ਕਾਰਵਾਈ ਤੋਂ ਖੁੰਝੀ ਰਾਜ ਸਰਕਾਰ, ਇਸ ਲਈ ਕੇਂਦਰੀ ਏਜੰਸੀਆਂ ਆਈਆਂ : ਰਾਜਵਰਧਨ ਰਾਠੌੜ
Wednesday, Sep 06, 2023 - 05:16 PM (IST)
ਦੇਸ਼ ਦੇ ਸਾਬਕਾ ਸੂਚਨਾ ਪ੍ਰਸਾਰਣ ਅਤੇ ਖੇਡ ਮੰਤਰੀ ਰਹੇ ਸੰਸਦ ਮੈਂਬਰ ਰਾਜਵਰਧਨ ਸਿੰਘ ਰਾਠੌੜ ਇਨ੍ਹੀਂ ਦਿਨੀਂ ਭਾਜਪਾ ਦੇ ਕੌਮੀ ਬੁਲਾਰੇ ਹਨ ਅਤੇ ਜੈਪੁਰ ਪੇਂਡੂ ਸੰਸਦੀ ਸੀਟ ਨਾਲ ਰਾਜਸਥਾਨ ਦੀ ਰਾਜਨੀਤੀ ਵਿਚ ਸਰਗਰਮ ਬਣੇ ਹੋਏ ਹਨ। ਰਾਜਸਥਾਨ ਵਿਚ ਭਾਰਤੀ ਜਨਤਾ ਪਾਰਟੀ ਦੀ ਚੁਣਾਵੀ ਰਾਜਨੀਤੀ ਵਿਚ ਮੁੱਖ ਮੰਤਰੀ ਅਹੁਦੇ ’ਤੇ ਨਾਮ ਐਲਾਨ ਨਾ ਹੋਣ ਨਾਲ ਕਈ ਚਿਹਰਿਆਂ ਵਿਚਕਾਰ ਰਾਜਵਰਧਨ ਸਿੰਘ ਰਾਠੌੜ ਦੀ ਰਾਜਨੀਤੀ ਚਰਚਾ ਵਿਚ ਹੈ। ‘ਜਗਬਾਣੀ’ ਦੇ ਜੈਪੁਰ ਸਥਿਤ ਦਫ਼ਤਰ ਪਹੁੰਚੇ ਰਾਜਵਰਧਨ ਸਿੰਘ ਰਾਠੌੜ ਨੇ ਆਪਣੇ ਨਿੱਜੀ ਜੀਵਨ ਅਤੇ ਰਾਜਨੀਤਕ ਪਾਰੀ ’ਤੇ ਵਿਸ਼ਾਲ ਸੂਰਿਆਕਾਂਤ ਅਤੇ ਉਨ੍ਹਾਂ ਦੀ ਟੀਮ ਦੇ ਸਾਥੀਆਂ ਨਾਲ ਗੱਲ ਕੀਤੀ। ਉਨ੍ਹਾਂ ਦੇ ਵਿਸਥਾਰਿਤ ਇੰਟਰਵਿਊ ਦੇ ਪ੍ਰਮੁੱਖ ਅੰਸ਼...
ਸਵਾਲ : ਇਸ ਵਾਰ ਰਾਜਸਥਾਨ ਵਿਚ ਭਾਜਪਾ ਬਹੁਤ ਪ੍ਰਯੋਗ ਧਰਮਿਤਾ ਆਪਣਾ ਰਹੀ ਹੈ। ਪ੍ਰਧਾਨ ਬਦਲੇ, ਨੇਤਾ ਵਿਰੋਧੀ ਧਿਰ ਬਦਲੇ, ਹੁਣ ਮੁੱਖ ਮੰਤਰੀ ਦਾ ਚਿਹਰਾ ਹੀ ਬੈਕਸਟੇਜ ਵਿਚ ਹੈ। ਪਰਿਵਰਤਨ ਯਾਤਰਾਵਾਂ ਦੀ ਹਵਾ ਅਲੱਗ-ਅਲੱਗ ਦਿਸ਼ਾਵਾਂ ਤੋਂ ਕਿਉਂ ?
