Indigo ਫਲਾਈਟ 'ਚ ਹੋਈ ਘਟਨਾ ਨੂੰ ਲੈ ਕੇ ਰੂਸੀ ਮਾਡਲ ਦਾ ਬਿਆਨ ਆਇਆ ਸਾਹਮਣੇ, ਜਾਰੀ ਕੀਤੀ Video

01/16/2024 12:06:39 PM

ਨਵੀਂ ਦਿੱਲੀ - ਇੰਡੀਗੋ ਏਅਰਲਾਈਨਜ਼ ਦੀ ਦਿੱਲੀ-ਗੋਆ ਉਡਾਣ 'ਚ ਦੇਰੀ ਹੋਣ ਕਾਰਨ ਐਤਵਾਰ ਨੂੰ ਇਕ ਯਾਤਰੀ ਨੇ ਪਾਇਲਟ 'ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਗੁੱਸੇ 'ਚ ਆਏ ਯਾਤਰੀ ਪਾਇਲਟ ਵੱਲ ਭੱਜਦੇ ਹੋਏ ਉਸ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਿਹਾ ਹੈ। ਵੀਡੀਓ 'ਚ ਇਕ ਏਅਰ ਹੋਸਟੈੱਸ ਨਜ਼ਰ ਆ ਰਹੀ ਹੈ, ਜੋ ਯਾਤਰੀ ਨੂੰ ਪਾਇਲਟ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਯਾਤਰੀ ਨੂੰ ਪਾਇਲਟ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, 'ਜੇਕਰ ਤੁਸੀਂ ਨਹੀਂ ਚਲਾਉਣਾ ਤਾਂ ਨਾ ਚਲਾਓ, ਮੈਨੂੰ ਦੱਸੋ, ਅਸੀਂ ਉਤਰ ਜਾਂਦੇ ਹਾਂ'। ਵੀਡੀਓ ਦੇ ਅਖ਼ੀਰ 'ਚ ਨੀਲੀ ਡਰੈੱਸ ਪਾਏ ਇਕ ਵਿਅਕਤੀ ਨੂੰ ਹਮਲਾ ਕਰਨ ਵਾਲੇ ਯਾਤਰੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

 

 
 
 
 
 
 
 
 
 
 
 
 
 
 
 
 

A post shared by Evgenia Belskaia (@evgeniabelskaia)

ਇਹ ਵੀ ਪੜ੍ਹੋ :   5G ਯੂਜ਼ਰਜ਼ ਨੂੰ Airtel ਅਤੇ Jio ਦਾ ਵੱਡਾ ਝਟਕਾ, ਇਸ ਮਹੀਨੇ ਤੋਂ ਨਹੀਂ ਮਿਲੇਗਾ ਅਣਲਿਮਟਿਡ ਡਾਟਾ!

ਰੂਸੀ-ਭਾਰਤੀ ਮਾਡਲ ਇਵਗੇਨੀਆ ਬੇਲਸਕਿਆ ਨੇ ਇਸ ਘਟਨਾ ਬਾਰੇ ਵੀਡੀਓ ਜਾਰੀ ਕਰਦਿਆਂ ਕਿਹਾ, 'ਮੈਂ ਅਤੇ ਮੇਰੀ ਟੀਮ ਦਿੱਲੀ ਤੋਂ ਗੋਆ ਦੀ ਫਲਾਈਟ ਫੜਨ ਲਈ ਆਈਜੀਆਈ ਏਅਰਪੋਰਟ 'ਤੇ ਪਹੁੰਚੇ, ਜੋ ਸਵੇਰੇ 7:40 ਵਜੇ ਸੀ। ਕਦੇ ਇੰਡੀਗੋ ਕਹਿੰਦੀ ਹੈ ਕਿ ਫਲਾਈਟ 1 ਘੰਟਾ ਦੇਰੀ ਨਾਲ ਟੇਕ ਆਫ ਕਰੇਗੀ, ਕਦੇ ਕਹਿੰਦੀ ਹੈ ਕਿ 2 ਘੰਟੇ ਬਾਅਦ ਉਡਾਣ ਭਰੇਗੀ। ਇਸ ਲਈ ਇੰਤਜ਼ਾਰ ਕਰਦੇ-ਕਰਦੇ ਸਾਰੇ ਯਾਤਰੀ 10 ਘੰਟੇ ਤੱਕ ਬੈਠੇ ਰਹੇ।

