ਤੇਲੰਗਾਨਾ ਦੇ ਮੁੱਖ ਮੰਤਰੀ ਨੇ ਫੈੱਡਰਲ ਫਰੰਟ ਬਣਾਉਣ ਦਾ ਇਰਾਦਾ ਛੱਡਿਆ

Saturday, Jun 23, 2018 - 10:46 AM (IST)

ਤੇਲੰਗਾਨਾ— ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਅਤੇ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵਲੋਂ ਚਾਰ ਹੋਰਨਾਂ ਗੈਰ ਰਾਜਗ ਮੁੱਖ ਮੰਤਰੀਆਂ ਨਾਲ ਜੁੜਨ ਤੋਂ ਸਤਿਕਾਰ ਸਹਿਤ ਨਾਂਹ ਕਰਨ ਪਿੱਛੋਂ ਵਿਰੋਧੀ ਏਕਤਾ ਵਿਚ ਤ੍ਰੇੜਾਂ ਸਪੱਸ਼ਟ ਰੂਪ ਵਿਚ ਨਜ਼ਰ ਆਈਆਂ | ਵਿਰੋਧੀ ਏਕਤਾ ਦੇ ਸਰਪ੍ਰਸਤਾਂ ਨੂੰ ਉਸ ਸਮੇਂ ਭਾਰੀ ਹੈਰਾਨੀ ਹੋਈ ਜਦੋਂ ਚੰਦਰਸ਼ੇਖਰ ਰਾਓ ਨੇ ਉਕਤ ਚਾਰ ਮੁੱਖ ਮੰਤਰੀਆਂ ਦਾ ਸਾਥ ਦੇਣ ਤੋਂ ਨਿਮਰਤਾ ਸਹਿਤ ਨਾਂਹ ਕਰ ਦਿੱਤੀ | ਹਾਲਾਂਕਿ ਚੰਦਰਸ਼ੇਖਰ ਰਾਓ ਨੇ ਹੀ ਸਭ ਤੋਂ ਪਹਿਲਾਂ ਗੈਰ-ਭਾਜਪਾ, ਗੈਰ-ਕਾਂਗਰਸ ਫਰੰਟ ਬਣਾਉਣ ਦਾ ਸੁਝਾਅ ਦਿੱਤਾ ਸੀ | ਇਸ ਮੰਤਵ ਲਈ ਵੱਖ-ਵੱਖ ਖੇਤਰੀ ਪਾਰਟੀਆਂ ਨਾਲ ਤਾਲਮੇਲ ਦੀ ਗੱਲ ਵੀ ਉਨ੍ਹਾਂ ਕਹੀ ਸੀ | 
ਚੰਦਰਸ਼ੇਖਰ ਰਾਓ ਨੇ ਤਾਂ ਚਾਰ ਗੈਰ-ਰਾਜਗ ਸੂਬਿਆਂ ਦੇ ਮੁੱਖ ਮੰਤਰੀਆਂ ਐੱਨ. ਚੰਦਰਬਾਬੂ ਨਾਇਡੂ (ਆਂਧਰਾ ਪ੍ਰਦੇਸ਼), ਐੱਚ. ਡੀ. ਕੁਮਾਰਸਵਾਮੀ (ਕਰਨਾਟਕ),  ਪੀ. ਵਿਜਯਨ (ਕੇਰਲ) ਅਤੇ ਮਮਤਾ ਬੈਨਰਜੀ (ਪੱਛਮੀ ਬੰਗਾਲ) ਨਾਲ ਇਕਮੁੱਠਤਾ ਵਿਖਾਉਣ ਤੋਂ ਸਪੱਸ਼ਟ ਨਾਂਹ ਕਰ ਦਿੱਤੀ | ਉਕਤ ਚਾਰ ਮੁੱਖ ਮੰਤਰੀਆਂ ਨੇ ਆਪਣੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਕਈ ਗੰਭੀਰ ਮੁੱਦੇ ਉਠਾਏ | ਨਵੀਨ ਪਟਨਾਇਕ ਜੋ ਬੀਜੂ ਜਨਤਾ ਦਲ ਦੇ ਆਗੂ ਵੀ ਹਨ, ਨੇ ਕਾਂਗਰਸ ਅਤੇ ਭਾਜਪਾ ਦੋਹਾਂ ਨਾਲੋਂ ਬਰਾਬਰ ਦੀ ਦੂਰੀ ਰੱਖੀ ਹੋਈ ਹੈ | 


Related News