ਜਵਾਬ : ਤੁਸੀਂ ਜਿਨ੍ਹਾਂ ਅਹੁਦਿਆਂ ਨੂੰ ਗਿਣਾ ਰਹੇ ਹੋ, ਸਭਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਹੀ ਪਰਿਵਰਤਨ ਹੋਇਆ ਹੈ। ਕਿਸੇ ਨੂੰ ਕਾਰਜਕਾਲ ਦੇ ਵਿਚਕਾਰੋਂ ਨਹੀਂ ਹਟਾਇਆ ਗਿਆ। ਮੈਨੂੰ ਲੱਗਦਾ ਹੈ ਕਿ ਹਰ ਵਿਅਕਤੀ ਨੂੰ ਲੀਡਰਸ਼ਿਪ ਦਾ ਮੌਕਾ ਮਿਲਣਾ ਚਾਹੀਦਾ ਹੈ। ਭਾਜਪਾ ਵਿਚ ਇੰਝ ਹੀ ਲੀਡਰਸ਼ਿਪ ਡਿਵੈਲਪ ਹੁੰਦੀ ਰਹੀ ਹੈ। ਸਾਡੇ ਇੱਥੇ ਹਰ ਵਿਅਕਤੀ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਹੈ।
ਸਵਾਲ : ਕੀ ਭਾਜਪਾ ਚੁਣਾਵੀ ਦੌਰ ਵਿਚ ਹੀ ਸਾਰੇ ਮੁੱਦੇ ਉਠਾ ਰਹੀ ਹੈ। ਸਹੀ ਵਿਚ ਪੰਜ ਸਾਲ ਵਿਰੋਧੀ ਧਿਰ ਦੇ ਰੂਪ ਵਿਚ ਲੋਕਾਂ ਵਿਚਕਾਰ ਤੁਸੀਂ ਮੌਜੂਦ ਰਹੇ ਹੋ?
ਜਵਾਬ : ਵੇਖੋ, ਭਾਜਪਾ ਵਿਚ ਜੋ ਸੂਬਾ ਪ੍ਰਧਾਨ ਰਹੇ, ਉਨ੍ਹਾਂ ਦੀ ਲੀਡਰਸ਼ਿਪ ਵਿਚ ਅਸੀਂ ਹਮੇਸ਼ਾ ਮੁੱਦੇ ਚੁੱਕੇ ਹਨ। ਘਿਰਾਓ ਹੋਇਆ ਹੈ, ਸੜਕਾਂ ਜਾਮ ਕੀਤੀਆਂ ਹਨ। ਸੋਸ਼ਲ ਮੀਡੀਆ ਦੇ ਰਾਹੀਂ, ਪ੍ਰੈੱਸ ਕਾਨਫਰੰਸ ਨਾਲ ਹਰ ਮੁੱਦੇ ਤੋਂ ਅਸੀਂ ਰਾਜਸਥਾਨ ਦੀ ਜਨਤਾ ਨੂੰ ਜਾਗਰੂਕ ਕਰਦੇ ਰਹੇ ਹਾਂ। ਇਹ ਭਰਮ ਹੋਵੇਗਾ ਕਿ ਕੋਈ ਕਹੇ ਕਿ ਅਸੀਂ ਸਰਗਰਮ ਨਹੀਂ ਰਹੇ। ਉਲਟਾ ਮੇਰਾ ਸਵਾਲ ਇਹ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਸੀ ਪਰਫਾਰਮ ਕਰਨਾ, ਵਿਰੋਧੀ ਧਿਰ ਚਾਹੇ ਹੁਣ ਮੁੱਦੇ ਚੁੱਕੇ ਜਾਂ ਕੱਲ੍ਹ, ਪਰ ਸਰਕਾਰ ਨੂੰ ਤਾਂ ਆਪਣਾ ਕੰਮ ਕਰਨਾ ਚਾਹੀਦਾ ਸੀ। ਅਪਰਾਧ ਤੋਂ ਲੈ ਕੇ ਯੋਜਨਾਵਾਂ ਦੇ ਅੰਕੜੇ ਦੱਸ ਰਹੇ ਹਨ ਕਿ ਸਰਕਾਰ ਦੀ ਪ੍ਰਫਾਰਮੈਂਸ ਕੁਝ ਨਹੀਂ ਹੈ।
ਇਹ ਵੀ ਪੜ੍ਹੋ : ਹਿਮਾਚਲ ਦੇ ਸਿਵਲ ਹਸਪਤਾਲ 'ਚ ਵਾਪਰੀ ਸ਼ਰਮਨਾਕ ਘਟਨਾ, ਟਾਇਲਟ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼
ਸਵਾਲ : ਚੋਣਾਂ ਕਰੀਬ ਆਉਂਦੇ-ਆਉਂਦੇ ਤੁਹਾਡੇ ਕਈ ਨੇਤਾ ਵਿਰੋਧਾਭਾਸੀ ਬਿਆਨ ਦੇ ਰਹੇ ਹਨ। ਕੈਲਾਸ਼ ਮੇਘਵਾਲ ਦਾ ਰੁਖ਼ ਇਨ੍ਹੀਂ ਦਿਨੀਂ ਚਰਚਾਵਾਂ ਵਿਚ ਹੈ ?
