ਹੈਦਰਾਬਾਦ ਪੀੜਤਾ ਦੇ ਪਿਤਾ ਬੋਲੇ, ਕਾਨੂੰਨ ਬਣੇ ਪਰ ਲਾਗੂ ਨਹੀਂ ਹੋਏ

12/03/2019 9:57:18 PM

ਨਵੀਂ ਦਿੱਲੀ (ਏਜੰਸੀ)- ਹੈਦਰਾਬਾਦ ਵਿਚ ਵੈਟੇਨਰੀ ਡਾਕਟਰ ਨੂੰ ਜਬਰ ਜਨਾਹ ਤੋਂ ਬਾਅਦ ਦਰਦਨਾਕ ਤਰੀਕੇ ਨਾਲ ਕਤਲ ਕਰਨ ਦੇ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ। ਪੂਰੇ ਦੇਸ਼ ਵਿਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਉਠ ਰਹੀ ਹੈ ਪਰ ਸਾਡੇ ਦੇਸ਼ ਵਿਚ ਦੋਸ਼ੀਆਂ ਨੂੰ ਮਿਲਣ ਵਾਲੀ ਸਜ਼ਾ ਵਿਚ ਹੋਣ ਵਾਲੀ ਦੇਰੀ ਨਾਲ ਡਾਕਟਰ ਦੇ ਪਿਤਾ ਵੀ ਦੁਖੀ ਹਨ। ਪੀੜਤਾ ਦੇ ਪਿਤਾ ਨੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਬਣੇ ਹਨ, ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਨਿਰਭਿਆ ਮਾਮਲੇ ਨੂੰ ਦੇਖੋ।

ਇਸ ਮਾਮਲੇ ਦੇ ਦੋਸ਼ੀਆਂ ਨੂੰ ਹੁਣ ਤੱਕ ਫਾਂਸੀ ਦੇ ਦੇਣੀ ਚਾਹੀਦੀ ਸੀ। ਉਥੇ ਹੀ ਦੂਜੇ ਪਾਸੇ  ਕੋਰਟ ਮਾਮਲੇ ਵਿਚ ਚਾਰ ਦੋਸ਼ੀਆਂ ਦੀ 10 ਦਿਨ ਦੀ ਪੁਲਸ ਹਿਰਾਸਤ ਲਈ ਪੁਲਸ ਵਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਕਲ ਸੁਣਵਾਈ ਕਰੇਗਾ। ਹੈਦਰਾਬਾਦ ਮਾਮਲੇ ਵਿਚ ਪੁਲਸ ਨੇ ਮੰਗਲਵਾਰ ਨੂੰ ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆ ਸਾਈਟਾਂ ਨੂੰ ਨੋਟਿਸ ਜਾਰੀ ਕੀਤਾ। ਪੁਲਸ ਨੇ ਪੀੜੀਤਾ ਦੀ ਪਛਾਣ ਉਜਾਗਰ ਕਰਨ ਅਤੇ ਦੋਸ਼ੀਆਂ ਦੀ ਛਵੀ ਨੂੰ ਹਵਾ ਦੇਣ ਲਈ ਕੁਝ ਚੈਨਲ ਅਤੇ ਸਾਈਟਾਂ ਨੂੰ ਨੋਟਿਸ ਜਾਰੀ ਕਰਕੇ ਇਸ 'ਤੇ ਰੋਕ ਲਗਾਉਣ ਲਈ ਕਿਹਾ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੀ ਸਾਈਬਰਾਬਾਦ ਪੁਲਸ ਨੇ ਕਿਹਾ ਕਿ ਕੁਝ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਜਾਂਚ ਨਾਲ ਸਬੰਧਿਤ ਦਸਤਾਵੇਜ਼ਾਂ ਦਾ ਵੀ ਪ੍ਰਸਾਰਣ ਅਤੇ ਪ੍ਰਕਾਸ਼ਨ ਕੀਤਾ ਗਿਆ। ਕੁਝ ਨਿਊਜ਼ ਚੈਨਲਾਂ ਨੇ ਇਹ ਦਸਤਾਵੇਜ਼ ਦਿਖਾਏ, ਜਿਸ ਨਾਲ ਜਾਂਚ ਵਿਚ ਅੜਿੱਕਾ ਪੈਦਾ ਹੋਇਆ। ਇਸ ਲਈ ਪੁਲਸ ਨੇ ਅਪਰਾਧਕ ਪ੍ਰਕਿਰਿਆ ਜ਼ਾਫਤਾ (ਸੀ.ਆਰ.ਪੀ.ਸੀ.) ਦੀ ਧਾਰਾ 149 ਤਹਿਤ ਨੋਟਿਸ ਜਾਰੀ ਕੀਤਾ ਹੈ ਕਿ ਉਹ ਅਜਿਹੀ ਸਮੱਗਰੀ ਦਾ ਪ੍ਰਸਾਰਣ ਬੰਦ ਕੀਤਾ ਜਾਵੇ।


Sunny Mehra

Content Editor

Related News