ਸ਼ਿਵ ਸੈਨਾ ਸੰਸਦ ਮੈਂਬਰ ਨੇ ਹਸਪਤਾਲ ਦੇ ਡੀਨ ਤੋਂ ਸਾਫ਼ ਕਰਵਾਈ ਟਾਇਲਟ, FIR ਦਰਜ

Thursday, Oct 05, 2023 - 10:27 AM (IST)

ਠਾਣੇ (ਭਾਸ਼ਾ)- ਸ਼ਿਵ ਸੈਨਾ ਦੇ ਇਕ ਸੰਸਦ ਮੈਂਬਰ ਵੱਲੋਂ ਨਾਂਦੇੜ ਦੇ ਇਕ ਸਰਕਾਰੀ ਹਸਪਤਾਲ ਦੇ ਕਾਰਜਕਾਰੀ ਡੀਨ ਨੂੰ ਟਾਇਲਟ ਸਾਫ਼ ਕਰਨ ਲਈ ਮਜ਼ਬੂਰ ਕਰਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਡਾਕਟਰਾਂ ਦੇ ਇਕ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਹਾਰਾਸ਼ਟਰ ਸਰਕਾਰ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਅੰਦੋਲਨ ਸ਼ੁਰੂ ਕਰਨਗੇ। ਇਹ ਉਹੀ ਹਸਪਤਾਲ ਹੈ ਜਿੱਥੇ 48 ਘੰਟਿਆਂ ਵਿਚ 31 ਮਰੀਜ਼ਾਂ ਦੀ ਮੌਤ ਹੋਈ ਸੀ। ਇਨ੍ਹਾਂ ਮੌਤਾਂ ਨੂੰ ਲੈ ਕੇ ਗੁੱਸੇ ਵਿਚ ਸਿੰਗੋਲੀ ਤੋਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਹੇਮੰਤ ਪਾਟਿਲ ਨੇ ਮੰਗਲਵਾਰ ਨੂੰ ਡਾਕਟਰ ਸ਼ੰਕਰ ਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਦੌਰਾ ਕੀਤਾ ਅਤੇ ਕਾਰਜਕਾਰੀ ਡੀਨ ਐੱਸ.ਆਰ. ਵਾਕੋਡੇ ਨੂੰ ਗੰਦੇ ਟਾਇਲਟ ਦੀ ਸਫ਼ਾਈ ਕਰਨ ਲਈ ਮਜ਼ਬੂਰ ਕੀਤਾ।

ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲਾਂ 'ਚ ਮੌਤਾਂ ਦਾ ਸਿਲਸਿਲਾ ਜਾਰੀ, ਹੁਣ ਨਾਗਪੁਰ 'ਚ 23 ਮਰੀਜ਼ਾਂ ਦੀ ਗਈ ਜਾਨ

ਪੁਲਸ ਨੇ ਵਕੋਡੇ ਦੀ ਸ਼ਿਕਾਇਤ ਤੋਂ ਬਾਅਦ ਬੁੱਧਵਾਰ ਨੂੰ ਪਾਟਿਲ ਖ਼ਿਲਾਫ਼ ਸਰਕਾਰੀ ਕਰਮਚਾਰੀ ਦੇ ਕੰਮ ਵਿਚ ਰੁਕਾਵਟ ਪਾਉਣ ਅਤੇ ਅਪਮਾਨ ਕਰਨ ਦੇ ਦੋਸ਼ ਵਿਚ ਐੱਫ.ਆਰ.ਆਈ. ਦਰਜ ਕੀਤੀ ਹੈ। ‘ਇੰਡੀਅਨ ਮੈਡੀਕਲ ਐਸੋਸੀਸ਼ਏਸ਼ਨ’ (ਆਈ. ਐੱਮ. ਏ.) ਦੀ ਮਹਾਰਾਸ਼ਟਰ ਇਕਾਈ ਨੇ ਇਕ ਰਿਲੀਜ਼ ਵਿਚ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਇਕ ਮੰਗ ਪੱਤਰ ਸੌਂਪ ਕੇ ਕਾਰਜਵਾਹਕ ਡੀਨ ਨਾਲ ਕੀਤੇ ਗਏ ਵਿਵਹਾਰ ਦੇ ਮਾਮਲੇ ਵਿਚ ਜ਼ਰੂਰੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਆਈ. ਐੱਮ. ਏ. (ਮਹਾਰਾਸ਼ਟਰ) ਦੇ ਪ੍ਰਧਾਨ ਡਾ. ਰਵਿੰਦਰ ਕੁਟੇ ਨੇ ਕਿਹਾ ਕਿ ਡਾਕਟਰਾਂ ਦਾ ਭਾਈਚਾਰਾ ਵੀ ਇਹ ਚਾਹੁੰਦਾ ਹੈ ਕਿ ਨਾਂਦੇੜ ਹਸਪਤਾਲ ਵਿਚ ਹੋਈਆਂ ਮੌਤਾਂ ਦੀ ਉਚਿਤ ਜਾਂਚ ਹੋਵੇ ਪਰ ਸਥਾਨਕ ਨੇਤਾ ਅਤੇ ਸੰਸਦ ਮੈਂਬਰ ਵਲੋਂ ਮੈਡੀਕਲ ਕਾਲਜ ਦੇ ਡੀਨ ਅਤੇ ਵਿਭਾਗ ਮੁਖੀ ਨਾਲ ਕੀਤਾ ਗਿਆ ਵਿਵਹਾਰ ਵੀ ਉਚਿਤ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News