ਜਵਾਬ : ਉਸ ਲਿਹਾਜ਼ ਨਾਲ ਵੇਖੀਏ ਤਾਂ ਸਾਡੇ ਸਿਰਫ ਇਕ ਨੇਤਾ ਨੇ ਆਪਣੀ ਕੁਝ ਰਾਏ ਰੱਖੀ ਹੈ। ਦੂਜੇ ਪਾਸੇ ਕਾਂਗਰਸ ਵਿਚ ਤਾਂ ਮੰਤਰੀ, ਵਿਧਾਇਕਾਂ ਦੇ ਅਨੇਕ ਸਟੇਟਮੈਂਟ ਹਨ। ਮੈਨੂੰ ਲੱਗਦਾ ਹੈ ਕਿ ਚਿੰਤਾ ਤਾਂ ਉਨ੍ਹਾਂ ਨੂੰ ਹੋਣੀ ਚਾਹੀਦੀ ਹੈ।
ਸਵਾਲ : ਤੁਸੀਂ ਕਹਿ ਰਹੇ ਹੋ ਪ੍ਰਫਾਰਮੈਂਸ ਨਹੀਂ, ਜਦੋਂਕਿ ਕਈ ਯੋਜਨਾਵਾਂ ਦੇਸ਼ ਭਰ ਵਿਚ ਚਰਚਾ ਵਿਚ ਹਨ। ਚਾਹੇ ਉਹ ਸਮਾਰਟ ਫੋਨ ਯੋਜਨਾ ਹੋਵੇ, ਚਿਰੰਜੀਵੀ ਯੋਜਨਾ ਹੋਵੇ, ਰਾਈਟ ਟੂ ਹੈਲਥ ਹੋਵੇ। ਲੋਕਾਂ ਨੂੰ ਕੀ ਇਸਦਾ ਫਾਇਦਾ ਨਹੀਂ ਮਿਲ ਰਿਹਾ ?
ਜਵਾਬ : ਕੁਝ ਯੋਜਨਾਵਾਂ ਕਾਗਜ਼ ਤੋਂ ਨਿਕਲ ਕੇ ਧਰਾਤਲ ’ਤੇ ਆ ਜਾਣ ਤਾਂ ਬਹੁਤ ਚੰਗੀਆਂ ਹੋ ਜਾਂਦੀਆਂ ਹਨ। ਕਾਂਗਰਸ ਦੀ ਸਭ ਤੋਂ ਵੱਡੀ ਕਮੀ ਇਹੀ ਰਹੀ ਹੈ ਕਿ ਨਾ ਤਾਂ ਉਨ੍ਹਾਂ ਵਿਚ ਇੱਛਾ ਰਹੀ ਹੈ ਆਪਣੀ ਯੋਜਨਾਵਾਂ ਨੂੰ ਧਰਾਤਲ ’ਤੇ ਲਿਆਉਣ ਦੀ ਅਤੇ ਨਾ ਹੀ ਕਾਬਲੀਅਤ।
ਸਵਾਲ : ਕੀ ਤੁਸੀਂ ਵਿਧਾਨਸਭਾ ਚੋਣਾਂ ਲੜੋਗੇ ? ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹੋ?
