ਅੱਤਵਾਦੀਆਂ ਨੇ ਮਾਰੀ ਪੁਲਸ ਕਰਮਚਾਰੀ ਨੂੰ ਗੋਲੀ, ਹਸਪਤਾਲ ''ਚ ਭਰਤੀ
Sunday, Jun 11, 2017 - 05:23 PM (IST)

ਸ਼੍ਰੀਨਗਰ— ਪਿਛਲੇ ਹਫਤੇ ਤੋਂ ਲਗਾਤਾਰ ਹੋ ਰਹੀ ਘੁਸਪੈਠ ਦੀ ਕੋਸ਼ਿਸ਼ਾਂ ਨੂੰ ਭਾਰਤੀ ਸੈਨਾ ਨੇ ਨਾਕਾਮ ਕੀਤਾ ਹੈ, ਜਿਸ ਨੂੰ ਦੇਖ ਅੱਤਵਾਦੀ ਬੌਖਲਾ ਗਏ ਹਨ। ਅੱਤਵਾਦੀਆਂ ਨੇ ਸ਼ੌਪੀਆਂ ਦੇ ਇਮਾਮ ਸਾਹਿਬ 'ਚ ਐਸ.ਓ.ਜੀ ਸ਼ਿਵਿਰ ਦੇ ਬਾਹਰ ਇਕ ਪੁਲਸ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ ਹੈ। ਸ਼ੱਕੀ ਹਾਲਤ 'ਚ ਖੁਸ਼ੀਰਦ ਅਹਿਮ ਨਾਮਕ ਇਸ ਪੁਲਸ ਕਰਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਆਤੰਕੀ ਹੁਣ ਸੁਰੱਖਿਆ ਫੌਜਾਂ ਨਾਲ-ਨਾਲ ਪੁਲਸ ਕਰਮਚਾਰੀਆਂ ਨੂੰ ਵੀ ਟਾਰਗੇਟ ਬਣਾਉਣ 'ਚ ਲੱਗ ਗਏ ਹਨ। ਅਜਿਹੇ 'ਚ ਸੈਨਾ ਦੇ ਨਾਲ ਹੁਣ ਪੁਲਸ ਦੀ ਵੀ ਜ਼ਿੰਮੇਦਾਰੀਆਂ ਵਧ ਗਈਆਂ ਹਨ।
J&K: Terrorists fired upon policeman identified as Khurshid Ahmad, outside SOG camp at Shopian's Imam Sahib; admitted to hospital. pic.twitter.com/94upXkRdEw
— ANI (@ANI_news) June 11, 2017