ਇਹ ਵੀ ਪੜ੍ਹੋ :    31 ਜਨਵਰੀ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਬਲੈਕਲਿਸਟ ਹੋ ਜਾਵੇਗਾ ਤੁਹਾਡਾ FASTags, ਜਾਣੋ ਜ਼ਰੂਰੀ ਨਿਯਮ

ਇਵਗੇਨੀਆ ਬੇਲਸਕਿਆ ਨੇ ਅੱਗੇ ਕਿਹਾ, 'ਫਿਰ ਇੰਡੀਗੋ ਦੁਆਰਾ ਕਿਹਾ ਗਿਆ ਸੀ ਕਿ ਯਾਤਰੀ ਹੁਣ ਜਹਾਜ਼ 'ਚ ਸਵਾਰ ਹੋ ਸਕਦੇ ਹਨ। ਸਾਰੇ ਯਾਤਰੀ ਜਹਾਜ਼ 'ਚ ਸਵਾਰ ਹੋ ਗਏ ਪਰ ਇਸ ਤੋਂ ਬਾਅਦ ਵੀ ਫਲਾਈਟ ਦੋ ਘੰਟੇ ਤੱਕ ਰੁਕੀ ਰਹੀ। ਇਸ ਕਾਰਨ ਲੋਕ ਬਹੁਤ ਥੱਕ ਅਤੇ ਪਰੇਸ਼ਾਨ ਹੋ ਗਏ ਸਨ। ਉਹ ਚਾਲਕ ਦਲ ਤੋਂ ਲਗਾਤਾਰ ਸਵਾਲ ਪੁੱਛ ਰਹੇ ਸਨ ਕਿ ਇਸ ਵਿੱਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਅਤੇ ਫਲਾਈਟ ਕਦੋਂ ਉਡਾਣ ਭਰੇਗੀ। ਫਿਰ ਪਾਇਲਟ ਨੇ ਆ ਕੇ ਯਾਤਰੀਆਂ ਨੂੰ ਕਿਹਾ ਕਿ ਤੁਸੀਂ ਲੋਕ ਬਹੁਤ ਸਾਰੇ ਸਵਾਲ ਪੁੱਛ ਰਹੇ ਹੋ। ਤੁਹਾਡੇ ਕਾਰਨ ਸਾਡੀ ਵਾਰੀ ਖੁੰਝ ਗਈ, ਫਲਾਈਟ ਹੋਰ ਲੇਟ ਹੋ ਜਾਵੇਗੀ।

ਇਵਗੇਨੀਆ ਬੇਲਸਕਾਇਆ ਮੁਤਾਬਕ ਇੰਡੀਗੋ ਦਾ ਪਾਇਲਟ ਦੇਰੀ ਲਈ ਯਾਤਰੀਆਂ 'ਤੇ ਦੋਸ਼ ਲਗਾ ਰਿਹਾ ਸੀ, ਜਿਸ ਕਾਰਨ ਪਰੇਸ਼ਾਨ ਯਾਤਰੀ ਨੇ ਉਸ 'ਤੇ ਹਮਲਾ ਕਰ ਦਿੱਤਾ। ਉਹ ਅੱਗੇ ਕਹਿੰਦੀ ਹੈ, 'ਹਾਲਾਂਕਿ, ਮੈਨੂੰ ਲੱਗਦਾ ਹੈ ਕਿ ਯਾਤਰੀ ਨੂੰ ਪਾਇਲਟ 'ਤੇ ਹਮਲਾ ਨਹੀਂ ਕਰਨਾ ਚਾਹੀਦਾ ਸੀ। ਮੈਂ 100 ਪ੍ਰਤੀਸ਼ਤ ਸਹਿਮਤ ਹਾਂ ਕਿ ਇਹ ਸਹੀ ਪਹੁੰਚ ਨਹੀਂ ਹੈ। ਪਰ ਪਾਇਲਟ ਫਲਾਈਟ ਦੇਰੀ ਲਈ ਯਾਤਰੀਆਂ ਨੂੰ ਦੋਸ਼ੀ ਕਿਉਂ ਠਹਿਰਾ ਰਿਹਾ ਸੀ? ਉਸਨੂੰ ਯਾਤਰੀਆਂ ਨੂੰ ਚੰਗਾ ਮਹਿਸੂਸ ਕਰਵਾਉਣਾ ਚਾਹੀਦਾ ਸੀ ਅਤੇ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਸੀ ਜਿਸ ਨਾਲ ਯਾਤਰੀਆਂ ਨੂੰ ਹੋਰ ਅਸੁਵਿਧਾ ਹੋਵੇ।

ਇਹ ਵੀ ਪੜ੍ਹੋ :      iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News