ਜਵਾਬ : ਮੈਨੂੰ ਮੈਨੇਜਮੈਂਟ ਕਮੇਟੀ ਵਿਚ ਰੱਖਿਆ ਗਿਆ ਹੈ। ਮੈਂ ਤਾਂ ਚੋਣ ਲੜਵਾਉਣੇ ਹਨ। ਸਾਡਾ ਟੀਚਾ ਹੈ ਕਿ 2023 ਵਿਚ ਰਾਜਸਥਾਨ ਵਿਚ ਭਾਜਪਾ ਦੀ ਸਰਕਾਰ ਬਣੇ। ਇਹ ਪਾਰਟੀ ਤੈਅ ਕਰੇਗੀ ਕਿ ਕਿਹੜੇ ਸੰਸਦ ਮੈਂਬਰਾਂ ਨੂੰ ਚੋਣਾਂ ਵਿਚ ਉਤਾਰਨਾ ਹੈ ਜਾਂ ਨਹੀਂ, ਕਿਉਂਕਿ ਹਾਲੇ ਤੱਕ ਨਾ ਤਾਂ ਕੁਝ ਤੈਅ ਹੋਇਆ ਅਤੇ ਨਾ ਹੀ ਕੋਈ ਚਰਚਾ। ਇਹ ਇਕ ਤਰ੍ਹਾਂ ਨਾਲ ਤੁਹਾਡੇ ਲੋਕਾਂ ਦਾ ਐਨਾਲਿਸਿਸ ਹੈ। ਰਹੀ ਗੱਲ ਮੁੱਖ ਮੰਤਰੀ ਅਹੁਦੇ ਦੀ ਤਾਂ ਇਹ ਇਕ ਚੰਗੀ ਗੱਲ ਹੈ ਕਿ ਭਾਜਪਾ ਵਿਚ ਕਈ ਵਰਕਰਾਂ ਵਿਚ ਇਕ ਮਹੱਤਵਪੂਰਣ ਅਹੁਦੇ ਦੀ ਜ਼ਿੰਮੇਵਾਰੀ ਚੁੱਕਣ ਦੀ ਯੋਗਤਾ ਦਿਸਦੀ ਹੈ, ਪਰ ਸਾਨੂੰ ਉਹੀ ਜ਼ਿੰਮੇਵਾਰੀ ਚੁੱਕਣੀ ਹੈ ਜੋ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਕੋਰੋਨਾ ਕਾਲ ਨੇ ਸਾਨੂੰ ਸਿਖਾਇਆ ਕਿ ਕੋਈ ਵਿਅਕਤੀ ਡਿਸਪੈਂਸੀਬਲ ਨਹੀਂ ਹੈ। ਪਰਿਵਾਰ ਵਿਚ ਕੰਮ ਕਰਨ ਵਾਲਾ ਹਰ ਵਿਅਕਤੀ ਮਹੱਤਵਪੂਰਣ ਹੈ। ਉਨ੍ਹਾਂ ਤੋਂ ਬਿਨਾਂ ਘਰ ਠੱਪ ਹੋ ਜਾਵੇਗਾ। ਹਰ ਵਰਕਰ ਨੂੰ ਮਿਲ ਰਹੀ ਹਰ ਜ਼ਿੰਮੇਵਾਰੀ ਮਹੱਤਵਪੂਰਣ ਹੈ।
ਸਵਾਲ : ਤੁਸੀਂ ਫੌਜ ਵਿਚ ਅਫਸਰ ਰਹੇ, ਫਿਰ ਅੰਤਰਰਾਸ਼ਟਰੀ ਖਿਡਾਰੀ ਅਤੇ ਹੁਣ ਰਾਜਨੇਤਾ। ਤੁਹਾਡੇ ਬੱਚਿਆਂ ਨੂੰ ਤੁਹਾਡਾ ਕਿਹੜਾ ਰੋਲ ਸਭ ਤੋਂ ਵੱਧ ਪਸੰਦ ਹੈ? ਨੌਜਵਾਨਾਂ ਵਿਚ ਕਿਹੜੀ ਸਮੱਸਿਆ ਨੂੰ ਸਭ ਤੋਂ ਵੱਧ ਵੇਖਦੇ ਹੋ?
ਜਵਾਬ : ਬਹੁਤ ਪੇਚਦਾਰ ਸਵਾਲ ਕਰ ਦਿੱਤਾ ਤੁਸੀਂ। ਉਨ੍ਹਾਂ ਨੂੰ ਫੌਜ ਵਿਚ ਮੇਰੀ ਭੂਮਿਕਾ ਪਸੰਦ ਸੀ, 2013-14 ਵਿਚ ਜਦੋਂ ਨੇਤਾ ਬਣਿਆ ਤਾਂ ਬੇਟੀ ਚਿੰਤਿਤ ਸੀ ਕਿ ਕਿਤੇ ਚੰਗਾ ਕੰਮ ਤਾਂ ਕਰ ਰਹੇ ਹੋ ਜਾਂ ਨਹੀਂ। ਮੈਨੂੰ ਲੱਗਦਾ ਹੈ ਕਿ ਰਾਜਨੀਤੀ ਵਿਆਪਕ ਹੈ, ਇਕੱਠੇ ਕਈ ਲੋਕਾਂ ਲਈ ਕਈ ਦਿਸ਼ਾਵਾਂ ਵਿਚ ਇਸਦੇ ਜ਼ਰੀਏ ਕੰਮ ਹੋ ਸਕਦਾ ਹੈ। ਬੱਚਿਆਂ ਲਈ ਪਿਤਾ ਅਤੇ ਕੋਚ ਦੋਵੇਂ ਭੂਮਿਕਾਵਾਂ ਵਿਚੋਂ ਕਈ ਵਾਰ ਮੈਨੂੰ ਚੁਣਨਾ ਹੁੰਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਤੇ ਬਠਿੰਡਾ ਸਮੇਤ ਦੇਸ਼ ਦੇ 50 ਅਧਿਆਪਕ ਰਾਸ਼ਟਰਪਤੀ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਤ
ਵਨ ਇੰਡੀਆ, ਵਨ ਇਲੈਕਸ਼ਨ ਸਾਡੇ ਐਲਾਨ ਪੱਤਰ ਦਾ ਹਿੱਸਾ
ਸਵਾਲ : ਇਨ੍ਹੀਂ ਦਿਨੀਂ ਰਾਜਸਥਾਨ ਵਿਚ ਕੇਂਦਰੀ ਏਜੰਸੀਆਂ ਦੀ ਆਵਾਜਾਈ ਹੈ। ਕਾਂਗਰਸ ਦੇ ਨੇਤਾ ਇਸਨੂੰ ਏਜੰਸੀਆਂ ਦੀ ਦੁਰਵਰਤੋਂ ਦੱਸਕੇ ਵੱਡਾ ਮੁੱਦਾ ਬਣਾ ਰਹੇ ਹਨ ?
