ਅਮਰੀਕਾ ਨੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਮਾਰੀ ਲਤ, ਭਾਰਤ ਨੇ ਦਿੱਤਾ ਇਹ ਵੱਡਾ ਬਿਆਨ
Wednesday, May 09, 2018 - 09:44 PM (IST)
ਨਵੀਂ ਦਿੱਲੀ — ਈਰਾਨ ਪ੍ਰਮਾਣੂ ਸਮਝੌਤਾ 'ਤੇ ਡੋਨਾਲਡ ਟਰੰਪ ਦੇ ਫੈਸਲੇ ਤੋਂ ਬਾਅਦ ਭਾਰਤ ਨੇ ਹਮੇਸ਼ਾ ਵਾਂਗ ਮੈਂਬਰਸ਼ਿਪ ਦਾ ਰਾਹ ਅਪਣਾਉਂਦੇ ਹੋਏ 'ਡਾਇਲਾਗ ਅਤੇ ਡਿਪਲੋਮੇਸੀ' ਦੇ ਜ਼ਰੀਏ ਇਸ ਮੁੱਦੇ ਦਾ ਹੱਲ ਕੱਢਣ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਤੋਂ ਬਾਅਦ ਭਾਰਤ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਈਰਾਨ ਪ੍ਰਮਾਣੂ ਸਮਝੌਤਾ 'ਤੇ ਉਨ੍ਹਾਂ ਦੇ ਦੇਸ਼ ਦੇ ਨਿਊਕਲੀਅਰ ਐਨਰਜੀ ਦੇ ਸ਼ਾਂਤੀਪੂਰਵਕ ਉਪਯੋਗਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਭਾਰਤ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਜੁਆਇੰਟ ਕਾਮਪ੍ਰਿਹੈਂਸਿਵ ਪਲਾਨ ਆਫ ਐਕਸ਼ਨ (JCPOA) ਦਾ ਸਨਮਾਨ ਕਰਦੇ ਹੋਏ ਰਚਨਾਤਮਕ ਢੰਗ ਨਾਲ ਇਸ ਮੁੱਦੇ ਦਾ ਹੱਲ ਕੱਢਣਾ ਚਾਹੀਦਾ ਹੈ।
ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ, 'ਭਾਰਤ ਹਮੇਸ਼ਾ ਇਸ ਗੱਲ 'ਤੇ ਕਾਇਮ ਰਿਹਾ ਹੈ ਕਿ ਈਰਾਨ ਨਿਊਕਲੀਅਰ ਮੁੱਦੇ ਨੂੰ 'ਡਾਇਲਾਗ ਅਤੇ ਡਿਪਲੋਮੇਸੀ' ਦੇ ਜ਼ਰੀਏ ਅਤੇ ਈਰਾਨ ਦੇ ਨਿਊਕਲੀਅਰ ਐਨਰਜੀ ਦੇ ਸ਼ਾਂਤੀਪੂਰਵਕ ਉਪਯੋਗਾਂ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ ਸ਼ਾਂਤੀਪੂਰਣ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।' ਈਰਾਨ ਨਿਊਕਲੀਅਰ ਡੀਲ 'ਤੇ ਯੂਨਾਈਟੇਡ ਨੈਸ਼ਨਲ ਸਕਿਊਰਿਟੀ ਕਾਊਂਸਿਲ ਦੇ ਮੈਂਬਰ ਅਤੇ ਈ. ਯੂ. ਨੇ 2015 'ਚ ਸਹਿਮਤੀ ਜਤਾਈ ਸੀ। ਜਿਸ ਦੇ ਤਹਿਤ, ਈਰਾਨ 'ਤੇ ਲੱਗੀਆਂ ਪਾਬੰਦੀਆਂ ਨੂੰ ਘੱਟ ਕਰ ਉਨ੍ਹਾਂ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਘੱਟ ਕਰਨਾ ਸੀ। ਉਥੇ ਇੰਟਰਨੈਸ਼ਨਲ ਅਟਾਮਿਕ ਐਨਰਜੀ ਏਜੰਸੀ (IAEA) ਵੀ ਇਸ ਡੀਲ 'ਤੇ ਲਗਾਤਾਰ ਨਜ਼ਰ ਰੱਖ ਰਹੀ ਸੀ। IAEA ਨੇ ਮੰਨਿਆ ਸੀ ਕਿ ਈਰਾਨ ਫਿਲਹਾਲ ਸ਼ਾਂਤੀ ਨਾਲ ਡੀਲ ਨੂੰ ਨਿਭਾਅ ਰਿਹਾ ਹੈ।
ਹਾਲਾਂਕਿ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇਹ ਕਹਿੰਦੇ ਹੋਏ ਫੈਸਲਾ ਲੈ ਲਿਆ ਕਿ ਇਸ ਡੀਲ ਨਾਲ ਅੱਤਵਾਦੀਆਂ ਦੀ ਵਿੱਤ ਮਦਦ ਕੀਤੀ ਜਾ ਰਹੀ ਹੈ। ਟਰੰਪ ਮੁਤਾਬਕ ਇਹ ਡੀਲ ਬਿਲਕੁਲ ਵੀ ਜਾਇਜ਼ ਨਹੀਂ ਹੈ ਅਤੇ ਉਹ ਈਰਾਨ 'ਤੇ ਫਿਰ ਤੋਂ ਪਾਬੰਦੀਆਂ ਲਾਉਣਗੇ। ਟਰੰਪ ਦੇ ਇਸ ਫੈਸਲੇ ਤੋਂ ਬਾਅਦ ਈ. ਯੂ. ਅਤੇ ਦੁਨੀਆ ਭਰ ਦੇ ਕਈ ਦੇਸ਼ਾਂ ਨੇ ਇਸ 'ਤੇ ਅਸਹਿਮਤੀ ਜਤਾਈ ਹੈ।
