ਬੇਟੇ ਨੇ 95 ਸਾਲਾ ਮਾਂ ਨੂੰ 15 ਦਿਨ ਟਾਇਲਟ ’ਚ ਰੱਖਿਆ ਬੰਦ, ਪਾਣੀ ਪੀ ਕੇ ਰਹੀ ਜ਼ਿੰਦਾ
Wednesday, Jun 09, 2021 - 01:31 AM (IST)
ਕੋਇੰਬਟੂਰ- ਬੇਰਹਿਮੀ ਦੇ ਇਕ ਹੈਰਾਨ ਕਰਨ ਵਾਲੇ ਮਾਮਲੇ ’ਚ 95 ਸਾਲਾ ਔਰਤ ਨੂੰ ਉਨ੍ਹਾਂ ਦੇ ਬੇਟੇ ਨੇ ਕਥਿਤ ਤੌਰ ’ਤੇ ਲੱਗਭਗ 15 ਦਿਨਾਂ ਤੱਕ ਟਾਇਲਟ ’ਚ ਬੰਦ ਰੱਖਿਆ ਅਤੇ ਖਾਣਾ ਤੱਕ ਨਹੀਂ ਦਿੱਤਾ। ਇਹ ਮਾਮਲਾ ਤਾਮਿਲਨਾਡੂ ਦੇ ਸਲੇਮ ਜ਼ਿਲੇ ’ਚ ਸਥਿਤ ਔਰਤ ਦੇ ਘਰ ਦਾ ਹੈ। ਪੁਲਸ ਨੇ ਦੱਸਿਆ ਕਿ ਬਜ਼ੁਰਗ ਔਰਤ ਦੇ ਰੋਣ ਦੀ ਆਵਾਜ਼ ਜਦੋਂ ਗੁਆਂਢੀਆਂ ਨੇ ਸੁਣੀ ਤਾਂ ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਐਤਵਾਰ ਨੂੰ ਬਚਾਇਆ ਗਿਆ। ਬਜ਼ੁਰਗ ਔਰਤ ਦੇ 4 ਬੇਟੇ ਹਨ। ਬਜ਼ੁਰਗ ਔਰਤ ਨੂੰ ਉਨ੍ਹਾਂ ਦੇ ਬੇਟੇ ਵੱਲੋਂ ਜਬਰਨ ਟਾਇਲਟ ’ਚ ਬੰਦ ਕੀਤੇ ਜਾਣ ਦੀ ਸ਼ਿਕਾਇਤ ਮਿਲਣ ’ਤੇ ਪੁਲਸ ਅਤੇ ਸਮਾਜ ਕਲਿਆਣ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਓਮਾਲੁਰ ਸਥਿਤ ਡਾਲਮੀਆ ਬੋਰਡ ਇਲਾਕੇ ਦੇ ਫਲੈਟ ’ਚ ਪਹੁੰਚੀ। ਟੀਮ ਨੇ ਔਰਤ ਨੂੰ ਟਾਇਲਟ ’ਚ ਲੇਟੇ ਹੋਏ ਪਾਇਆ, ਜੋ ਕਿ ਬੇਹੱਦ ਗੰਦੀ ਹਾਲਤ ’ਚ ਸੀ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਪਤਨੀ ਦੇ ਨਾਲ ਚਾਹਲ ਨੇ ਸ਼ੁਰੂ ਕੀਤਾ ਵਰਕਆਊਟ (ਵੀਡੀਓ)
ਪੁਲਸ ਨੇ ਦੱਸਿਆ ਕਿ ਪੀੜਤ ਔਰਤ ਦੀ ਪਛਾਣ ਰਾਧਾ ਦੇ ਰੂਪ ’ਚ ਹੋਈ ਜੋ ਕਿ ਕਥਿਤ ਤੌਰ ’ਤੇ ਸਿਰਫ ਟਾਇਲਟ ਦਾ ਪਾਣੀ ਪੀ ਕੇ ਜ਼ਿੰਦਾ ਰਹੀ। ਰਾਧਾ ਪਤੀ ਦੀ ਮੌਤ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਨਾਲ ਗੁਜ਼ਾਰਾ ਕਰਦੀ ਸੀ, ਜਿਸ ਨੂੰ ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਨੇ ਹਥਿਆ ਲਿਆ ਸੀ। ਇੰਨੇ ਅਣ-ਮਨੁੱਖੀ ਵਿਹਾਰ ਤੋਂ ਬਾਅਦ ਵੀ ਔਰਤ ਆਪਣੇ ਬੇਟੇ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਣ ਨੂੰ ਤਿਆਰ ਨਹੀਂ ਹੋਈ।
ਇਹ ਖ਼ਬਰ ਪੜ੍ਹੋ- ਤੇਜ਼ ਰਫਤਾਰ ਨਾਲ ਵਾਹਨ ਚਲਾਉਣ ’ਤੇ ਸਿੰਗਾਪੁਰ ’ਚ ਭਾਰਤੀ ਮੂਲ ਦੇ ਅਦਾਕਾਰ ’ਤੇ ਜੁਰਮਾਨਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।