ਜਵਾਬ : ਸਾਡਾ ਸਾਫ਼ ਮੰਨਣਾ ਹੈ ਕਿ ਭ੍ਰਿਸ਼ਟਾਚਾਰ, ਪੇਪਰ ਲੀਕ ਵਰਗੇ ਮਾਮਲਿਆਂ ਵਿਚ ਕਾਰਵਾਈ ਦਾ ਮੌਕਾ, ਇਹ ਸਰਕਾਰ ਖੁੰਝ ਗਈ। ਅਸੀਂ ਸਾਢੇ ਚਾਰ ਸਾਲ ਮੌਕਾ ਦਿੱਤਾ ਕਿ ਇਸ ’ਤੇ ਰਾਜ ਸਰਕਾਰ ਖੁਦ ਕਾਰਵਾਈ ਕਰੇ। ਕਾਰਵਾਈ ਦੇ ਨਾਮ ’ਤੇ ਜੋ ਲੋਕ ਫੜ੍ਹੇ ਗਏ ਉਹ ਸਿਰਫ ਪਿਆਦੇ ਹਨ, ਉਹ ਖੁਦ ਕਹਿ ਰਹੇ ਹਨ ਕਿ ਮੂੰਹ ਖੋਲ੍ਹਾਂਗੇ ਤਾਂ ਵੱਡੇ ਲੋਕ ਫਸਣਗੇ। ਪੇਪਰ ਲੀਕ ਕਾਰਣ 40 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ। ਜਲ ਜੀਵਨ ਮਿਸ਼ਨ ਵਿਚ 29 ਹਜ਼ਾਰ ਕਰੋੜ ਵਿਚੋਂ ਸਿਰਫ 5-7 ਹਜ਼ਾਰ ਕਰੋੜ ਖਰਚ ਹੋਏ। ਉਸ ਵਿਚ ਵੀ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਆਈਆਂ। ਰਾਜ ਸਰਕਾਰ ਨੇ ਪੁਖਤਾ ਐਕਸ਼ਨ ਨਹੀਂ ਲਿਆ, ਇਸ ਲਈ ਕੇਂਦਰੀ ਏਜੰਸੀਆਂ ਹੁਣ ਕਾਰਵਾਈ ਕਰ ਰਹੀਆਂ ਹਨ।
ਸਵਾਲ : ਤੁਹਾਡੀ ਕੇਂਦਰ ਵਿਚ ਸਰਕਾਰ ਹੈ, ਕੀ ਤੁਸੀਂ ਈਸਟਰਨ ਕੈਨਾਲ ਦਾ ਵਾਅਦਾ ਨਿਭਾਇਆ। ਮੁੱਖ ਮੰਤਰੀ ਕਹਿ ਰਹੇ ਹਨ ਕਿ ਪੀ.ਐੱਮ. ਮੋਦੀ ਨੇ ਇਸ ’ਤੇ ਵਾਅਦਾ ਕੀਤਾ ਸੀ ?
