ਦੇਸ਼ ''ਚ ਕੋਰੋਨਾ ਮਾਮਲਿਆਂ ''ਚ ਗਿਰਾਵਟ ਜਾਰੀ, ਵਾਇਰਸ ਨੂੰ ਮਾਤ ਦੇਣ ਵਾਲਿਆਂ ਦਾ ਅੰਕੜਾ 4.24 ਕਰੋੜ ਦੇ ਪਾਰ

03/19/2022 4:02:30 PM

ਨਵੀਂ ਦਿੱਲੀ (ਵਾਰਤਾ)- ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲਿਆਂ 'ਚ ਲਗਾਤਾਰ ਕਮੀ ਆ ਰਹੀ ਹੈ। ਇਸ ਦੌਰਾਨ ਪਿਛਲੇ 24 ਘੰਟੇ 3383 ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਬਾਅਦ ਠੀਕ ਹੋਣ ਤੋਂ ਬਾਅਦ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ 4.24 ਕਰੋੜ ਦੇ ਪਾਰ ਪਹੁੰਚ ਗਈ ਅਤੇ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 27802 ਰਹਿ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ਨੀਵਾਰ ਨੂੰ ਇੱਥੇ ਸਵੇਰੇ 7 ਵਜੇ ਤੱਕ 181 ਕਰੋੜ ਚਾਰ ਲੱਖ 96 ਹਜ਼ਾਰ 924 ਕੋਵਿਡ ਟੀਕੇ ਲਾਏ ਜਾ ਚੁਕੇ ਹਨ। ਮੰਤਰਾਲੇ ਨੇ ਦੱਸਿਆ ਕਿ ਬੀਤੇ 24 ਘੰਟਿਆਂ 'ਚ ਕੋਵਿਡ ਦੇ ਦੋ ਹਜ਼ਾਰ 75 ਨਵੇਂ ਮਰੀਜ਼ ਸਾਹਮਣੇ ਆਉਣੇ ਹਨ। 

ਇਹ ਵੀ ਪੜ੍ਹੋ : ਵੰਡ ਦੌਰਾਨ ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਦੇਣਾ ਇਕ ਗਲਤੀ ਸੀ : ਅਮਿਤ ਸ਼ਾਹ

ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਰੋਗੀਆਂ ਦੀ ਗਿਣਤੀ 27 ਹਜ਼ਾਰ 802 ਰਹਿ ਗਈ ਹੈ। ਇਹ ਪ੍ਰਭਾਵਿਤ ਮਾਮਲਿਆਂ ਦਾ 0.06 ਪ੍ਰਤੀਸ਼ਤ ਹੈ। ਰੋਜ਼ਾਨਾ ਸੰਕਰਮਣ ਦਰ 0.56 ਫੀਸਦੀ ਹੋ ਗਈ ਹੈ। ਮੰਤਰਾਲਾ ਨੇ ਕਿ ਇਸੇ ਮਿਆਦ ਵਿਚ ਤਿੰਨ ਹਜ਼ਾਰ 383 ਲੋਕ ਕੋਵਿਡ ਤੋਂ ਮੁਕਤ ਹਨ। ਹੁਣ ਤੱਕ ਕੁੱਲ ਚਾਰ ਕਰੋੜ 24 ਲੱਖ 61 ਹਜ਼ਾਰ 926 ਕੋਵਿਡ ਤੋਂ ਠੀਕ ਹੋ ਚੁਕੇ ਹਨ। ਸਿਹਤਮੰਦ ਦੀ ਦਰ 98.73 ਫੀਸਦੀ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਤਿੰਨ ਲੱਖ 70 ਹਜ਼ਾਰ 514 ਕੋਵਿਡ ਟੈਸਟ ਕੀਤੇ ਗਏ, ਇਸ ਦੇ ਨਾਲ ਹੀ ਹੁਣ ਤੱਕ ਕੁੱਲ 78 ਕਰੋੜ 22 ਲੱਖ 28 ਹਜ਼ਾਰ 685 ਕੋਵਿਡ ਟੈਸਟ ਕੀਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਤੋਂ 71 ਮਰੀਜਾਂ ਦੀ ਮੌਤ ਹੋਈ ਹੈ ਅਤੇ ਮੌਤ ਦਰ 1.20 ਫੀਸਦੀ 'ਤੇ ਬਰਕਰਾਰ ਹੁੰਦੀ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News