ਚੋਰ ਨੇ ਪਾਵ ਭਾਜੀ ਲਈ ਵੇਚ ਦਿੱਤਾ ਆਈਫੋਨ, ਕਦੇ ਸੁਣਿਆ ਨਹੀਂ ਹੋਣਾ ਅਜਿਹਾ ਦਿਲਚਸਪ ਕਿੱਸਾ
Saturday, Mar 16, 2024 - 05:25 AM (IST)
ਮੁੰਬਈ (ਬਿਊਰੋ)– ਜੇਕਰ ਤੁਸੀਂ ਗੋਆ ਵਰਗੀ ਜਗ੍ਹਾ ’ਤੇ ਛੁੱਟੀਆਂ ਮਨਾਉਣ ਗਏ ਹੋ ਤੇ ਤੁਹਾਡਾ ਸਭ ਤੋਂ ਕੀਮਤੀ ਸਮਾਨ ਚੋਰੀ ਹੋ ਗਿਆ ਹੈ ਤਾਂ ਤੁਹਾਡੇ ਲਈ ਨਿਰਾਸ਼ ਤੇ ਉਦਾਸ ਹੋਣਾ ਸੁਭਾਵਿਕ ਹੈ। ਅਜਿਹਾ ਹੀ ਕੁਝ ਦਿੱਲੀ ਤੋਂ ਗੋਆ ਗਏ ਵਿਅਕਤੀ ਨਾਲ ਹੋਇਆ ਪਰ ਉਸ ਦੀ ਕਹਾਣੀ ਨੇ ਇਕ ਮਜ਼ਾਕੀਆ ਮੋੜ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਹਜ਼ਾਰਾਂ ਰੁਪਏ ਦੇ ਆਈਫੋਨ ਦਾ ਸੌਦਾ ਇਕ ਅਜਿਹੀ ਚੀਜ਼ ਲਈ ਕੀਤਾ ਗਿਆ, ਜੋ ਸੜਕ ਕਿਨਾਰੇ ਲੱਗੇ ਸਟਾਲ ’ਤੇ 100-150 ਰੁਪਏ ’ਚ ਵਿਕਦਾ ਹੈ। ਅਸੀਂ ਪਾਵ ਭਾਜੀ ਦੀ ਗੱਲ ਕਰ ਰਹੇ ਹਾਂ।
ਪਾਵ ਭਾਜੀ ਦੇ ਬਦਲੇ ਮਹਿੰਗਾ ਆਈਫੋਨ ਦਿੱਤਾ
ਸੋਸ਼ਲ ਮੀਡੀਆ ’ਤੇ ਆਪਣਾ ਅਨੁਭਵ ਸਾਂਝਾ ਕਰਦਿਆਂ KartikeyaRai11 ਨਾਮ ਦੇ ਇਕ ਯੂਜ਼ਰ ਨੇ ਦੱਸਿਆ ਕਿ ਕਿਵੇਂ ਗੋਆ ਦੀ ਯਾਤਰਾ ਉਸ ਲਈ ਹੈਰਾਨ ਕਰਨ ਵਾਲੀ ਸਥਿਤੀ ’ਚ ਬਦਲ ਗਈ। ਉਸ ਨੇ ਦੱਸਿਆ ਕਿ ਗੋਆ ’ਚ ਇਕ ਸ਼ਰਾਬੀ ਵਿਅਕਤੀ ਨੇ ਉਸ ਦਾ ਫ਼ੋਨ ਚੋਰੀ ਕਰ ਲਿਆ। ਫਿਰ ਉਸ ਆਦਮੀ ਨੂੰ ਬਹੁਤ ਭੁੱਖ ਲੱਗੀ ਤੇ ਪਾਵ ਭਾਜੀ ਖਾਣ ਲਈ ਇਕ ਛੋਟੀ ਜਿਹੀ ਦੁਕਾਨ ’ਤੇ ਗਿਆ ਪਰ ਉਸ ਕੋਲ ਪੈਸੇ ਨਹੀਂ ਸਨ, ਇਸ ਲਈ ਉਸ ਨੇ ਆਪਣਾ ਆਈਫੋਨ ਕੱਢ ਕੇ ਪਾਵ ਭਾਜੀ ਦੇ ਬਦਲੇ ’ਚ ਦੇ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਘਰ ਨੂੰ ਲੱਗੀ ਭਿਆਨਕ ਅੱਗ ’ਚ ਭਾਰਤੀ ਮੂਲ ਦੇ ਜੋੜੇ ਤੇ ਧੀ ਦੀ ਦਰਦਨਾਕ ਮੌਤ
ਇਸ ਕਹਾਣੀ ’ਚ ਇਕ ਹੋਰ ਦਿਲਚਸਪ ਮੋੜ ਉਦੋਂ ਆਉਂਦਾ ਹੈ, ਜਦੋਂ ਫੂਡ ਸਟਾਲ ਮਾਲਕ ਆਈਫੋਨ ਨੂੰ ਚਾਰਜ ਕਰਦਾ ਹੈ ਤੇ ਫੋਨ ਮਾਲਕ ਦੀ ਕਾਲ ਦਾ ਜਵਾਬ ਦਿੰਦਾ ਹੈ। ਆਖਰਕਾਰ ਫੋਨ ਇਸ ਦੇ ਸਹੀ ਮਾਲਕ ਤੱਕ ਪਹੁੰਚ ਗਿਆ ਤੇ 60 ਕਿਲੋਮੀਟਰ ਦੂਰ ਉਸ ਥਾਂ ਤੋਂ ਬਰਾਮਦ ਕੀਤਾ ਗਿਆ, ਜਿਥੇ ਇਹ ਚੋਰੀ ਹੋਇਆ ਸੀ।
ਇਸ ਪੋਸਟ ਨੂੰ ਦੇਖ ਕੇ ਸੋਸ਼ਲ ਮੀਡੀਆ ’ਤੇ ਲੋਕ ਹੱਸਣ ਲਈ ਮਜਬੂਰ ਹੋ ਰਹੇ ਹਨ ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਹੁਣ ਇਹ ਕਹਾਣੀ ਆਪਣੇ ਪੋਤੇ-ਪੋਤੀਆਂ ਨੂੰ ਸੁਣਾਓ।’’ ਇਕ ਹੋਰ ਨੇ ਲਿਖਿਆ, ‘‘ਸ਼ਾਇਦ ਪਾਵ ਭਾਜੀ ਉਨੀ ਸਵਾਦ ਹੋਵੇਗੀ।’’ ਤੀਜੇ ਯੂਜ਼ਰ ਨੇ ਲਿਖਿਆ, ‘‘ਮੈਂ ਹੱਸਦਾ ਹੋਇਆ ਪਾਗਲ ਹੋ ਰਿਹਾ ਹਾਂ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।