ਜਵਾਬ : ਤੁਸੀਂ ਗੂਗਲ ਕਰ ਕੇ ਚੈੱਕ ਕਰ ਲਓ, 2018 ਦਸੰਬਰ ਵਿਚ ਗਹਿਲੋਤ ਸਾਹਿਬ ਦੀ ਸਰਕਾਰ ਆਈ। 2019 ਵਿਚ ਇਹ ਮੁੱਦਾ ਉਨ੍ਹਾਂ ਨੇ ਚੁੱਕਿਆ, ਨਾ ਉਹ ਕੇਂਦਰ ਕੋਲ ਲੈ ਕੇ ਗਏ, 2020 'ਚ ਵੀ ਨਹੀਂ ਲੈ ਕੇ ਗਏ, ਕੋਰੋਨਾ ਕਾਲ ਵਿਚ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਮਹੱਤਵਪੂਰਣ ਕੰਮ ਹੈ ਅਤੇ ਇਸ ਕੰਮ ਨੂੰ ਪੂਰਾ ਕਰਨ ਵਿਚ 5-6 ਸਾਲ ਲੱਗਣਗੇ ਅਤੇ ਸ਼ਾਇਦ ਇਸ ਕਾਰਣ ਉਨ੍ਹਾਂ ਨੇ ਇਹ ਤੈਅ ਕਰ ਲਿਆ ਕਿ ਇਸ ਕਾਰਜਕਾਲ ਵਿਚ ਇਹ ਨਹੀਂ ਹੋਣ ਵਾਲਾ ਤਾਂ ਕਿਉਂ ਨਾ ਇਸਦਾ ਰਾਜਨੀਤਕ ਲਾਭ ਲਿਆ ਜਾਵੇ।
ਇਹ ਵੀ ਪੜ੍ਹੋ : ਕਮਲਨਾਥ ਨੇ ਤੋੜੇ ਭ੍ਰਿਸ਼ਟਾਚਾਰ ਦੇ ਰਿਕਾਰਡ, ਸ਼ਿਵਰਾਜ ਨੇ ਸੂਬੇ ਨੂੰ ਬਣਾਇਆ ਬੇਮਿਸਾਲ : ਅਮਿਤ ਸ਼ਾਹ
ਸਵਾਲ : ਪੀ. ਐੱਮ. ਮੋਦੀ ਦਾ ਵਰਕਿੰਗ ਸਟਾਈਲ ਨੂੰ ਤੁਸੀਂ ਕਰੀਬ ਤੋਂ ਵੇਖਿਆ ਹੈ, ਨਾਲ ਕੰਮ ਕੀਤਾ ਹੈ। ਵਿਰੋਧੀ ਧਿਰ ਵਲੋਂ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਹਨ ?
ਜਵਾਬ : ਪ੍ਰਧਾਨ ਮੰਤਰੀ ਮੋਦੀ ਦੀ ਬਹੁਤ ਵੱਡੀ ਕੁਆਲਿਟੀ ਇਹ ਹੈ ਕਿ ਉਨ੍ਹਾਂ ਕੋਲ ਦਹਾਕਿਆਂ ਅੱਗੇ ਦਾ ਵਿਜ਼ਨ ਹੈ। ਸਭ ਤੋਂ ਜਿ਼ਆਦਾ ਮਿਹਨਤ ਕਰਨ ਦਾ ਜਜ਼ਬਾ ਹੈ ਅਤੇ ਖੁਦ ਨੂੰ ਸਪਾਂਜ ਦੀ ਤਰ੍ਹਾਂ ਬਣਾਕੇ ਰੱਖਦੇ ਹਨ, ਜੋ ਸਾਰੀਆਂ ਚੀਜ਼ਾਂ ਐਬਜ਼ਾਰਬ ਕਰ ਲੈਂਦੇ ਹਨ। ਇਹੀ ਖੂਬੀ ਨੇ ਉਨ੍ਹਾਂ ਨੂੰ ਦੇਸ਼- ਦੁਨੀਆਂ ਵਿਚ ਹਰਮਨਪਿਆਰਾ ਬਣਾਇਆ ਹੈ।
ਸਵਾਲ : ਤੁਸੀਂ ਸੂਚਨਾ ਪ੍ਰਸਾਰਣ ਮੰਤਰੀ, ਖੇਡ ਮੰਤਰੀ ਬਣੇ, ਪਰ ਇਹ ਪਾਰੀ ਲੰਬੀ ਨਹੀਂ ਰਹੀ। ਸਮਰਥਕਾਂ ਨੂੰ ਵੱਧ ਦੀ ਉਮੀਦ ਸੀ ?
