿਭਾਗ ਨੇ ਪਿਛਲੇ ਕਈ ਦਿਨਾਂ 'ਤੋਂ ਪਾਲਤੂ ਪਸ਼ੂਆਂ ਨੂੰ ਨਿਸ਼ਾਨਾ ਬਣਾ ਰਹੇ ਤੇਂਦੁਏ ਨੂੰ ਫੜ ਲਿਆ। ਲੋਕਾਂ ਨੇ ਦੱਸਿਆ ਕਿ ਤੇਂਦੁਏ ਦੇ ਡਰ ਨਾਲ ਰਾਤ ਨੂੰ ਕੋਈ ਵੀ ਆਪਣੇ ਘਰ 'ਚੋਂ ਬਾਹਰ ਨਹੀਂ ਨਿਕਲਦਾ ਸੀ ਤੇ ਦਿਨ ਢਲਣ ਤੋਂ ਪਹਿਲਾਂ ਹੀ ਸਾਰੇ ਆਪਣੇ ਘਰਾਂ ਨੂੰ ਪਰਤ ਜਾਂਦੇ ਸਨ।
ਹਾਲਾਤ ਦੇਖਦੇ ਹੋਏ ਲੋਕਾਂ ਨੇ ਜੰਗਲਾਤ ਵਿਭਾਗ ਨੂੰ ਇਸ ਦੀ ਸ਼ਿਕਾਇਤ ਦਿੱਤੀ ਤੇ ਜਿਸ ਦੇ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਤੇਂਦੁਏ ਨੂੰ ਫੜਨ ਲਈ ਪਿੰਜਰਾ ਲਗਾਇਆ। ਬੁੱਧਵਾਰ ਨੂੰ ਇਕ ਕੁੱਤੇ ਨੂੰ ਪਿੰਜਰੇ ਨਾਲ ਬੰਨ੍ਹ ਦਿੱਤਾ ਤੇ ਕੁਝ ਦੇਰ ਇੰਤਜ਼ਾਰ ਕੀਤਾ। 15 ਮਿੰਟਾਂ ਬਾਅਦ ਤੇਂਦੁਆ ਸ਼ਿਕਾਰ ਨੂੰ ਦੇਖ ਪਿੰਜਰੇ ਆ ਗਿਆ ਤੇ ਫਸ ਗਿਆ। ਰਿਹਾਇਸ਼ੀ ਇਲਾਕੇ 'ਚ ਇਸ ਤੇਂਦੁਏ ਦਾ ਬਹੁਤ ਡਰ ਸੀ। ਜਿਵੇਂ ਹੀ ਤੇਂਦੁਆ ਪਿੰਜਰੇ 'ਚ ਕੈਦ ਹੋਇਆ, ਪਿੰਡ ਦੇ ਲੋਕਾਂ ਦੀ ਭੀੜ ਉਸ ਨੂੰ ਦੇਖਣ ਲਈ ਉਥੇ ਜਮ੍ਹਾ ਹੋ ਗਈ।
