ਦਿੱਲੀ ''ਚ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਈ ਪੀੜਤਾ ਦੀ ਭੈਣ ਦਾ ਵੀ ਹੋਇਆ ਸੀ ਸ਼ੋਸ਼ਣ : ਪੁਲਸ
Monday, Jan 31, 2022 - 01:55 PM (IST)
ਨਵੀਂ ਦਿੱਲੀ (ਭਾਸ਼ਾ)- ਪੂਰਬੀ ਦਿੱਲੀ ਦੀ ਇਕ ਕਾਲੋਨੀ 'ਚ ਗੁਆਂਢੀਆਂ ਵਲੋਂ 20 ਸਾਲਾ ਕੁੜੀ ਨੂੰ ਅਗਵਾ ਕਰਨ, ਉਸ ਨਾਲ ਸਮੂਹਕ ਜਬਰ ਜ਼ਿਨਾਹ ਕਰਨ ਅਤੇ ਸੜਕ 'ਤੇ ਉਸ ਨੂੰ ਨੰਗਾ ਕਰ ਕੇ ਘੁਮਾਉਣ ਦਾ ਮਾਮਲਾ ਸਾਹਮਣੇ ਆਉਣ ਦੇ ਕੁਝ ਦਿਨ ਬਾਅਦ ਐਤਵਾਰ ਨੂੰ ਪਤਾ ਲੱਗਾ ਕਿ ਦੋਸ਼ੀਆਂ ਨੇ ਪੀੜਤਾ ਦੀ ਛੋਟੀ ਭੈਣ ਦਾ ਵੀ ਸ਼ੋਸ਼ਣ ਕੀਤਾ ਸੀ।
ਇਹ ਵੀ ਪੜ੍ਹੋ : ਸ਼ਰਮਨਾਕ! ਗੈਂਗਰੇਪ ਤੋਂ ਬਾਅਦ ਕੱਟੇ ਔਰਤ ਦੇ ਵਾਲ, ਜੁੱਤੀਆਂ ਦਾ ਹਾਰ ਪਾ ਕੇ ਗਲੀ-ਗਲੀ ਘੁਮਾਇਆ
ਪੁਲਸ ਨੇ ਐਤਵਾਰ ਨੂੰ ਕਿਹਾ ਕਿ ਕਸਤੂਰਬਾ ਨਗਰ 'ਚ ਹੋਈ ਇਸ ਹੈਰਾਨ ਕਰਨ ਵਾਲੀ ਘਟਨਾ ਦੀ ਪੀੜਤਾ ਦੀ 18 ਸਾਲਾ ਛੋਟੀ ਭੈਣ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ 8 ਔਰਤਾਂ, ਇਕ ਪੁਰਸ਼ ਅਤੇ ਤਿੰਨ ਨਾਬਾਲਗਾਂ ਸਮੇਤ ਪੀੜਤਾ ਦੀ ਭੈਣ ਦਾ ਸ਼ੋਸ਼ਣ ਕਰਨ ਵਾਲੇ ਦੋਸ਼ੀਆਂ ਵਿਰੁੱਧ ਇਕ ਹੋਰ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਨੂੰ ਪੁਲਸ ਫੜ ਚੁਕੀ ਹੈ। ਸ਼ਾਹਦਰਾ ਪੁਲਸ ਡਿਪਟੀ ਕਮਿਸ਼ਨਰ ਆਰ. ਸਾਥੀਆਸੁੰਦਰਮ ਨੇ ਕਿਹਾ ਕਿ ਪੁਲਸ ਮਾਮਲੇ 'ਚ ਪਹਿਲਾਂ ਹੀ 9 ਲੋਕਾਂ, 8 ਔਰਤਾਂ ਅਤੇ ਇਕ ਪੁਰਸ਼ ਨੂੰ ਗ੍ਰਿਫ਼ਤਾਰ ਕਰ ਚੁਕੀ ਹੈ ਅਤੇ 20 ਸਾਲਾ ਪੀੜਤਾ ਵਿਰੁੱਧ ਅਪਰਾਧ 'ਚ ਭੂਮਿਕਾ ਲਈ ਤਿੰਨ ਨਾਬਾਲਗ ਮੁੰਡਿਆਂ ਨੂੰ ਹਿਰਾਸਤ 'ਚ ਲਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