ਜਵਾਬ : ਸਾਨੂੰ ਜੋ ਜ਼ਿੰਮੇਵਾਰੀ ਮਿਲਦੀ ਹੈ, ਉਸਨੂੰ ਤੁਸੀਂ ਪੂਰਾ ਕਰਦੇ ਹੋ। ਮੈਨੂੰ ਪਹਿਲਾਂ ਜੋ ਜ਼ਿੰਮੇਵਾਰੀ ਮਿਲੀ ਮੈਂ ਆਪਣੇ ਵਲੋਂ ਉਸਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰਾਜਨੀਤਕ ਰੂਪ ਵਿਚ ਇਨ੍ਹਾਂ ਪੰਜ ਸਾਲਾਂ ਵਿਚ ਮੈਂ ਬਹੁਤ ਸਿੱਖਿਆ, ਇਹ ਬਹੁਤ ਮਹੱਤਵਪੂਰਣ ਸੀ। ਜੇਕਰ ਇਹ ਪੰਜ ਸਾਲ ਨਾ ਹੁੰਦੇ ਤਾਂ ਮੇਰੀ ਰਾਜਨੀਤਕ ਸਿੱਖਿਆ ਪੂਰੀ ਨਾ ਹੁੰਦੀ। ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਗੱਲ ਨੂੰ ਸਮਝ ਰਹੇ ਹੋ। ਹੁਣ ਮੇਰੀ ਸਿੱਖਿਆ ਠੀਕ ਰਸਤੇ ’ਤੇ ਚੱਲੇ, ਇਹ ਮੇਰੇ ਲਈ ਜ਼ਰੂਰੀ ਹੈ। ਇਹ ਮੇਰੇ ਲਈ ਸੁਨਹਿਰੀ ਕਾਲ ਰਿਹਾ ਹੈ। ਜਿੱਥੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਪਰਿਵਰਤਨ ਦੇਖਣ ਨੂੰ ਮਿਲੇ ਅਤੇ ਮੈਂ ਜਿਸ ਤਰੀਕੇ ਨਾਲ ਕੰਮ ਕਰ ਰਿਹਾ ਹਾਂ, ਮੇਰੇ ਯੋਗ ਜ਼ਿੰਮੇਵਾਰੀਆਂ ਮਿਲਦੀਆਂ ਰਹਿਣਗੀਆਂ। ਇਹ ਮੈਨੂੰ ਵਿਸ਼ਵਾਸ ਹੈ। ਜੀਵਨ ਨੂੰ ਪੂਰੀ ਤਰ੍ਹਾਂ ਨਿਚੋੜ ਕੇ ਮੈਂ ਜਿਉਣਾ ਚਾਹੁੰਦਾ ਹਾਂ। ਅਹੁਦਾ ਜ਼ਰੂਰੀ ਨਹੀਂ, ਰਾਜਨੀਤੀ ਵਿਚ ਰਹਿੰਦੇ ਹੋਏ ਜੇਕਰ ਕੋਈ ਵਿਚਾਰ ਜਾਂ ਯੋਜਨਾ ਆਉਂਦੀ ਹੈ ਤਾਂ ਸੀਨੀਅਰ ਨੇਤਾਵਾਂ ਤੱਕ ਉਹ ਪਹੁੰਚਾਉਂਦੇ ਹਾਂ। ਚੰਗੀ ਗੱਲ ਇਹ ਹੈ ਕਿ ਇਸ ’ਤੇ ਫੈਸਲੇ ਵੀ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਕੰਮ ਤੋਂ ਆ ਰਹੀਆਂ 3 ਕੁੜੀਆਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, 1 ਦੀ ਮੌਤ
ਸਵਾਲ : ਵਨ ਨੇਸ਼ਨ, ਵਨ ਇਲੈਕਸ਼ਨ ’ਤੇ ਕੀ ਵੱਡਾ ਫੈਸਲਾ ਹੋਣ ਵਾਲਾ ਹੈ ?
ਜਵਾਬ : ਇਸ ’ਤੇ ਕਮੇਟੀ ਬਣਾ ਦਿੱਤੀ ਗਈ ਹੈ। 1952 ਤੋਂ ਲੈ ਕੇ 1967 ਤੱਕ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਇਕੱਠੀਆਂ ਹੁੰਦੀਆਂ ਸਨ। ਲਾਅ ਕਮਿਸ਼ਨ, ਸੰਸਦੀ ਕਮੇਟੀ, ਨੀਤੀ ਆਯੋਗ, ਚੋਣ ਕਮਿਸ਼ਨ ਸਾਰਿਆਂ ਦਾ ਸੁਝਾਅ ਹੈ ਕਿ ਅਜਿਹਾ ਹੋਣਾ ਚਾਹੀਦਾ ਹੈ। 2014 ਦੇ ਐਲਾਨ ਪੱਤਰ ਵਿਚ ਇਸਦਾ ਜ਼ਿਕਰ ਸੀ। ਲੀਗਲਿਟੀ ਅਤੇ ਦੇਸ਼ ਦਾ ਫਾਇਦਾ ਦੋਵਾਂ ਨੂੰ ਧਿਆਨ ਵਿਚ ਰੱਖ ਕੇ ਹੀ ਗੱਲ ਅੱਗੇ ਆਵੇਗੀ।
ਸਵਾਲ : ਵਿਰੋਧੀ ਧਿਰ ਨੇ ਇੰਡੀਆ ਗਠਜੋੜ ਬਣਾਇਆ ਹੈ, ਤੁਸੀ ਇਸਨੂੰ ਚੁਣੌਤੀ ਮੰਨਦੇ ਹੋ ?
ਜਵਾਬ : ਮੈਨੂੰ ਲੱਗਦਾ ਹੈ ਕਿ ਜਦੋਂ ਝਾੜੂ ਲੱਗਦਾ ਹੈ ਤਾਂ ਕੂੜਾ ਇਕ ਜਗ੍ਹਾ ਆ ਜਾਂਦਾ ਹੈ। ਇਸ ਮਾਮਲੇ ਵਿਚ ਹੀ ਅਜਿਹਾ ਕੁਝ ਹੋਇਆ ਹੈ। ਦੇਸ਼ ਵਿਚ ਇਹ ਘਟਨਾਕ੍ਰਮ ਹੋਇਆ ਹੈ, ਲੋਕਾਂ ਨੇ ਤੈਅ ਕਰਨਾ ਹੈ ਕਿ ਇਸਦਾ ਕੀ ਕਰਨਾ ਹੈ।
ਇਹ ਵੀ ਪੜ੍ਹੋ : ਐਡੀਸ਼ਨਲ ਸਰਕਲਾਂ ਦਾ ਕੰਮ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਗਾਜ
ਕੋਟਾ ਵਿਚ ਬੱਚਿਆਂ ਨੂੰ ਫ਼ੌਲਾਦ ਬਣਾਉਣ ਦੀ ਜ਼ਰੂਰਤ
ਰਾਜਸਥਾਨ ਦੇ ਕੋਟਾ ਵਿਚ ਬੱਚੇ ਜਿਸ ਤਰ੍ਹਾਂ ਖੁਦਕੁਸ਼ੀ ਕਰ ਰਹੇ ਹਨ। ਮੈਨੂੰ ਬਹੁਤ ਫਿ਼ਕਰ ਹੈ। ਇਕ ਖਿਡਾਰੀ ਅਤੇ ਫੌਜੀ ਅਧਿਕਾਰੀ ਦੇ ਰੂਪ ਵਿਚ ਹਮੇਸ਼ਾ ਸਿਖਾਇਆ ਗਿਆ ਹੈ ਕਿ ਅਸਫਲਤਾਵਾਂ ਨਾਲ ਕਿਵੇਂ ਨਿੱਪਟਨਾ ਹੁੰਦਾ ਹੈ। 20-21 ਸਾਲ ਦੀ ਉਮਰ ਵਿਚ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਇਕ ਸੁਪਨਾ ਨਹੀਂ, ਕਈ ਸੁਪਨੇ ਬੁਣਨ ਦੀ ਉਮਰ ਵਿਚ ਬੱਚਿਆਂ ਦਾ ਖੁਦਕੁਸ਼ੀ ਕਰਨ ਚਲੇ ਜਾਣਾ, ਸੋਚਣ ਦੀ ਗੱਲ ਹੈ। ਇਹ ਰਾਜਨੀਤੀ ਨਹੀਂ ਸਗੋਂ ਸਮਾਜ ਅਤੇ ਪੇਰੈਂਟਿੰਗ ਦਾ ਵੀ ਵਿਸ਼ਾ ਹੈ। ਮਾਪਿਆਂ ਨੂੰ ਕਿਸੇ ਵੀ ਰੂਪ ਵਿਚ ਬੱਚਿਆਂ ਨੂੰ ਜੱਜ ਨਹੀਂ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਅਜਿਹੇ ਮਾਪੇ ਬਣਨਾ ਚਾਹੀਦਾ ਹੈ ਕਿ ਜੋ ਗੱਲਾਂ ਉਹ ਆਪਣੇ ਦੋਸਤਾਂ ਨੂੰ ਨਾ ਕਹਿ ਸਕਣ, ਉਹ ਮਾਪਿਆਂ ਨੂੰ ਕਹਿ ਸਕਣ, ਇਹ ਹਾਲਾਤ ਬਣਨੇ ਚਾਹੀਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8